channel punjabi
Canada International News North America

ਅਮਰੀਕਾ ‘ਚ ਭਾਰਤੀ ਮੂਲ ਦੀ CBS ਨਿਊਯਾਰਕ ਟੀ.ਵੀ ਰਿਪੋਰਟਰ ਦੀ ਸੜਕ ਹਾਦਸੇ ‘ਚ ਮੌਤ

ਨਿਊਯਾਰਕ : ਅਮਰੀਕਾ ‘ਚ ਭਾਰਤੀ ਮੂਲ ਦੀ ਸੀ.ਬੀ.ਐਸ ਨਿਊਯਾਰਕ (CBS New York )  ਟੀ.ਵੀ ਰਿਪੋਰਟਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਿਸ ਕਾਰਨ ਉਸਦਾ ਪਰਿਵਾਰ ਅਤੇ ਦੋਸਤਾਂ ਨੇ ਦੁੱਖ ਸਾਂਝਾ ਕੀਤਾ।

ਪੁਲਿਸ ਨੇ ਦਸਿਆ ਕਿ 26 ਸਾਲਾਂ ਨੀਨਾ ਕਪੂਰ ਆਪਣੇ ਮੋਪੇਡ ‘ਤੇ ਜਾ ਰਹੀ ਸੀ ਜਿਸ ਦੌਰਾਨ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਹਾਦਸੇ ‘ਚ ਇਕ ਹੋਰ ਵਿਅਕਤੀ ਵੀ ਜਖਮੀ ਹੋਇਆ ਹੈ।

ਸੀ.ਬੀ.ਐਸ ਟੀਵੀ ਸਟੇਸ਼ਨ ਨੇ ਦੱਸਿਆ ਕਿ ਰਿਪੋਰਟਰ ਨੀਨਾ ਕਪੂਰ  ਜੂਨ 2019 ‘ਚ ਟੀਮ ‘ਚ ਸ਼ਾਮਲ ਹੋਈ ਸੀ। ਉਹ ਆਪਣੀ ਮੁਸਕਾਨ ਅਤੇ ਖਬਰ ਕਹਿਣ ਦੇ ਅੰਦਾਜ਼ ਨਾਲ ਮਸ਼ਹੂਰ ਸੀ। ਉਨ੍ਹਾਂ ਦੱਸਿਆ ਕਿ ਸਾਰੇ ਸਟਾਫ ਮੈਂਬਰਸ ਉਸ ਦੀ ਅਦਭੁਤ ਕੰਮ ਦੀ ਨੈਤਿਕਤਾ ਦੇ ਨਾਲ-ਨਾਲ ਉਸਦੇ ਹਾਸੇ-ਮਜ਼ਾਕ ਅਤੇ ਮੁਸਕੁਰਾਹਟ ਨੂੰ ਯਾਦ ਕਰ ਰਹੇ ਹਨ।

Related News

ਓਨਟਾਰੀਓ ਸਰਕਾਰ ਵੱਲੋਂ ਕੁੱਝ ਸਰਕਾਰੀ ਸੇਵਾਵਾਂ ਨੂੰ ਡਿਜਿਟਲਾਈਜ਼ ਕਰਨ ਦਾ ਐਲਾਨ

Rajneet Kaur

ਫੋਰਡ ਸਰਕਾਰ ਤੋਂ ਸਖਤ ਕੋਵਿਡ 19 ਉਪਾਅ ਲਾਗੂ ਕਰਨ ਦੀ ਕਰ ਰਹੇ ਹਨ ਉਡੀਕ: ਮੇਅਰ ਜੌਹਨ ਟੋਰੀ

Rajneet Kaur

Leave a Comment