Channel Punjabi
Canada International News North America

ਪਾਰਕਲੈਂਡ ਕਾਉਂਟੀ ਦੇ ਇਕ ਘਰ ‘ਚ ਲੱਗੀ ਭਿਆਨਕ ਅੱਗ, ਬਿਜਲੀ ਗਿਰਨ ਦੀ ਆਸ਼ੰਕਾ

ਅਲਬਰਟਾ : ਪਾਰਕਲੈਂਡ ਕਾਉਂਟੀ ਦੇ ਇਕ ਘਰ ‘ਚ ਭਿਸ਼ਣ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਅੱਗ ਬੁਝਾਉਣ ਵਾਲਾ ਅਮਲਾ ਇਹ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਐਤਵਾਰ ਸ਼ਾਮ ਨੂੰ ਉਸ ਖੇਤਰ ‘ਚ ਆਇਆ ਤੂਫਾਨ ਘਰ ‘ਚ ਅੱਗ ਲੱਗਣ ਲਈ ਜ਼ਿੰਮੇਵਾਰ ਹੈ ਜਾਂ ਨਹੀਂ।

ਇਹ ਹਾਦਸਾ ਗ੍ਰੇਮੀਨੀਆ ਕੰਟਰੀ ਅਸਟੇਟ (Graminia Country Estates) ‘ਚ ਟਾਊਨਸ਼ਿਪ ਰੋਡ 511 ਦੇ ਉਤਰ ‘ਚ ਰੇਂਜ ਰੋਡ 271 ਦੇ ਬਿਲਕੁਲ ਨੇੜੇ ਵਾਪਿਰਆ ਹੈ।

ਪਾਰਕਲੈਂਡ ਕਾਉਂਟੀ ਦੇ ਮੁੱਖ ਫਾਇਰ ਮਾਰਸ਼ਲ ਸੀਨ ਕਨਿੰਘਮ (Chief Fire Marshall Sean Cunningham)  ਨੇ ਕਿਹਾ ਕਿ ਅਚੇਸਨ,ਡੋਵੇਨ (Acheson, Devon)  ਅਤੇ ਪਾਰਕਲੈਂਡ ਵਿਲੇਜ ਤੋਂ ਸ਼ਾਮ 8.26 ਵਜੇ ਚਾਲੀ (forty firefighters) ਅੱਗ ਬੁਝਾਉਣ ਵਾਲੇ ਚਾਲਕਾਂ ਨੂੰ ਬੁਲਾਇਆ ਗਿਆ ਸੀ।

ਜਦੋਂ ਉਹ ਪਹੁੰਚੇ ਉਸ ਸਮੇਂ ਘਰ ਅੱਗ ਦੀਆਂ ਲਪਟਾਂ ‘ਚ ਘਿਰਿਆ ਹੋਇਆ ਸੀ । ਜਿਸ ਕਾਰਨ ਘਰ ਦਾ ਬਹੁਤ ਨੁਕਸਾਨ ਹੋ ਗਿਆ ਹੈ।

ਤਸਵੀਰਾਂ ‘ਚ ਅੱਗ ਬੁਝਾਉਣ ਵਾਲੇ ਕੁਤਿਆਂ ਦਾ ਇਲਾਜ ਕਰਦੇ ਦੇਖੇ ਜਾ ਸਕਦੇ ਹਨ।

ਜਾਂਚਕਰਤਾ ਅਜੇ ਤੱਕ ਇਹ ਨਿਰਧਾਰਿਤ ਨਹੀਂ ਕਰ ਸਕੇ ਅੱਗ ਲੱਗਣ ਦੇ ਕੀ ਕਾਰਨ ਹੋ ਸਕਦੇ ਹਨ, ਪਰ ਉਨ੍ਹਾਂ ਦੱਸਿਆ ਕਿ ਕਾਲ ਆਉਣ ਤੋਂ ਪਹਿਲਾਂ ਇਸ ਖੇਤਰ ‘ਚ ਭਾਰੀ ਗਰਜ ਅਤੇ ਬਿਜਲੀ ਗਿਰੀ ਸੀ।

Related News

ਕਿਊਬੈਕ ਸੂਬੇ ਦੇ ਕਰਫ਼ਿਊ ਦੀ ਤਰ੍ਹਾਂ ਓਂਟਾਰੀਓ ਵਿੱਚ ਵੀ ਕਰਫ਼ਿਊ ਲਗਾਉਣ ਦੀ ਤਿਆਰੀ !

Vivek Sharma

ਚੀਨ ਵਲੋਂ ਕੋਰੋਨਾ ਤੋਂ ਬਾਅਦ ਇਕ ਹੋਰ ਵਾਇਰਸ ਦੀ ਚਿਤਾਵਨੀ, 7 ਲੋਕਾਂ ਦੀ ਮੌਤ, 60 ਬਿਮਾਰ, ਇਨਸਾਨਾਂ ‘ਚ ਫ਼ੈਲਣ ਦੀ ਜਤਾਈ ਸ਼ੰਕਾ

Rajneet Kaur

ਵੱਡੀ ਖ਼ਬਰ : ਯੂਰਪ ਵਿੱਚ ਹੁਣ ਕੋਰੋਨਾ ਮਹਾਮਾਰੀ ਦੇ ਦੂਜੇ ਦੌਰ ਦਾ ਖ਼ਤਰਾ‌ !

Vivek Sharma

Leave a Comment

[et_bloom_inline optin_id="optin_3"]