channel punjabi
International News USA

JOE BIDEN ਨੇ ਵੀ ਮੰਨਿਆ ਭਾਰਤੀਆਂ ਦੀ ਪ੍ਰਤਿਭਾ ਦਾ ਲੋਹਾ, ਭਾਰਤੀ ਮੂਲ ਦੇ ਲੋਕਾਂ ਨੂੰ ਦਿੱਤੀਆਂ ਅਹਿਮ ਜ਼ਿੰਮੇਵਾਰੀਆਂ

ਵਾਸ਼ਿੰਗਟਨ : ਅਮਰੀਕਾ ਦੇ ਕੇਂਦਰੀ ਪ੍ਰਸ਼ਾਸਨ ‘ਚ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਲਗਾਤਾਰ ਵੱਧਦਾ ਜਾ ਰਿਹਾ ਹੈ। ਭਾਰਤੀ ਲੋਕ ਆਪਣੀ ਲਗਨ ਅਤੇ ਮਿਹਨਤ ਦੇ ਦਮ ‘ਤੇ ਅਮਰੀਕਾ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ, ਇਸ ਦੀ ਪੁਸ਼ਟੀ ਖ਼ੁਦ ਅਮਰੀਕੀ ਰਾਸ਼ਟਰਪਤੀ Joe Biden ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕ ਧੂਮ ਮਚਾ ਰਹੇ ਹਨ। ਵੱਡੀ ਗਿਣਤੀ ਵਿਚ ਇਸ ਭਾਈਚਾਰੇ ਦੇ ਲੋਕ ਉਨ੍ਹਾਂ ਦੇ ਪ੍ਰਸ਼ਾਸਨ ਵਿਚ ਅਹਿਮ ਅਹੁਦਿਆਂ ‘ਤੇ ਨਿਯੁਕਤ ਕੀਤੇ ਗਏ ਹਨ।

Biden ਨੇ 50 ਤੋਂ ਵੀ ਘੱਟ ਦਿਨਾਂ ਦੇ ਕਾਰਜਕਾਲ ਵਿਚ ਆਪਣੇ ਪ੍ਰਸ਼ਾਸਨ ਵਿਚ 55 ਭਾਰਤਵੰਸ਼ੀਆਂ ਨੂੰ ਮਹੱਤਵਪੂਰਣ ਅਹੁਦਿਆਂ ‘ਤੇ ਨਿਯੁਕਤ ਕੀਤਾ ਹੈ। ਸਰਕਾਰ ਦੇ ਲਗਪਗ ਸਾਰੇ ਵਿਭਾਗਾਂ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਮੌਜੂਦਗੀ ਹੋ ਗਈ ਹੈ। ਰਾਸ਼ਟਰਪਤੀ Biden ਨੇ ਕਿਹਾ ਕਿ ਭਾਰਤੀ ਮੂਲ ਦੇ ਲੋਕ ਦੇਸ਼ ਵਿਚ ਧੂਮ ਮਚਾ ਰਹੇ ਹਨ। ਸਵਾਤੀ ਮੋਹਨ ਤੋਂ ਲੈ ਕੇ ਮੇਰੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਅਤੇ ਮੇਰੇ ਲਈ ਭਾਸ਼ਣ ਲਿਖਣ ਵਾਲੇ ਵਿਨੈ ਰੈੱਡੀ ਤਕ ਸਾਰੇ ਛਾਏ ਹੋਏ ਹਨ। ਤੁਸੀਂ ਸਾਰੇ ਅਸਾਧਾਰਨ ਹੋ। Biden ਨੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਉਨ੍ਹਾਂ ਵਿਗਿਆਨੀਆਂ ਨਾਲ ਵਰਚੁਅਲ ਸੰਵਾਦ ਦੌਰਾਨ ਇਹ ਗੱਲ ਕਹੀ ਜੋ ਮੰਗਲ ਗ੍ਰਹਿ ਦੇ ਹਾਲੀਆ ਮਿਸ਼ਨ ਵਿਚ ਸ਼ਾਮਲ ਰਹੇ। ਨਾਸਾ ਨੇ 18 ਫਰਵਰੀ ਨੂੰ ਆਪਣੇ ਰੋਵਰ ਪਰਸੀਵੈਰੇਂਸ ਨੂੰ ਮੰਗਲ ਗ੍ਰਹਿ ਦੀ ਸਤ੍ਹਾ ‘ਤੇ ਉਤਾਰਿਆ ਸੀ। ਇਸ ਲਾਲ ਗ੍ਰਹਿ ‘ਤੇ ਨਾਸਾ ਰੋਵਰ ਦੀ ਇਤਿਹਾਸਕ ਲੈਂਡਿੰਗ ਵਿਚ ਭਾਰਤੀ ਮੂਲ ਦੀ ਵਿਗਿਆਨੀ ਡਾ. ਸਵਾਤੀ ਮੋਹਨ ਦੀ ਵੀ ਅਹਿਮ ਭੂਮਿਕਾ ਰਹੀ। ਉਹ ਇਸ ਮਿਸ਼ਨ ਲਈ ਗਾਈਡੈਂਸ, ਨੈਵੀਗੇਸ਼ਨ ਅਤੇ ਕੰਟਰੋਲ ਆਪਰੇਸ਼ਨ ਦੀ ਅਗਵਾਈ ਕਰ ਰਹੀ ਸੀ। ਜਦਕਿ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਸਿਆਹਫਾਮ ਉਪ ਰਾਸ਼ਟਰਪਤੀ ਹੈ। ਉਨ੍ਹਾਂ ਨੇ 20 ਜਨਵਰੀ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ।

