channel punjabi
Canada International News North America

ਕੋਰੋਨਾ ਵਾਇਰਸ ਕੋਈ ਚੀਨੀ ਵਾਇਰਸ ਨਹੀਂ ਸਗੋਂ ਟਰੰਪ ਵਾਇਰਸ ਹੈ : ਨੈਂਸੀ ਪੇਲੋਸੀ

ਵਾਸ਼ਿੰਗਟਨ: ਦੇਸ਼ ਬੇਸ਼ਕ ਕੁਦਰਤੀ ਆਫਤ ਦੀ ਮਾਰ ਝੇਲ ਰਿਹਾ ਹੈ, ਯਾਨੀ ਕਿ ਕੋਵਿਡ 19 ਵਰਗੇ ਵਾਇਰਸ ਨਾਲ ਲੜ ਰਿਹਾ ਹੈ। ਪਰ ਸੱਤਾ ਦੇ ਗਲਿਆਰਿਆਂ ‘ਚ ਕਿਸੇ ਕੁਦਰਤੀ ਆਫਤ ਤੇ ਵੀ ਰੱਜ ਕੇ ਸਿਆਸਤ ਕਰਦਿਆਂ ਦੇਖਿਆ ਜਾ ਸਕਦਾ ਹੈ। ਸਿਆਸਤਦਾਨ ਕਦੇ ਵੀ ਇਸਨੂੰ ਆਪਣੇ ਮੁਫਾਦ ਲਈ ਇਸਤੇਮਾਲ ਕਰਨ ਦਾ ਮੌਕਾ ਨਹੀਂ ਗੁਆਉਂਦੇ।

ਕੋਰੋਨਾ ਵਾਇਰਸ ਇੱਕ ਅਜਿਹਾ ਵਾਇਰਸ  ਹੈ ਜਿਸਨੇ ਸਾਰੇ ਦੇਸ਼ਾਂ ਨੂੰ ਗੋਡਿਆਂ ਭਾਰ ਲੈ ਆਉਂਦਾ ਹੈ। ਪਰ ਸਿਆਸੀ ਗਲਿਆਰਿਆਂ ਵਿਚ ਇਸਨੂੰ ਕਦੇ ਚੀਨੀ ਵਾਇਰਸ ਕਿਹਾ ਜਾ ਰਿਹਾ ਹੈ ਕਦੇ ਕੁਝ ਹੋਰ।

ਡੋਨਾਲਡ ਟਰੰਪ , ਚੀਨ ਤੇ ਆਪਣੀ ਭੜਾਸ ਕੱਢਦਿਆਂ ਇਸ ਵਾਇਰਸ ਨੂੰ ਚੀਨੀ ਵਾਇਰਸ ਦਾ ਨਾਂ ਦੇ ਰਹੇ ਸਨ । ਪਰ ਕਦੋਂ ਉਨਾਂ ਦੇ ਆਪਣੇ ਹੀ ਇਸਨੂੰ ਟਰੰਪ ਵਾਇਰਸ ਦੱਸ ਦੇਣਗੇ ਇਹ ਸ਼ਾਇਦ ਟਰੰਪ ਨੇ ਵੀ ਨਹੀਂ ਸੋਚਿਆ ਸੀ। ਹਾਊਸ ਆਫ ਰਿ-ਪਰੀਜੈਂਟਟੇਟਿਵ ਤੇ ਸੀਨੀਅਰ ਡੈਮੋਕਰੇਟ ਨੇਤਾ ਨੈਨਸੀ ਪੋਲਿਸੀ ਨੇ ਟਰੰਪ ਤੇ ਨਿਸ਼ਾਨਾ ਸਾਧਦਿਆਂ ਇਸ ਵਾਇਰਸ ਨੂੰ ਟਰੰਪ ਵਾਇਰਸ ਦਾ ਨਾਂ ਦਿੱਤਾ ਹੈ। ਉਨ੍ਹਾਂ ਕਿਹਾ ਟਰੰਪ ਨੇ ਕੋਵਿਡ-19 ਦੇ ਹਾਲਾਤਾਂ ਨੂੰ ਸਹੀ ਤਰੀਕੇ ਨਾਲ ਨਹੀਂ ਸੰਭਾਲਿਆ।

ਦਸ ਦਈਏ ਕਿ ਟਰੰਪ ਦਾ ਇਹ ਨਾਮਕਰਨ ਨੈਂਨਸੀ ਵਲੋਂ ਇਸ ਲਈ ਕੀਤਾ ਗਿਆ ਕਿਉਕਿ ਟਰੰਪ ਨੇ ਕੁਝ ਦਿਨ ਪਹਿਲਾਂ ਸਾਰਿਆਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਸੀ ਤੇ ਹਲਾਤ ਪਹਿਲਾਂ ਨਾਲੋਂ ਹੋਰ ਵਿਗੜਨ ਦੇ ਸੰਕੇਤ ਦਿਤੇ ਸਨ।

ਨੈਂਨਸੀ ਨੇ ਕਿਹਾ ਟਰੰਪ ਨੇ ਸਵੀਕਾਰ ਕਰ ਲਿਆ ਹੈ ਇਹ ਬਿਮਾਰੀ ਕੋਈ ਅਫਵਾਹ ਨਹੀਂ। ਉਨ੍ਹਾਂ ਕਿਹਾ ਅਸਲ ਵਿੱਚ ਇਹ ਸਾਫ ਤੌਰ ਤੇ ਟਰੰਪ ਵਾਇਰਸ ਹੈ।

ਅਮਰੀਕਾ ਵਿੱਚ ਹੁਣ ਤੱਕ 4,051,681 ਕੋਰੋਨਾ ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ ‘ਚੋਂ 145,329 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,896,310 ਲੋਕ ਠੀਕ ਹੋ ਗਏ ਹਨ।

Related News

ਟੋਰਾਂਟੋ ਨੇ ਵਿਅਕਤੀਗਤ ਪ੍ਰੋਗਰਾਮਾਂ ਨੂੰ ਰੱਦ ਕਰਨ ਦੀ ਮਿਆਦ 1 ਜੁਲਾਈ ਤੱਕ ਵਧਾਈ

Rajneet Kaur

ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਮੁੜ ਘਿਰੇ ਵਿਵਾਦਾਂ ਵਿੱਚ, ਚੋਣ ਨਿਯਮਾਂ ਦੀ ਉਲੰਘਣਾ ਦੇ ਲੱਗੇ ਦੋਸ਼

Vivek Sharma

ਵੈਨਕੂਵਰ ਰੈਸਟੋਰੈਂਟ ਨੂੰ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪਿਆ ਭਾਰੀ ਜ਼ੁਰਮਾਨਾ

Rajneet Kaur

Leave a Comment