channel punjabi
Canada International News North America

60 ਸਾਲਾ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਸਿੰਗਾਪੁਰ ਵਿੱਚ ਜੇਲ੍ਹ, ਔਰਤ ਨਾਲ ਛੇੜਛਾੜ ਦਾ ਮਾਮਲਾ

ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ,ਸਿੰਗਾਪੁਰ ਵਿੱਚ ਇੱਕ 60 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਮੰਗਲਵਾਰ ਨੂੰ ਇੱਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਚਾਰ ਸਾਲ ਅਤੇ ਤਿੰਨ ਮਹੀਨੇ ਦੀ ਕੈਦ ਸਜ਼ਾ ਸੁਣਾਈ ਗਈ ਹੈ।

ਡਿਲਿਵਰੀ ਚਾਲਕ ਕੰਨਨ ਸੁਕੁਮਰਨ 12 ਮਈ ਨੂੰ ਸ਼ਾਮ ਲਗਭਗ 7.30 ਵਜੇ ਵੈਨ ਦੇ ਅੰਦਰ ਅਸ਼ਲੀਲ ਵੀਡੀਓ ਦੇਖ ਰਿਹਾ ਸੀ ਜਦੋਂ ਉਸ ਨੇ ਇਕ 36 ਸਾਲਾਂ ਔਰਤ ਨੂੰ ਇੱਕਲੇ ਟਹਿਲਦੇ ਦੇਖਿਆ ।ਚੈਨਲ ਨਿਊਜ਼ ਏਸ਼ੀਆ ਨੇ ਡਿਪਟੀ ਸਰਕਾਰੀ ਵਕੀਲ ਕੋਰ ਝੇਨ ਹੇਂਗ ਦੇ ਹਵਾਲੇ ਨਾਲ ਖਬਰ ਵਿਚ ਦੱਸਿਆ ਗਿਆ ਹੈ ਕਿ ਦੋਸ਼ੀ ਨੇ ਔਰਤ ਨੂੰ ਫੜ ਲਿਆ ਅਤੇ ਉਸਨੂੰ ਝਾੜੀਆਂ ‘ਚ ਲਿਜਾਣ ਦੀ ਕੋਸ਼ਿਸ਼ ਕੀਤੀ। ਜਿਸਦਾ ਔਰਤ ਨੇ ਵਿਰੋਧ ਕੀਤਾ।ਜਿਸਤੋਂ ਬਾਅਦ ਸੁਕੁਮਰਨ ਨੇ ਔਰਤ ਦੀ ਛਾਤੀ ਤੇ ਧਕਾ ਮਾਰਿਆ ਜਿਸ ਕਾਰਨ ਉਹ ਡਿੱਗ ਗਈ ਅਤੇ ਉਸ ਨੂੰ ਸੱਟ ਲੱਗ ਗਈ।

ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਉਸਨੇ ਸੁਕੁਮਰਨ ਨੂੰ ਦੂਰ ਕਰਨ ਦੀ  ਕੋਸ਼ਿਸ਼ ਕੀਤੀ ਅਤੇ ਮਦਦ ਲਈ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।ਜਿਸਦੀ ਅਵਾਜ਼ ਸੁਣ ਇਕ ਹੋਰ ਔਰਤ ਉਸਦੀ ਮਦਦ ਲਈ ਆਈ। ਇਸ ਦੌਰਾਨ ਸੁਕੁਮਰਨ ਆਪਣੀ ਵੈਨ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।

ਮਦਦ ਕਰਨ ਵਾਲੀ ਔਰਤ ਨੇ ਉਸਦੀ ਵੈਨ ਦਾ ਰਜਿਸਟ੍ਰੇਸ਼ਨ ਨੰਬਰ ਨੋਟ ਕੀਤਾ ਅਤੇ ਪੁਲਿਸ ਨੂੰ ਬੁਲਾਇਆ। ਬਾਅਦ ‘ਚ ਦੋਸ਼ੀ ਨੂੰ ਉਸਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਚੈਨਲ ਦੀ ਰਿਪੋਰਟ ਅਨੁਸਾਰ ਔਰਤ ਦੇ ਮਾਣ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਸੁਕੁਮਰਨ ਨੂੰ ਚਾਰ ਸਾਲ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸਦੀ ਉਮਰ 50 ਸਾਲ ਤੋਂ ਉਪਰ ਹੋਣ ਕਾਰਨ ਸੁਕੁਰਮਰਨ ਨੂੰ ਬੈਂਤ ਮਾਰਨ ਦੀ ਸਜ਼ਾ ਨਹੀਂ ਦਿੱਤੀ ਗਈ।

Related News

Sea ਤੋਂ Sky ਹਾਈਵੇ ‘ਤੇ ਕਰੈਸ਼ ਹੋਣ ਕਾਰਨ ਤਿੰਨ ਲੋਕਾਂ ਦੀ ਹਾਲਤ ਗੰਭੀਰ

Rajneet Kaur

ਫੈਡਰਲ ਸਰਕਾਰ ਨੇ ਥੰਡਰ ਬੇ-ਸੁਪੀਰੀਅਰ ਉੱਤਰ ‘ਚ ਸਮੂਹਾਂ ਲਈ ਭੋਜਨ ਸੁਰੱਖਿਆ ਫੰਡ ਦੇਣ ਦਾ ਕੀਤਾ ਐਲਾਨ

Rajneet Kaur

ਟਰੂਡੋ ਸਰਕਾਰ ਨੇ ਪੇਸ਼ ਕੀਤਾ 101·4 ਬਿਲੀਅਨ ਡਾਲਰ ਦੇ ਖ਼ਰਚੇ ਵਾਲਾ ਬਜਟ, ਵਿਰੋਧੀ ਧਿਰਾਂ ਵੱਲੋਂ ਸੋਧ ਦੀ ਮੰਗ

Vivek Sharma

Leave a Comment