20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਲੈਣ ਪਿੱਛੋਂ Biden 55 ਭਾਰਤੀਆਂ ਨੂੰ ਆਪਣੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ‘ਤੇ ਨਿਯੁਕਤ ਜਾਂ ਨਾਮਜ਼ਦ ਕਰ ਚੁੱਕੇ ਹਨ। ਅਮਰੀਕਾ ਦਾ ਇਹ ਪਹਿਲਾ ਪ੍ਰਸ਼ਾਸਨ ਹੈ ਜਿਸ ਵਿਚ ਏਨੀ ਵੱਡੀ ਗਿਣਤੀ ਵਿਚ ਭਾਰਤਵੰਸ਼ੀ ਹਨ। ਉਨ੍ਹਾਂ ਨੇ ਡਾ. ਵਿਵੇਕ ਮੂਰਤੀ ਨੂੰ ਅਮਰੀਕਾ ਦਾ ਸਰਜਨ ਜਨਰਲ ਅਤੇ ਵਨਿਤਾ ਗੁਪਤਾ ਨੂੰ ਨਿਆਂ ਵਿਭਾਗ ਲਈ ਐਸੋਸੀਏਟ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ। ਇਨ੍ਹਾਂ ਦੀਆਂ ਨਿਯੁਕਤੀਆਂ ‘ਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।

Related News

ਓਂਟਾਰੀਓ ‘ਚ ਸਕੂਲਾਂ ਨੂੰ ਮੁੜ੍ਹ ਖੋਲ੍ਹਣ ਦੀ ਯੋਜਨਾ : ਸਿੱਖਿਆ ਮੰਤਰੀ ਸਟੀਫਨ ਲੇਕਸ

Rajneet Kaur

ਬੀ.ਸੀ.: ਡੈਲਟਾ ਪੁਲਿਸ ਅਧਿਕਾਰੀਆਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Rajneet Kaur

ਵੈਨਕੂਵਰ ਦੇ ਹੈਲਥ ਫੂਡ ਸਟੋਰ ਦੇ ਇੱਕ ਕਰਮਚਾਰੀ ਨੇ ਸਾਰੇ ਸਟਾਫ ਨੂੰ ਪਾਈਆਂ ਭਾਜੜਾਂ !

Vivek Sharma

Leave a Comment