channel punjabi
Canada International News North America

ਮਿਸੀਸਾਗਾ : 86 ਸਾਲਾ ਪਤੀ ਨੇ ਆਪਣੀ 81 ਸਾਲਾ ਪਤਨੀ ਦਾ ਕੀਤਾ ਕਤਲ, ਪੁਲਿਸ ਨੇ ਕੀਤਾ ਗ੍ਰਿਫਤਾਰ

ਮਿਸੀਸਾਗਾ : ਪੀਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਿਸੀਸਾਗਾ ਵਿੱਚ ਮਾਰੀ ਗਈ 81 ਸਾਲਾ ਮਹਿਲਾ ਦੇ ਕਥਿਤ ਕਤਲ ਦੇ ਦੋਸ਼ ਵਿੱਚ ਉਸ ਦੇ 86 ਸਾਲਾ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ|

ਪੁਲਿਸ ਨੇ ਕਿਹਾ  ਕਿ ਕੱਲ੍ਹ ਸਵੇਰੇ ਕੇਅਰ ਪ੍ਰੋਵਾਈਡਰ ਨੇ ਕੈਨੇਫ ਡਰਾਈਵ ‘ਤੇ ਸਥਿਤ ਰਿਹਾਇਸ਼ੀ ਬਿਲਡਿੰਗ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਮ੍ਰਿਤਕ ਪਾਇਆ| ਪੁਲਿਸ ਵੱਲੋਂ ਮਹਿਲਾ ਦੀ ਪਛਾਣ ਮਿਸੀਸਾਗਾ ਦੀ 81 ਸਾਲਾ ਮੈਰੀਅਨ ਵਾਲੈਸ ਵਜੋਂ ਕੀਤੀ ਗਈ ਹੈ| ਬਾਅਦ ਵਿੱਚ ਦਿਨ ਵੇਲੇ ਪੁਲਿਸ ਵੱਲੋਂ ਮਿਸੀਸਗਾ ਦੇ ਹੀ 86 ਸਾਲਾਂ ਲਾਅਟਨ ਵਾਲੈਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਇਸ ਘਟਨਾ ਦੇ ਸਬੰਧ ਵਿੱਚ ਉਸ ਉੱਤੇ ਫਰਸਟ ਡਿਗਰੀ ਮਰਡਰ ਦੇ ਦੋਸ਼ ਲਾਏ ਗਏ ਹਨ|

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਹ ਕਿਸੇ ਹੋਰ ਮਸ਼ਕੂਕ ਦੀ ਭਾਲ ਨਹੀਂ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਕਤਲ ਦੇ ਸਮੇਂ ਮਹਿਲਾ ਤੇ ਮਸ਼ਕੂਕ ਵਿਆਹੁਤਾ ਜ਼ਿੰਦਗੀ ਹੀ ਬਤੀਤ ਕਰ ਰਹੇ ਸਨ| ਮ੍ਰਿਤਕ ਮਹਿਲਾ ਦੇ ਪਤੀ ਨੂੰ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ, ਜੋ ਕਿ ਅੱਜ ਬਰੈਂਪਟਨ ਵਿੱਚ ਹੋਵੇਗੀ।

Related News

ਓਂਟਾਰੀਓ ‘ਚ ਕੋਵਿਡ 19 ਦੇ 800 ਤੋਂ ਵਧ ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਵੱਖ਼ਰੀ ਖਬਰ : ‘ਟਰੰਪ’ ਜੂਨੀਅਰ ਦੇ ਟਵੀਟ ਕਰਨ ‘ਤੇ ਲਾਈ ਰੋਕ !

Vivek Sharma

ਮੁੜ ਚੜ੍ਹਿਆ ਕੋਰੋਨਾ ਦਾ ਗ੍ਰਾਫ਼ : 873 ਨਵੇਂ ਮਾਮਲੇ ਆਏ ਸਾਹਮਣੇ

Vivek Sharma

Leave a Comment