channel punjabi
International News USA

Joe Biden ਨੇ ਭਾਰਤੀ ਮੂਲ ਦੀ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਟੀ ਜਨਰਲ ਕੀਤਾ ਨਾਮਜ਼ਦ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ Joe Biden ਸੱਤਾ ਸੰਭਾਲਣ ਤੋਂ ਪਹਿਲਾਂ ਆਪਣੀ ਟੀਮ ਤਿਆਰ ਕਰ ਰਹੇ ਹਨ । ਆਪਣੀ ਇਸੇ ਟੀਮ‌ ਲਈ Biden ਨੇ ਨੇ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਟੀ ਜਨਰਲ ਨਾਮਜ਼ਦ ਕੀਤਾ ਹੈ। ਜੇਕਰ ਉਨ੍ਹਾਂ ਦੀ ਨਿਯੁਕਤੀ ਨੂੰ ਸੈਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾ ਉਹ ਇਸ ਅਹੁਦੇ ’ਤੇ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਹੋਵੇਗੀ। Biden ਦੇ ਇਸ ਫ਼ੈਸਲੇ ਨਾਲ ਭਾਰਤੀ ਮੂਲ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Biden ਨੇ ਕਿਹਾ ਕਿ, ‘ਵਨਿਤਾ ਨਾਗਰਿਕ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੀ ਅਮਰੀਕਾ ਦੀ ਸਭ ਤੋਂ ਸਨਮਾਨਤ ਵਕੀਲਾਂ ਵਿਚੋਂ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਨਿਆ ਦਿਵਾਉਣ ਦੇ ਲਈ ਕੜਾ ਸੰਘਰਸ਼ ਕੀਤਾ ਹੈ।’

ਵਨੀਤਾ ਨੇ ਸਾਬਕਾ ਰਾਟਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਵਿਚ ਨਿਆ ਵਿਭਾਗ ਵਿਚ ਪ੍ਰਮੁੱਖ ਉਪ ਸਹਾਇਕ ਅਟਾਰਨੀ ਜਨਰਲ ਅਤੇ ਨਾਗਰਿਕ ਅਧਿਕਾਰ ਪ੍ਰਭਾਗ ਦੇ ਮੁਖੀ ਦੇ ਰੂਪ ਵਿਚ ਕੰਮ ਕੀਤਾ ਸੀ, ਤਦ Biden ਉਪ ਰਾਸ਼ਟਰਪਤੀ ਸੀ । ਅਪਣੇ ਗ੍ਰਹਿ ਸੂਬੇ ਡੈਲਾਵੇਅਰ ਦੇ ਵਿਲਮਿੰਗਟਧਲ ਵਿਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਬਾਈਡਨ ਨੇ ਕਿਹਾ ਕਿ ਐਸੋਸੀਏਟ ਅਟਾਰਨੀ ਜਨਰਲ ਨਿਆ ਵਿਭਾਗ ਵਿਚ ਤੀਜਾ ਸਭ ਤੋਂ ਪ੍ਰਮੁੱਖ ਅਹੁਦਾ ਹੈ ਅਤੇ ਮੈਂ ਇਸ ਦੇ ਲਈ ਵਨਿਤਾ ਗੁਪਤਾ ਨੂੰ ਨਾਮਜ਼ਦ ਕਰਦਾ ਹਾਂ।

ਵਨੀਤਾ ਨੇ ਐਨਏਏਸੀਪੀ ਲੀਗਲ ਡਿਫੈਂਸ ਐਂਡ ਫੰਡ ਨਾਲ ਅਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਐਨਏਏਸੀਸਪੀ ਵਿਚ ਕੰਮ ਕਰਨ ਦੌਰਾਨ ਵਨਿਤਾ ਸੁਰਖੀਆਂ ਵਿਚ ਤਦ ਆਈ ਸੀ ਜਦ ਉਨ੍ਹਾਂ ਨੇ ਲਾ ਸਕੂਲ ਤੋਂ ਸਿੱਧੇ 38 ਲੋਕਾਂ ਦੀ ਰਿਹਾਈ ਵਿਚ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਵਿਚ ਜ਼ਿਆਦਾਤਰ ਅਫ਼ਰੀਕੀ ਮੂਲ ਦੇ ਸੀ ਜਿਨ੍ਹਾਂ ਟੈਕਸਾਸ ਦੇ Îਇੱਕ ਕਸਬੇ ਵਿਚ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਵਿਚ ਗਲਤ ਢੰਗ ਨਾਲ ਦੋਸ਼ੀ ਠਹਿਰਾਇਆ ਸੀ। ਵਨਿਤਾ ਨੇ ਉਨ੍ਹਾਂ ਮੁਆਵਜ਼ੇ ਦੇ ਤੌਰ ’ਤੇ 60 ਲੱਖ ਡਾਲਰ ਵੀ ਦਸੀ।

Related News

ਹਾਲੇ ਵੀ ਨਹੀਂ ਖੁੱਲ੍ਹੇਗੀ ਕੈਨੇਡਾ-ਅਮਰੀਕਾ ਸਰਹੱਦ

Vivek Sharma

ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਬਾਈਡਨ ਦੀ ਚੀਨ ਨੂੰ ਘੁਰਕੀ, ਕਾਇਦੇ-ਕਾਨੂੰਨ ‘ਚ ਰਹੇ ਚੀਨ : ਜੋਅ ਬਾਈਡਨ

Vivek Sharma

 ਮਾਂ ਨੂੰ ਮਾਰ+ਨ ਤੋਂ ਬਾਅਦ ਟਰੂਡੋ ਨਿਸ਼ਾਨੇ ‘ਤੇ, ਨੌਜਵਾਨ ਨੇ ਦੱਸੀ PM ਨੂੰ ਮਾ+ਰਨ ਦੀ ਸੱਚਾਈ

Rajneet Kaur

Leave a Comment