channel punjabi
International News USA

Joe Biden ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਛੱਡ ਦੇਣਗੇ ਅਮਰੀਕਾ‌ !

ਕਰੀਬ ਦੋ ਹਫ਼ਤੇ ਬਾਅਦ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ Joe Biden ਸੱਤਾ ਸੰਭਾਲਣਗੇ। ਉਧਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਖੀਰਲੇ ਦਿਨ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਕਾਰਨ ਇਹ ਹੈ ਕਿ ਡੋਨਾਲਡ ਟਰੰਪ ਦਾ ਅਧਿਕਾਰਤ ਜਹਾਜ਼ ਚੁਣੇ ਗਏ ਨਵੇਂ ਰਾਸ਼ਟਰਪਤੀ Joe Biden ਦੇ ਸਹੁੰ ਚੁੱਕਣ ਤੋਂ ਇੱਕ ਦਿਨ ਪਹਿਲਾਂ 19 ਜਨਵਰੀ ਨੂੰ ਸਕਾਟਲੈਂਡ ਵਿੱਚ ਉਤਰਨ ਜਾ ਰਿਹਾ ਹੈ। ਟਰੰਪ ਇਸ ਤੋਂ ਪਹਿਲਾਂ ਵੀ ਇਸ ਜਹਾਜ਼ ਦੀ ਵਰਤੋਂ ਕਰਦੇ ਆ ਰਹੇ ਹਨ। ਅਜਿਹੀ ਸਥਿਤੀ ਵਿੱਚ ਅਟਕਲਾਂ ਹਨ ਕਿ ਡੋਨਾਲਡ ਟਰੰਪ 20 ਜਨਵਰੀ ਨੂੰ Biden ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਦੇਸ਼ ਛੱਡ ਸਕਦੇ ਹਨ। ਇਸ ਤੋਂ ਸਾਫ਼ ਹੈ ਕਿ ਟਰੰਪ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੇ ਸੰਹੁ ਚੁੱਕ‌ ਸਮਾਗਮ ਮੌਕੇ ਵਾਸ਼ਿੰਗਟਨ ਵਿੱਚ ਨਹੀਂ ਹੋਣਗੇ।

ਅਹਿਮ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਵੀ ਆਪਣੀ ਹਾਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਵ੍ਹਾਈਟ ਹਾਊਸ ਨੇ ਵੀ ਉਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਅਜਿਹੀ ਸਥਿਤੀ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਡੋਨਾਲਡ ਟਰੰਪ ਆਪਣੀ ਮਰਜ਼ੀ ਨਾਲ 19 ਜਨਵਰੀ ਨੂੰ ਵ੍ਹਾਈਟ ਹਾਊਸ ਛੱਡ ਦੇਣਗੇ। ਅਹਿਮ ਗੱਲ ਇਹ ਹੈ ਕਿ ਟਰੰਪ ਦਾ ਸਕਾਟਲੈਂਡ ਵਿੱਚ ਗੋਲਫ ਰਿਜੋਰਟ ਵੀ ਹੈ।

ਦੱਸ ਦਈਏ ਕਿ ਆਮ ਤੌਰ ‘ਤੇ 757 ਏਅਰ ਫੋਰਸ-ਵਨ ਲਈ ਤਿਆਰ ਕੀਤੇ ਗਏ 747-200 ਬੀ ਤੋਂ ਛੋਟਾ ਹੈ। ਇਸਦੀ ਜ਼ਿਆਦਾਤਰ ਵਰਤੋਂ ਉਪ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਵਲੋਂ ਕੀਤੀ ਜਾਂਦੀ ਸੀ। ਹਾਲਾਂਕਿ, ਇਸਦੀ ਵਰਤੋਂ ਰਾਸ਼ਟਰਪਤੀ ਦੁਆਰਾ ਵੀ ਕੀਤੀ ਗਈ ਸੀ। ਜੇ ਟਰੰਪ ਸੱਚਮੁੱਚ 19 ਜਨਵਰੀ ਨੂੰ ਵ੍ਹਾਈਟ ਹਾਊਸ ਤੋਂ ਚਲੇ ਜਾਂਦੇ ਹਨ ਤਾਂ ਇੱਕ ਅਮਰੀਕੀ ਰਾਸ਼ਟਰਪਤੀ ਲਈ ਰਸਮੀ ਤੌਰ ‘ਤੇ ਅਹੁਦਾ ਛੱਡਣਾ ਤੋਂ ਪਹਿਲਾਂ ਦੇਸ਼ ਛੱਡਣਾ ਇਹ ਇੱਕ ਬੇਮਿਸਾਲ ਘਟਨਾ ਹੋਵੇਗੀ।

Related News

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀਆਂ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ

Vivek Sharma

ਕ੍ਰਿਸਮਿਸ ਤੋਂ ਇੱਕ ਸ਼ਾਮ ਪਹਿਲਾਂ ਓਂਟਾਰੀਓ ਦੇ ਸਾਰੇ ਰੀਜਨਜ਼ ਗ੍ਰੇਅ ਲਾਕਡਾਊਨ ਸਟੇਜ ‘ਚ ਹੋਣਗੇ ਦਾਖਲ:ਪ੍ਰੀਮੀਅਰ ਡੱਗ ਫੋਰਡ

Rajneet Kaur

ਕੋਰੋਨਾ ਦੇ ਨਵੇਂ ਰੂਪ ਕਾਰਣ ਬ੍ਰਿਟੇਨ ‘ਚ ਹਾਲਾਤ ਗੰਭੀਰ ! ਹਸਪਤਾਲਾਂ ‘ਚ ਆਇਆ ਕੋਰੋਨਾ ਪ੍ਰਭਾਵਿਤਾਂ ਦਾ ਹੜ੍ਹ

Vivek Sharma

Leave a Comment