channel punjabi
Canada International News North America

ਬਰੈਂਪਟਨ ਉੱਤਰੀ ਹਲਕੇ ਤੋਂ ਲਿਬਰਲ ਪਾਰਟੀ ਨੇ ਇਸ ਪੰਜਾਬਣ ਨੂੰ ਆਪਣਾ ਉਮੀਦਵਾਰ ਐਲਾਨਿਆ

ਬਰੈਂਪਟਨ : ਬਰੈਂਪਟਨ ਦੀ ਰਾਜਨੀਤੀ ਦਾ ਇਕ ਜਾਣਿਆ-ਪਛਾਣਿਆ ਨਾਮ 2022 ਦੀਆਂ ਸੂਬਾਈ ਚੋਣਾਂ ਦੀ ਦੌੜ ਵਿਚ ਵਾਪਸ ਆ ਗਿਆ ਹੈ। ਓਨਟਾਰੀਓ ਲਿਬਰਲ ਪਾਰਟੀ ਨੇ ਬਰੈਂਪਟਨ ਉੱਤਰ ਹਲਕੇ ਤੋਂ ਹਰਿੰਦਰ ਮੱਲ੍ਹੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ ।

ਮੱਲ੍ਹੀ  ਇਸ ਤੋਂ ਪਹਿਲਾਂ ਬਰੈਂਪਟਨ-ਸਪਰਿੰਗਡੇਲ ਦੀ 2014 ਤੋਂ 2018 ਤੱਕ ਲਿਬਰਲ ਐਮਪੀਪੀ ਦੇ ਤੌਰ ‘ਤੇ ਸੇਵਾ ਨਿਭਾਅ ਚੁੱਕੀ ਹੈ, ਅਤੇ ਨਾਲ ਹੀ ਸਟੇਟ ਆਫ ਵੂਮਨ ਦੀ ਮੰਤਰੀ ਵਜੋਂ ਸੇਵਾ ਕਰ ਚੁੱਕੀ ਹੈ।

ਮੱਲ੍ਹੀ ਨੇ ਕਿਹਾ ਕਿ, “ਮੈਂ ਓਨਟਾਰੀਓ ਲਿਬਰਲ ਪਾਰਟੀ ਨੂੰ ਦੁਬਾਰਾ ਬਣਾਉਣ ਲਈ ਆਪਣੇ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਤ ਹਾਂ, ਇਸ ਲਈ ਅਸੀਂ ਇਕ ਉਚਿਤ ਓਨਟਾਰੀਓ ਦਾ ਨਿਰਮਾਣ ਕਰ ਸਕਦੇ ਹਾਂ ਜਿੱਥੇ ਸਾਰਿਆਂ ਨੂੰ ਸਫਲ ਹੋਣ ਦਾ ਬਰਾਬਰ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ “ਮੈਨੂੰ ਮਾਣ ਹੈ ਕਿ ਮੈਂ ਸਟੀਵਨ ਡੇਲ ਡੂਕਾ (Steven Del Duca) ਦੀ ਅਗਵਾਈ ਹੇਠ 2022 ਦੀਆਂ ਸੂਬਾਈ ਚੋਣਾਂ ਵਿਚ ਬਰੈਂਪਟਨ ਨਾਰਥ ਦੇ ਉਮੀਦਵਾਰ ਵਜੋਂ ਚੋਣ ਲੜ ਰਹੀ ਹਾਂ।”

ਦਸ ਦਈਏ ਮੱਲ੍ਹੀ ਗੁਰਬਖਸ਼ ਮੱਲ੍ਹੀ ਦੀ ਧੀ ਹੈ, ਜਿਸ ਨੇ 1993 ਤੋਂ 2011 ਤੱਕ ਬ੍ਰਾਮੇਲੀਆ-ਗੋਰ-ਮਾਲਟਨ ( Bramalea-Gore-Malton) ਲਈ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ। ਮੱਲ੍ਹੀ ਸੂਬਾਈ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪੀਲ ਜ਼ਿਲ੍ਹਾ ਸਕੂਲ ਬੋਰਡ ਦੀ ਟਰੱਸਟੀ ਵੀ ਰਹਿ ਚੁੱਕੀ ਹੈ।

 

Related News

ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਨੇ ਵੀ ਚੁੱਕਿਆ ਭਾਰਤੀ ਕਿਸਾਨਾਂ ਦਾ ਮੁੱਦਾ, ਕੀਤੀ ਲੋਕਤੰਤਰ ਨੂੰ ਬਚਾਉਣ ਦੀ ਅਪੀਲ

Vivek Sharma

SHOCKING : ਲਾਹੌਰ ਕਿਲ੍ਹੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਮੁੜ ਪਹੁੰਚਾਇਆ ਗਿਆ ਨੁਕਸਾਨ, ਘਟਨਾ ਦੀ ਭਾਰਤ ਨੇ ਕੀਤੀ ਜ਼ੋਰਦਾਰ ਨਿਖੇਧੀ

Vivek Sharma

ਲੇਕ ਕੰਟਰੀ ਵਿਚ ਪੈਲਮੀਵਾਸ਼ ਪਾਰਕਵੇਅ ਇਕ ਵਾਰ ਫਿਰ ਖੁੱਲ੍ਹਿਆ

Rajneet Kaur

Leave a Comment