channel punjabi
International News

Joe Biden ਨੇ ਕਸ਼ਮੀਰ ਮੂਲ ਦੀ ਇੱਕ ਹੋਰ ਮਹਿਲਾ ‘ਸਮੀਰਾ ਫਾਜ਼ਲੀ’ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

ਨਵੀਂ ਦਿੱਲੀ/ਜੰਮੂ/ਵਾਸ਼ਿੰਗਟਨ: ਕਰੀਬ 100 ਘੰਟਿਆਂ ਬਾਅਦ ਅਮਰੀਕਾ ਵਿੱਚ ਸੱਤਾ ਤਬਦੀਲੀ ਹੋਣ ਜਾ ਰਹੀ ਹੈ । ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ । Biden ਬੀਤੇ ਦਸੰਬਰ ਮਹੀਨੇ ਤੋਂ ਹੀ ਆਪਣੀ ਚੁਸਤ ਦਰੁਸਤ ਟੀਮ ਨੂੰ ਤਿਆਰ ਕਰ ਰਹੇ ਹਨ । Biden ਵਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਇਸ ਲੜੀ ਵਿੱਚ ਤਾਜ਼ਾ ਨਾਂ ਸਮੀਰਾ ਫਾਜ਼ਲੀ ਦਾ ਜੁੜ ਗਿਆ ਹੈ। Biden ਦੀ ਟੀਮ ਵਿੱਚ ਕਸ਼ਮੀਰ ਮੂਲ ਦੀ ਇਹ ਦੂਜੀ ਮਹਿਲਾ ਹੈ। ਇਸ ਤੋਂ ਪਹਿਲਾਂ ਆਇਸ਼ਾ ਸ਼ਾਹ ਨੂੰ ਚੁਣੇ ਗਏ ਰਾਸ਼ਟਰਪਤੀ Joe Biden ਨੇ ਕੌਮੀ ਆਰਥਿਕ ਪ੍ਰੀਸ਼ਦ ਦੇ ਉਪ ਡਾਇਰੈਕਟਰ ਦੇ ਅਹੁਦੇ ‘ਤੇ ਤਾਇਨਾਤ ਕੀਤਾ ਹੈ।

ਸਮੀਰਾ ਫਾਜ਼ਲੀ ਇਸ ਸਮੇਂ ਫੈਡਰਲ ਰਿਜ਼ਰਵ ਬੈਂਕ ਆਫ ਐਟਲਾਂਟਾ ਵਿਚ ਡਾਇਰੈਕਟਰ ਆਫ ਅੰਗੇਜ਼ਮੈਂਟ ਫਾਰ ਹਿਊਮਨਦ ਕਮਿਊਨਿਟੀ ਐਂਡ ਇਕਨਾਮਿਕ ਡਿਵੈਲਪਮੈਂਟ ਡਿਪਾਰਟਮੈਂਟ ਦੇ ਅਹੁਦੇ ‘ਤੇ ਕੰਮ ਕਰ ਰਹੀ ਹੈ। ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਵਿਚ ਵੀ ਨੈਸ਼ਨਲ ਇਕਨਾਮਿਕ ਫੋਰਮ ਦੇ ਸੀਨੀਅਰ ਸਲਾਹਕਾਰ ਦੇ ਤੌਰ ‘ਤੇ ਕੰਮ ਕਰ ਚੁੱਕੀ ਹੈ। ਇਹੀ ਨਹੀਂ, ਓਬਾਮਾ ਪ੍ਰਸ਼ਾਸਨ ‘ਚ ਹੀ ਉਹ ਟ੍ਰੈਜ਼ਰੀ ਵਿਭਾਗ ਵਿਚ ਵੀ ਸਲਾਹਕਾਰ ਰਹਿ ਚੁੱਕੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ Joe Biden ਕਸ਼ਮੀਰੀ ਮੂਲ ਦੀ ਆਇਸ਼ਾ ਸ਼ਾਹ ਨੂੰ ਵ੍ਹਾਈਟ ਹਾਊਸ ਦੀ ਡਿਜੀਟਲ ਰਣਨੀਤੀ ਵਿਚ ਪਾਰਟਨਰਸ਼ਿਪ ਮੈਨੇਜਰ ਦੇ ਅਹੁਦੇ ‘ਤੇ ਤਾਇਨਾਤ ਕਰ ਚੁੱਕੇ ਹਨ।

Biden ਨੇ ਆਪਣੇ ਪ੍ਰਸ਼ਾਸਨ ਵਿਚ ਫਾਜ਼ਲੀ ਨੂੰ ਸਥਾਨ ਦੇ ਕੇ ਜੰਮੂ-ਕਸ਼ਮੀਰ ਦਾ ਮਾਣ ਅਤੇ ਇੱਥੋਂ ਦੇ ਲੋਕਾਂ ਦਾ ਉਤਸ਼ਾਹ ਵਧਾਇਆ ਹੈ। ਇਹ ਪਹਿਲੀ ਵਾਰ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਪ੍ਰਸ਼ਾਸਨ ਵਿਚ ਕਸ਼ਮੀਰੀ ਮੂਲ ਦੀਆਂ ਦੋ ਔਰਤਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੋਵੇ। ਇਸ ਤੋਂ ਕਸ਼ਮੀਰ ਦੇ ਲੋਕਾਂ ਖ਼ਾਸਕਰ ਕੇ ਔਰਤਾਂ ਵਿਚ ਵੀ ਉਤਸ਼ਾਹ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੂਰੇ ਦੇਸ਼ ਖਾਸਖਕਰ ਜੰਮੂ-ਕਸ਼ਮੀਰ ਦੀਆਂ ਔਰਤਾਂ ਲਈ ਸਨਮਾਨ ਦੀ ਗੱਲ ਹੈ ਕਿ ਇੱਥੋਂ ਦੀਆਂ ਔਰਤਾਂ ਨੂੰ USA ਯਪ੍ਰਸ਼ਾਸਨ ਵਿੱਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।

Related News

ਭਾਰਤੀ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਪੈਦਲ ਹੀ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ‘ਚ ਹੋਇਆ ਦਾਖਲ

Rajneet Kaur

ਨਹੀਂ ਰੁਕਿਆ ਕੋਰੋਨਾ ਦਾ ਕਹਿਰ, ਕੈਨੇਡਾ ‘ਚ ਸ਼ਨੀਵਾਰ ਨੂੰ 1800+ ਨਵੇਂ ਮਾਮਲੇ ਕੀਤੇ ਗਏ ਦਰਜ

Vivek Sharma

BIG NEWS : ਕੈਨੇਡਾ ‘ਚ ਦਸੰਬਰ ਦੇ ਅੰਤ ਤੱਕ ਕੋਵਿਡ-19 ਦੇ 60,000 ਮਾਮਲੇ ਹੋ ਸਕਦੇ ਹਨ ਰੋਜ਼ਾਨਾ : ਪਬਲਿਕ ਹੈਲਥ ਏਜੰਸੀ

Vivek Sharma

Leave a Comment