channel punjabi
Canada News North America

Joe Biden ਨੇ ਸੱਤਾ ਸੰਭਾਲਦੇ ਹੀ Canada ਨੂੰ ਦਿੱਤਾ ਜ਼ੋਰ ਦਾ ਝਟਕਾ, ਟਰੰਪ ਦੇ ਫੈਸਲੇ ਨੂੰ ਪਲਟਿਆ

ਵਾਸ਼ਿੰਗਟਨ/ਓਟਾਵਾ : ਜਿਸ ਤਰ੍ਹਾਂ ਦੀ ਆਸ ਕੀਤੀ ਜਾ ਰਹੀ ਸੀ, ਹੋਇਆ ਵੀ ਬਿਲਕੁਲ ਉਸੇ ਤਰ੍ਹਾਂ ਹੀ । ਅਮਰੀਕਾ ਦੀ ਸੱਤਾ ਸੰਭਾਲਦਿਆਂ ਹੀ Joe Biden ਨੇ ਕੈਨੇਡਾ ਨੂੰ ਵੱਡਾ ਝਟਕਾ ਦੇ ਦਿੱਤਾ। ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ Biden ਨੇ Keystone XL ਪਾਈਪਲਾਈਨ ਦੇ ਕੰਮ ‘ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਸਾਲ 2015 ਵਿਚ ਬਰਾਕ ਓਬਾਮਾ ਨੇ ਵੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ 2017 ਵਿਚ ਡੋਨਾਲਡ ਟਰੰਪ ਨੇ ਇਸ ਫ਼ੈਸਲੇ ਨੂੰ ਉਲਟਾ ਦਿੱਤਾ ਅਤੇ ਪਰਮਿਟ ਜਾਰੀ ਕਰ ਦਿੱਤਾ। ਇਸ ਤੋਂ ਬਾਅਦ ਸਾਲ 2019 ਵਿਚ ਇਸ ਪਾਈਪਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।

Keystone XL ਪਾਈਪ ੳਲਾਈਨ ਕੈਨੇਡਾ ਅਤੇ ਅਮਰੀਕਾ ਵਿਚਕਾਰ ਇਕ ਤੇਲ ਪਾਈਪ ਲਾਈਨ ਹੈ। ਸੰਯੁਕਤ ਰਾਜ ਅਮਰੀਕਾ ਦੇ ਵਾਤਾਵਰਣ ਪੱਖੀ ਲੋਕ ਤੇ ਸੰਗਠਨ ਇਸ ਦੇ ਵਿਰੋਧ ਵਿਚ ਰਹੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਪਾਈਪ ਲਾਈਨ ਜ਼ਰੀਏ ਜੋ ਤੇਲ ਆਉਣ ਵਾਲਾ ਹੈ ਉਸ ਤੋਂ ਹੋਣ ਵਾਲੀ ਕਾਰਬਨ ਨਿਕਾਸੀ 30 ਫ਼ੀਸਦੀ ਜ਼ਿਆਦਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਵੱਲੋਂ Keyston ਤੇਲ ਪਾਈਪ ਲਾਈਨ ਦੇ ਪਰਮਿਟ ਨੂੰ ਰੱਦ ਕਰਨ ‘ਤੇ ਉਹ ਨਿਰਾਸ਼ ਹਨ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਇਸ ਨੂੰ ਅਲਬਰਟਾ ਦੇ ਲੋਕਾਂ ਲਈ ‘ਜ਼ੋਰਦਾਰ ਥੱਪੜ’ ਅਤੇ ‘ਅਪਮਾਨ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪਹਿਲੇ ਹੀ ਦਿਨ ਸਹਿਯੋਗੀ ਵਪਾਰਕ ਭਾਈਵਾਲ ਨੂੰ ਇਹ ਝਟਕਾ ਦੇ ਦਿੱਤਾ।

ਦੱਸਣਾ ਬਣਦਾ ਹੈ ਕਿ ਟਰੰਪ ਨੇ ਸਾਲ 2019 ਵਿਚ ਕੈਨੇਡਾ ਨਾਲ 1,900 ਕਿਲੋਮੀਟਰ ਲੰਬੀ ਤੇਲ ਪਾਈਪਲਾਈਨ ਬਣਾਉਣ ਦਾ ਕਰਾਰ ਕੀਤਾ ਸੀ। ਇਸ ਜ਼ਰੀਏ ਇਕ ਦਿਨ ਵਿਚ ਲਗਭਗ 8,30,000 ਬੈਰਲ ਭਾਰੀ ਕੱਚੇ ਤੇਲ ਨੂੰ ਕੈਨੇਡਾ ਦੇ ਅਲਬਰਟਾ ਤੋਂ ਅਮਰੀਕਾ ਨੈਬਰਾਸਕਾ ਲਿਜਾਣ ਦੀ ਯੋਜਨਾ ਸੀ। ਹਾਲਾਂਕਿ, ਬਾਈਡੇਨ ਨੇ ਇਸ ਨੂੰ ਰੱਦ ਕਰ ਕੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਹੁਣ ਸਿਰਫ਼ ਸਵੱਛ ਊਰਜਾ ‘ਤੇ ਹੀ ਜ਼ੋਰ ਦੇਵੇਗਾ।

Related News

ਨੱਛਤਰ ਗਿੱਲ ਦੇ ਭਾਣਜੇ ਨੇ ਵੀ ਗਾਇਕੀ ‘ਚ ਧਰਿਆ ਪੈਰ, ਗੀਤ ਰਾਹੀਂ ਕਿਸਾਨਾਂ ਦਾ ਕੀਤਾ ਸਮਰਥਨ

Rajneet Kaur

ਬ੍ਰਿਟੇਨ ‘ਚ ਆਇਆ ਕੋਰੋਨਾ ਵਾਇਰਸ ਦਾ ਨਵਾ ਰੂਪ ਕਿੰਨਾ ਹੋ ਸਕਦੈ ਨੁਕਸਾਨਦਾਇਕ:ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ

Rajneet Kaur

ਕੈਨੇਡਾ ‘ਚ ਵੀਰਵਾਰ ਨੂੰ ਕੋਵਿਡ-19 ਦੇ 5628 ਨਵੇਂ ਮਾਮਲੇ ਆਏ ਸਾਹਮਣੇ, ਤੀਜਾ ਸਭ ਤੋਂ ਵੱਡਾ ਵਾਧਾ

Vivek Sharma

Leave a Comment