channel punjabi
International News USA

Joe Biden ਨੇ ਭਾਰਤੀ ਅਮਰੀਕੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ, ਬਣਾਇਆ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਵਲੋਂ ਵ੍ਹਾਈਟ ਪਹੁੰਚਣ ਤੋਂ ਪਹਿਲਾਂ ਹੀ ਆਪਣੀ ਟੀਮ ਨੂੰ ਤਿਆਰ ਕੀਤਾ ਜਾ ਰਿਹਾ ਹੈ । Biden ਆਪਣੀ ਟੀਮ ਵਿਚ ਹਰ ਵਰਗ ਦੀ ਨੁਮਾਇੰਦਗੀ ਦਾ ਖਾਸ ਧਿਆਨ ਰੱਖ ਰਹੇ ਨੇ, ਇਹਨਾਂ ਵਿੱਚ ਭਾਰਤੀ ਮੂਲ ਦੇ ਅਮਰੀਕੀ ਵੀ ਸ਼ਾਮਲ ਹਨ। Joe Biden ਨੇ
ਵ੍ਹਾਈਟ ਹਾਊਸ ਦੇ ਕਮਿਊਨੀਕੇਸ਼ਨ ਅਤੇ ਪ੍ਰੈੱਸ ਸਟਾਫ ਦੇ ਐਡੀਸ਼ਨਲ ਮੈਂਬਰਾਂ ਦੇ ਨਾਵਾਂ ਦਾ ਸ਼ਨੀਵਾਰ ਨੂੰ ਐਲਾਨ ਕੀਤਾ। ਇਨ੍ਹਾਂ ਵਿਚ ਭਾਰਤੀ-ਅਮਰੀਕੀ ਵੇਦਾਂਤ ਪਟੇਲ ਨੂੰ ਸਹਾਇਕ ਪ੍ਰੈਸ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਪਟੇਲ ਫਿਲਹਾਲ Biden ਦੀ ਉਦਘਾਟਨ ਕਮੇਟੀ ਦੇ ਸੀਨੀਅਰ ਬੁਲਾਰੇ ਹਨ।

ਪਟੇਲ ਮੌਜੂਦਾ ਸਮੇਂ Biden ਇਂਆਗ੍ਰਲ ਦੇ ਸੀਨੀਅਰ ਬੁਲਾਰੇ ਹਨ ਤੇ ਉਹ Biden ਕੈਂਪੇਨ ਦਾ ਵੀ ਹਿੱਸਾ ਰਹੇ ਹਨ। ਉੱਥੇ ਹੀ ਉਨ੍ਹਾਂ ਨੇ ਰੀਜਨਲ ਕਮਿਊਨੀਕੇਸ਼ਨ ਡਾਇਰੈਕਟਰ ਦੇ ਰੂਪ ‘ਚ ਕੰਮ ਕੀਤਾ ਹੈ। Biden ਦੇ ਮੁਢਲੇ ਪ੍ਰਚਾਰ ‘ਚ ਪਟੇਲ ਨੇ ਨੇਵਾਦਾ ਅਤੇ ਪੱਛਮੀ ਪ੍ਰਾਇਮਰੀ ਸੂਬਿਆਂ ‘ਚ ਕਮਿਊਨੀਕੇਸ਼ਨ ਡਾਇਰੈਕਟਰ ਦੀ ਭੂਮਿਕਾ ਨਿਭਾਈ ਸੀ। ਪਹਿਲਾਂ ਉਹ ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰੋਮਿਲਾ ਜੈਪਾਲ ਦੇ ਕਮਿਊਨੀਕੇਸ਼ਨ ਡਾਇਰੈਕਟਰ ਦੇ ਰੂਪ ‘ਚ ਵੀ ਕੰਮ ਕਰ ਚੁੱਕੇ ਹਨ।
ਭਾਰਤ ‘ਚ ਜਨਮੇ ਤੇ ਕੈਲੀਫੋਰਨੀਆ ‘ਚ ਜੰਮੇ-ਪਲੇ ਪਟੇਲ ਯੂਨੀਵਰਸਿਟੀ ਆਫ ਕੈਲੀਫੋਰਨੀਆ ਰਿਵਰਸਾਈਡ ਤੇ ਯੂਨੀਵਰਸਿਟੀ ਆਫ ਫਲੋਰਿਡਾ ਤੋਂ ਗ੍ਰੈਜੂਏਟ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਨੇ ਵ੍ਹਾਈਟ ਹਾਊਸ ਸੰਚਾਰ ਤੇ ਪ੍ਰੈੱਸ ਸਟਾਫ ਲਈ 16 ਮੈਂਬਰਾਂ ਨੂੰ ਐਲਾਨ ਕੀਤਾ ਹੈ। ਇਨ੍ਹਾਂ ਲੋਕਾਂ ‘ਚ ਭਾਰਤੀ ਮੂਲ ਦੇ ਵੇਦਾਂਤ ਪਟੇਲ ਵੀ ਸ਼ਾਮਲ ਹਨ।

