channel punjabi
Canada International News North America

ਵੈਨਕੁਵਰ ਹਸਪਤਾਲ ਦੇ ਬੱਚਾ ਵਾਰਡ ‘ਚ ਨਵਜੰਮਿਆ ਬੱਚਾ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ

ਵੈਨਕੁਵਰ: ਸੂਬਾਈ ਸਿਹਤ ਅਧਿਕਾਰੀ ਡਾ.ਬੋਨੀ ਹੈਨਰੀ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਸੇਂਟ ਪੌਲ ਹਸਪਤਾਲ (St. Paul’s Hospital) ‘ਚ ਇਕ ਨਵ ਜੰਮੇ ਬੱਚੇ ਦੇ ਕੋਵਿਡ-19 ਦੇ ਟੈਸਟ ਪੋਜ਼ਟਿਵ ਆਏ ਹਨ। ਉਨ੍ਹਾਂ ਕਿਹਾ ਕਿ ਬਚਿਆਂ ਵਾਲੇ ਵਾਰਡ ‘ਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਹਨ। ਜਿਥੇ ਇਕ ਨਵਜੰਮਿਆ ਬੱਚਾ ਅਤੇ 10 ਲੋਕ ਕੋਰੋਨਾ ਪੋਜ਼ਟਿਵ ਪਾਏ ਗਏ ਹਨ।

ਇਸ ਕਾਰਨ ਹਸਪਤਾਲ ਦੇ ਕੁਝ ਹਿੱਸੇ ਨੂੰ ਸਫਾਈ ਲਈ ਬੰਦ ਕਰ ਦਿਤਾ ਗਿਆ ਹੈ। ਹਸਪਤਾਲ ‘ਚ ਅਪੀਲ ਕੀਤੀ ਗਈ ਹੈ ਕਿ ਸਾਰੇ ਮਾਸਕ ਪਾ ਕੇ ਰੱਖਣ।

ਪ੍ਰੋਵੀਡੈਂਸ ਹੈਲਥ ਕੇਅਰ ਦੇ ਬੁਲਾਰੇ ਹੁਸੈਨ ਨੇ ਦੱਸਿਆ ਕਿ ਸੇਂਟ ਪੌਲ ਦਾ ਐਨ.ਆਈ.ਸੀ.ਯੂ  ਬੱਚਿਆਂ ਅਤੇ ਹੋਰ ਨਵਜੰਮੇ ਬੱਚਿਆਂ ਲਈ 24 ਘੰਟਿਆਂ ਦੀ ਦੇਖਭਾਲ ਪ੍ਰਦਾਨ ਕਰਦਾ ਹੈ । ਜੇਕਰ ਇਸ ਦੌਰਾਨ ਕਿਸੇ ਨਵਜੰਮੇ ਬੱਚੇ ਨੂੰ ਐਨ.ਆਈ.ਸੀ.ਯੂ ‘ਚ ਰੱਖਣਾ ਪਵੇ ਤਾਂ ਉਹ ਜ਼ਰੂਰ ਰਖਣਗੇ।

ਹੈਨਰੀ ਨੇ ਦੱਸਿਆ ਕਿ  ਬੀ.ਸੀ ‘ਚ ਸ਼ੁਕਰਵਾਰ ਨੂੰ ਕੋਵਿਡ-19 ਦੇ 28 ਨਵੇਂ ਕੇਸ ਦਰਜ ਕੀਤੇ ਗਏ ਹਨ, ਅਤੇ ਵੀਰਵਾਰ ਨੂੰ 21 ਨਵੇਂ ਕੇਸ ਸਾਹਮਣੇ ਆਏ ਹਨ , ਪਰ ਇਸ ਦੌਰਾਨ ਕਿਸੇ ਦੀ ਵੀ ਕੋਵਿਡ-19 ਕਾਰਨ ਮੌਤ ਨਹੀਂ ਹੋਈ।

ਦੱਸ ਦਈਏ ਕੈਨੇਡਾ ‘ਚ ਕੋਰੋਨਾ ਪੀੜਿਤਾਂ ਦੀ ਗਿਣਤੀ ਬੇਸ਼ੱਕ ਘਟ ਰਹੀ ਹੈ, ਪਰ ਫਿਰ ਵੀ ਲੋਕਾਂ ਨੂੰ ਆਪਣਾ ਧਿਆਨ ਰੱਖਣ, ਮਾਸਕ ਪਾ ਕੇ ਰੱਖਣ ਤੇ ਸਮਾਜਕ ਦੂਰੀ ਬਣਾ ਕੇ ਰਖਣ ਦੀ ਹਦਾਇਤ ਦਿੱਤੀ ਜਾ ਰਹੀ ਹੈ।

Related News

ਅਮਰੀਕਾ, ਭਾਰਤ ‘ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹੈ, ਜਿਸ ‘ਚ ਭਾਰੀ ਲਿਫਟਿੰਗ ਡਰੋਨ ਵੀ ਸ਼ਾਮਲ

Rajneet Kaur

ਬੀ.ਸੀ: ਕੈਲੋਵਨਾ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਗੱਡੀ ‘ਚ ਮਿਲੀ ਲਾਸ਼

Rajneet Kaur

ਅਮਰੀਕੀ ਵੀਜ਼ਾ ਵਿੱਚ ਗੜਬੜੀ ਰੋਕਣ ਲਈ ਲਾਗੂ ਕੀਤੇ ਗਏ ਨਵੇਂ ਨਿਯਮ

Vivek Sharma

Leave a Comment