Channel Punjabi
International News USA

Joe Biden ਸਰਕਾਰ ਦਾ ਅਹਿਮ‌ ਫੈਸਲਾ, 25000 ਲੋਕਾਂ ਨੂੰ ਅਮਰੀਕਾ ਆਉਣ ਦੀ ਦਿੱਤੀ ਆਗਿਆ!

ਵਾਸ਼ਿੰਗਟਨ : ਅਮਰੀਕਾ ਦੀ Joe Biden ਸਰਕਾਰ ਨੇ ਇੱਕ ਅਹਿਮ‌ ਫੈਸਲਾ ਕਰਦੇ ਹੋਏ 25000 ਲੋਕਾਂ ਨੂੰ ਅਮਰੀਕਾ ਆਉਣ ਲਈ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ । Joe Biden ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਨਾਹ ਲਈ ਮੈਕਸੀਕੋ ‘ਚ ਇੰਤਜ਼ਾਰ ਕਰ ਰਹੇ ਕਰੀਬ 25,000 ਲੋਕਾਂ ਨੂੰ ਅਦਾਲਤ ‘ਚ ਇਮੀਗ੍ਰੇਸ਼ਨ ਮਾਮਲਿਆਂ ਦੀ ਸੁਣਵਾਈ ‘ਚ ਹਿੱਸਾ ਲੈਣ ਲਈ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਇੱਕ ਤਰ੍ਹਾਂ ਨਾਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੂੰ ਪਲਟਣਾ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਟਰੰਪ ਦੀਆਂ ਨੀਤੀਆਂ ਕਾਰਣ ਤਕਰੀਬਨ 70 ਹਜ਼ਾਰ ਲੋਕ ਮੈਕਸੀਕੋ ‘ਚ ਫਸੇ ਹਨ ਜੋ ਅਮਰੀਕਾ ‘ਚ ਪਨਾਹ ਮੰਗ ਰਹੇ ਹਨ।

ਡੋਨਾਲਡ ਟਰੰਪ ਦੇ ਫੈਸਲੇ ਨੂੰ ਪਲਟਣ ਵਾਲਾ ਇਹ ਮਹਤੱਵਪੂਰਨ ਕਦਮ ਹੈ। ਦਰਅਸਲ ਟਰੰਪ ਦੇ ਕਾਰਜਕਾਲ ‘ਚ ਜਨਵਰੀ 2019 ‘ਚ ‘ਮਾਈਗ੍ਰੇਂਟ ਪ੍ਰੋਟੈਕਸ਼ਨ ਪ੍ਰੋਟੋਕਾਲ’ ਨੂੰ ਲਾਗੂ ਕੀਤਾ ਗਿਆ ਸੀ। ਬਾਈਡੇਨ ਨੇ ਕਾਰਜਕਾਲ ਦੇ ਪਹਿਲੇ ਦਿਨ ਹੀ ਗ੍ਰਹਿ ਸੁਰੱਖਿਆ ਵਿਭਾਗ ਨੇ ਟਰੰਪ ਦੀਆਂ ਨੀਤੀਆਂ ਨੂੰ ਬਦਲ ਦਿੱਤਾ। ਉਸ ਤੋਂ ਬਾਅਦ ਸਰਹੱਦ ‘ਤੇ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਅਮਰੀਕਾ ‘ਚ ਛੱਡਿਆ ਗਿਆ ਅਤੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਨੋਟਿਸ ਦਿੱਤੇ ਗਏ।

ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਇਸ ਕਦਮ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਪ੍ਰਵਾਸੀਆਂ ਨੂੰ ਸ਼ਰਤਾਂ ਨੂੰ ਪੂਰਾ ਕੀਤੇ ਬਿਨ੍ਹਾਂ ਅਮਰੀਕਾ ‘ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਗ੍ਰਹਿ ਸੁਰੱਖਿਆ ਮੰਤਰੀ ਐਲੇਜਾਂਦਰੋ ਮਾਇਰੋਕਸ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਅਮਰੀਕੀ ਸਰਕਾਰ ਸੁਰੱਖਿਅਤ, ਵਿਵਸਥਿਤ ਇਮੀਗ੍ਰੇਸ਼ਨ ਪ੍ਰਣਾਲੀ ਬਹਾਲ ਕਰਨ ਲਈ ਵਚਨਬੱਧ ਹੈ। Joe Biden‌ ਦੇ ਸੱਤਾ ਸੰਭਾਲਣ ਤੋਂ ਬਾਅਦ ਹੀ ਅਮਰੀਕਾ ਦੀ ਸਰਕਾਰ ਨਵੀਂ ਇੰਮੀਗਰੇਸ਼ਨ ਨੀਤੀ ਲਈ ਕੰਮ ਕਰ ਰਹੀ ਹੈ ।

Related News

ਕੈਨੇਡਾ ‘ਚ ਕੋਵਿਡ 19 ਮਹਾਂਮਾਰੀ ਦੌਰਾਨ ਟੀਵੀ ਦੇਖਣ ਦਾ ਵਧਿਆ ਰੁਝਾਨ

Rajneet Kaur

ਟੋਰਾਂਟੋ: ਕੋਵਿਡ 19 ਦੇ ਕਾਰਨ 9 TDSB ਸਕੂਲ ਜਨਵਰੀ ਤੱਕ ਰਹਿਣਗੇ ਬੰਦ

Rajneet Kaur

ਚੀਨ ਵਿੱਚ WHO ਦੇ ਮਾਹਰ ਕੋਰੋਨਾ ਵਾਇਰਸ ਮੂਲ ਦੀ ਜਾਂਚ ਸ਼ੁਰੂ ਕਰਨਗੇ

Rajneet Kaur

Leave a Comment

[et_bloom_inline optin_id="optin_3"]