ਇਸ ਤੋਂ ਇਲਾਵਾ ਟੀਮ ‘ਚ ਮੇਗਨ ਪੇਪਰ ਨੂੰ ਰਿਸਰਚ ਡਾਇਰੈਕਟਰ, ਕੇਟ ਬਰਨਲ ਨੂੰ ਡਿਪਟੀ ਸੰਚਾਰ ਡਾਇਰੈਕਟਰ, ਰੋਜ਼ਮੈਰੀ ਬੋਇਲਗਿਨ ਨੂੰ ਸਹਾਇਕ ਪ੍ਰੈੱਸ ਸਕੱਤਰ, ਮਾਇਕ ਜੀਵਿਨ ਨੂੰ ਰੈਪਿਡ ਰਿਸਪਾਂਸ ਦਾ ਡਾਇਰੈਕਟਰ ਤੇ ਮੇਘਨ ਹੇਸੇ ਨੂੰ ਸੰਦੇਸ਼ ਯੋਜਨਾ ਦੇ ਡਾਇਰੈਕਟਰ ਬਣਾਇਆ ਗਿਆ ਹੈ। ਬਾਈਟ ਨੇ ਪੈਗੀ ਹਿਲ ਨੂੰ ਸੀਨੀਅਰ ਖੇਤਰੀ ਸੰਚਾਰ ਡਾਇਰੈਕਟਰ ਦੇ ਰੂਪ ‘ਚ ਨਾਮਜ਼ਦ ਕੀਤਾ ਹੈ। ਮਾਈਕਲ ਕਿਕੁਕਾਵਾ ਨੂੰ ਪ੍ਰੈੱਸ ਸਹਾਇਕ, ਜੇਨਿਫਰ ਮੋਲਿਨਾ ਨੂੰ ਗਠਜੋੜ ਮੀਡੀਆ ਦਾ ਸੀਨੀਅਰ ਡਾਇਰੈਕਟਰ, ਕੇਵਿਨ ਮੁਨੋਜ਼ ਨੂੰ ਸਹਾਇਕ ਪ੍ਰੈੱਸ ਸਕੱਤਰ, ਸੰਚਾਰ ਦਫ਼ਤਰ ਲਈ ਚੀਫ ਆਫ ਸਟਾਫ ਦੇ ਰੂਪ ‘ਚ ਐਮਾ ਰਿਲੇ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

Related News

ਨਵੇਂ ਸਾਲ 2021 ਦੇ ਸ਼ੁਰੂ ‘ਚ ਵੱਡੀ ਗਿਣਤੀ ਟੀਕਿਆਂ ਦੀ ਖੁਰਾਕ ਆਉਣ ਦੀ ਉਮੀਦ : ਜਸਟਿਨ ਟਰੂਡੋ

Vivek Sharma

ਟੀਪੀਏਆਰ ਕਲੱਬ ਨੇ ‘ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020’ ਦੇ ਆਖ਼ਰੀ ਪੜਾਅ ਨੂੰ ਸਫ਼ਲਤਾ ਪੂਰਵਕ ਕੀਤਾ ਪੂਰਾ

Rajneet Kaur

ਭਾਰਤੀ ਪੈਨਸ਼ਨਰਜ਼ ਲਈ ਲਾਈਫ਼ ਸਰਟੀਫ਼ਿਕੇਟ 1 ਅਕਤੂਬਰ ਤੋਂ 31 ਦਸੰਬਰ ਤੱਕ ਹੋਣਗੇ ਜਾਰੀ

Vivek Sharma

Leave a Comment