channel punjabi
International News USA

Joe Biden ਪ੍ਰਸ਼ਾਸਨ ‘ਚ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਵਾਸ਼ਿੰਗਟਨ : ਅਮਰੀਕਾ ਦੀ ਨਵੀਂ ਸਰਕਾਰ ਵਿੱਚ ਭਾਰਤੀਆਂ ਦਾ ਦਬਦਬਾ ਬਰਕਰਾਰ ਹੈ । ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਬੁੱਧਵਾਰ ਨੂੰ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਦੇਸ਼ ਦੇ ਦੋ ਮੁੱਖ ਪ੍ਰਸ਼ਾਸਨਿਕ ਅਹੁਦਿਆਂ ‘ਤੇ ਨਿਯੁਕਤ ਕਰਨ ਦਾ ਐਲਾਨ ਕੀਤਾ, ਜਿਨ੍ਹਾਂ ‘ਚ ਇੱਕ ਸੀਨੀਅਰ ਵਕੀਲ ਤੇ ਇਕ ਕਾਰਜਕਾਰੀ ਅਧਿਕਾਰੀ ਹੈ। Biden ਦੇ ਇਸ ਫ਼ੈਸਲੇ ਨੂੰ ਮੀਰਾ ਜੋਸ਼ੀ ਤੇ ਰਾਧਿਕਾ ਫਾਕਸ ਦੀ ਤਰੱਕੀ ਵਜੋਂ ਦੇਖਿਆ ਜਾ ਰਿਹਾ ਹੈ, ਜੋ 20 ਜਨਵਰੀ ਨੂੰ Joe Biden ਦੇ ਰਾਸ਼ਟਰਪਤੀ ਅਹੁਦੇ ਸੰਭਾਲਣ ਤੋਂ ਪਹਿਲੇ ਦਿਨ ਹੀ ਪ੍ਰਸ਼ਾਸਨ ‘ਚ ਸ਼ਾਮਲ ਹੋ ਗਈ ਸੀ।

ਇਕ ਬਿਆਨ ‘ਚ ਵ੍ਹਾਈਟ ਹਾਊਸ ਨੇ ਕਿਹਾ ਕਿ ਮੀਰਾ ਜੋਸ਼ੀ ਨੂੰ ਆਵਾਜਾਈ ਵਿਭਾਗ ‘ਚ ਸੰਘੀ ਮੋਟਰ ਵਾਹਨ ਸੁਰੱਖਿਆ ਪ੍ਰਸ਼ਾਸਨ ਦੇ ਪ੍ਰਸ਼ਾਸਕ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ, ਜਦਕਿ ਫਾਕਸ ਨੂੰ ਜਲ, ਵਾਤਾਵਰਨ ਸੁਰੱਖਿਆ ਏਜੰਸੀ ਦੇ ਸਹਾਇਕ ਪ੍ਰਸ਼ਾਸਕ ਲਈ ਨਾਮਜ਼ਦ ਕੀਤਾ ਗਿਆ ਹੈ। ਜੋਸ਼ੀ ਨੂੰ ਇਸ ਸਾਲ 20 ਜਨਵਰੀ ਨੂੰ ਸੰਘੀ ਮੋਟਰ ਵਾਹਨ ਸੁਰੱਖਿਆ ਪ੍ਰਸ਼ਾਸਨ ਦੇ ਉਪ ਪ੍ਰਸ਼ਾਸਕ ਤੇ ਸੀਨੀਅਰ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸੇ ਦਿਨ, Biden ਨੇ ਰਾਧਿਕਾ ਫਾਕਸ ਨੂੰ ਜਲ, ਵਾਤਾਵਰਨ ਸੁਰੱਖਿਆ ਏਜੰਸੀ ਲਈ ਪ੍ਰਧਾਨ ਉਪ ਸਹਾਇਕ ਪ੍ਰਸ਼ਾਸਕ ਦੇ ਅਹੁਦੇ ‘ਤੇ ਨਿਯੁਕਤ ਕੀਤਾ ਸੀ।

Related News

ਕੈਨੇਡਾ ਤੋਂ ਬਾਅਦ ਹੁਣ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਚੀਨ ਤੋਂ ਓਲੰਪਿਕ ਦੀ ਮੇਜ਼ਬਾਨੀ ਵਾਪਸ ਲੈਣ ਦੀ ਕੀਤੀ ਮੰਗ

Vivek Sharma

ਏਅਰ ਕੈਨੇਡਾ ‘ਚ ਸਫਰ ਕਰਨ ਵਾਲਿਆਂ ਲਈ ਮੈਨੀਟੋਬਾ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਹੋ ਸਕਦੈ ਕੋਰੋਨਾ ਵਾਇਰਸ

team punjabi

ਕੈਨੇਡਾ ਅਤੇ ਯੂ.ਐੱਸ. ਨੂੰ ਬਰਫੀਲੇ ਤੂਫਾਨ ਕਾਰਨ ਫਾਈਜ਼ਰ ਕੋਵਿਡ 19 ਟੀਕੇ ਲਈ 24 ਤੋਂ 36 ਘੰਟੇ ਦੀ ਦੇਰੀ ਦਾ ਕਰਨਾ ਪੈ ਸਕਦੈ ਸਾਹਮਣਾ

Rajneet Kaur

Leave a Comment