channel punjabi
Canada International News North America

ਓਟਾਵਾ: ਹੈਲਥ ਕੈਨੇਡਾ ਸਕਰੀਨਿੰਗ ਦੇ ਮਕਸਦ ਨਾਲ ਹੋਮ ਟੈਸਟਿੰਗ ਡਿਵਾਇਸਿਜ਼ ਨੂੰ ਮਨਜ਼ੂਰੀ ਦੇਣ ਬਾਰੇ ਕਰ ਰਿਹੈ ਵਿਚਾਰ

ਓਟਾਵਾ: ਵਾਇਰਸ ਨੂੰ ਸਕਰੀਨ ਕਰਨ ਲਈ ਕੋਵਿਡ-19 ਟੈਸਟ ਘਰਾਂ ਵਿੱਚ ਕਰਨ ਦੀ ਇਜਾਜ਼ਤ ਦੇਣ ਬਾਰੇ ਹੈਲਥ ਕੈਨੇਡਾ ਮਨ ਬਣਾ ਰਿਹਾ ਹੈ। ਇਹ ਜਾਣਕਾਰੀ ਸਿਹਤ ਮੰਤਰੀ ਦੇ ਬੁਲਾਰੇ ਨੇ ਦਿੱਤੀ। ਜੇ ਇਸ ਫੈਸਲੇ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਉਨ੍ਹਾਂ ਪਬਲਿਕ ਹੈਲਥ ਮਾਹਿਰਾਂ ਤੇ ਡਾਕਟਰਾਂ ਦੀ ਵੱਡੀ ਜਿੱਤ ਹੋਵੇਗੀ ਜਿਹੜੇ ਇਸ ਗੱਲ ਦੀ ਪੈਰਵੀ ਕਰ ਰਹੇ ਹਨ ਕਿ ਅਕਸਰ ਤੇ ਸਸਤੀ ਟੈਸਟਿੰਗ ਨਾਲ ਮਹਾਂਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ।

ਸਿਹਤ ਮੰਤਰਾਲਾ ਪਹਿਲਾਂ ਇਹ ਆਖ ਚੁੱਕਿਆ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਲੋਕ ਘਰਾਂ ਵਿੱਚ ਕੀਤੇ ਜਾਣ ਵਾਲੇ ਟੈਸਟ ਦੀ ਦੁਰਵਰਤੋਂ ਕਰ ਸਕਦੇ ਹਨ ਜਾਂ ਫਿਰ ਅਜਿਹੇ ਟੈਸਟ ਦੇ ਨਤੀਜਿਆਂ ਨੂੰ ਗਲਤ ਢੰਗ ਨਾਲ ਸਮਝ ਸਕਦੇ ਹਨ। ਸਿਹਤ ਮੰਤਰਾਲੇ ਦੇ ਬੁਲਾਰੇ ਕੋਲ ਡੇਵਿਡਸਨ ਨੇ ਇੱਕ ਬਿਆਨ ਵਿੱਚ ਆਖਿਆ ਕਿ ਮਹਾਂਮਾਰੀ ਵਧਣ ਨਾਲ ਹੈਲਥ ਕੈਨੇਡਾ ਸਕਰੀਨਿੰਗ ਦੇ ਮਕਸਦ ਨਾਲ ਹੋਮ ਟੈਸਟਿੰਗ ਡਿਵਾਇਸਿਜ਼ ਨੂੰ ਮਨਜ਼ੂਰੀ ਦੇਣ ਬਾਰੇ ਵਿਚਾਰ ਕਰ ਰਿਹਾ ਹੈ।

ਜੂਨ 2020 ਵਿੱਚ ਹੈਲਥ ਕੈਨੇਡਾ ਨੇ ਇਹ ਸੰਕੇਤ ਦਿੱਤਾ ਸੀ ਕਿ ਉਹ ਹੋਮ ਟੈਸਟ ਕਿੱਟਜ਼ ਲਈ ਆਈਆਂ ਅਰਜ਼ੀਆਂ ਦਾ ਮੁਲਾਂਕਣ ਨਹੀਂ ਕਰੇਗਾ। ਪਰ ਹੁਣ ਹਾਲਾਤ ਦੇ ਮੱਦੇਨਜ਼ਰ ਮੰਤਰਾਲੇ ਨੇ ਆਪਣੇ ਇਸ ਵਿਚਾਰ ਦੀ ਮੁੜ ਪੜਚੋਲ ਕਰਨ ਦਾ ਫੈਸਲਾ ਕੀਤਾ ਹੈ।

Related News

ਓਂਟਾਰੀਓ ਨੇ ਹਾਲਟਨ ਅਤੇ ਦੁਰਹਮ ਖੇਤਰਾਂ ‘ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਲਿਆ ਫੈਸਲਾ

Rajneet Kaur

ਕੈਨੇਡਾ : ਵਿੱਤ ਮੰਤਰੀ ਬਿੱਲ ਮੋਰਨਿਊ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

Rajneet Kaur

CORONA VACCINE : ਉਂਟਾਰੀਓ ਸਰਕਾਰ ਜੂਨ ਦੇ ਅੰਤ ਤੱਕ 8.5 ਮਿਲੀਅਨ ਲੋਕਾਂ ਨੂੰ ਦੇਵੇਗੀ ਕੋਰੋਨਾ ਵੈਕਸੀਨ ਦਾ ਟੀਕਾ

Vivek Sharma

Leave a Comment