channel punjabi
Canada International News North America Sticky

ਨੌਜਵਾਨ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਹੇਠ ਹਾਲਟਨ ਦਾ ਪੁਲਿਸ ਅਫਸਰ ਮੁਅੱਤਲ, ਵੀਡੀਓ ਵਾਇਰਲ

ਟੋਰਾਂਟੋ: ਅਜਕਲ ਹਰ ਦਿਨ ਪੁਲਿਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲ ਰਹੀ ਹੈ, ਜਿਸ ਲਈ ਲੋਕਾਂ ਵੱਲੋਂ ਕਈ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਹੁਣ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਓਕਵਿਲੇ ਦੀ ਹੈ, ਜਿਥੇ ਇਕ ਪੁਲਿਸ ਅਧਿਕਾਰੀ ਨੌਜਵਾਨ ਨੂੰ ਧੱਕਾ ਦੇ ਰਿਹਾ ਹੈ ਅਤੇ ਉਸਦਾ ਬੈਗ ਵੀ ਸੁੱਟ ਰਿਹਾ ਹੈ ।

ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹੈਲਟਨ ਦੇ ਪੁਲਿਸ ਅਧਿਕਾਰੀ ਸਟੀਫਨ ਟੈਨਰ ਨੇ ਕਿਹਾ ਹੈ ਕਿ ਇਸ ਘਟਨਾ ਬਾਰੇ ਪਤਾ ਲਗਦਿਆਂ ਹੀ , ਪੁਲਿਸ ਅਧਿਕਾਰੀ ਨੂੰ ਤਨਖਾਹ ਸਮੇਤ ਮੁਅੱਤਲ ਕਰ ਦਿਤਾ ਗਿਆ ਹੈ ।ਦੱਸ ਦਈਏ ਵੀਡੀਓ ‘ਚ ਤਿੰਨ ਹੋਰ ਅਧਿਕਾਰੀ ਵੀ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਨੇ ਇਸ ‘ਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਇਹ ਸਭ ਵੀਡੀਓ  ਦੇਖਦੇ ਹੋਏ ਟੈਨਰ ਨੇ ਇਹ ਵੀ ਕਿਹਾ ਕਿ “ ਮੈਂ ਇਸ ਵੀਡੀਓ ਵਿੱਚ ਜੋ ਦੇਖਿਆ ਹੈ ਉਸ ਨੂੰੰ ਲੈ ਕੇ ਮੈਂ ਬਹੁਤ ਚਿੰਤਤ ਗਾਂ,ਖ਼ਾਸਕਰ ਉਨ੍ਹਾਂ ਅਧਿਕਾਰੀਆਂ ਦੀਆਂ ਕਾਰਵਾਈਆਂ ਜੋ ਘਟਨਾ ਦੇ ਸਮੇਂ ਮੌਜੂਦ ਸਨ”।
ਹੈਲਟਨ ਦੀ ਪੁਲਿਸ ਨੇ ਦੱਸਿਆਂ ਹੈ ਕਿ ਇਹ ਘਟਨਾ ਅਪ੍ਰੈਲ ਵਿੱਚ ਕਿਸੇ ਸਮੇਂ ਓਕਵਿਲੇ ‘ਚ ਵਾਪਰੀ ਸੀ, ਪਰ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਸਾਰਿਆਂ ਸਾਹਮਣੇ ਆਈ ਹੈ।ਇਸ ਮੌਕੇ ਓਕਵਿਲੇ ਦੇ ਮੇਅਰ ਰੋਬ ਬਰਟਨ ਦਾ ਕਹਿਣਾ ਹੈ ਕਿ ਉਹ ਤਾਰਫ ਕਰਦਾ ਹੈ ਹਾਲਟਨ ਪੁਲਿਸ ਮੁੱਖੀ ਦੀ ਜਿਸਨੇ ਅਧਿਕਾਰੀ ਨੂੰ ਮੁਅੱਤਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

Related News

ਫ਼ਿਲਮੀ ਸਟਾਇਲ ‘ਚ ਗਹਿਣਿਆਂ ਦੀ ਲੁੱਟ ਦਾ ਮਾਮਲਾ, ਪੁਲਿਸ ਨੇ ਇੱਕ ਸ਼ਾਤਰ ਨੂੰ ਕੀਤਾ ਕਾਬੂ ਦੂਜਾ ਫ਼ਰਾਰ

Vivek Sharma

Etobicoke ‘ਚ ਇੱਕਲੇ ਵਾਹਨ ਹਾਦਸੇ ‘ਚ 3 ਲੋਕ ਗੰਭੀਰ ਜ਼ਖਮੀ

Rajneet Kaur

ਕੈਨੇਡਾ: ਵੇਸਟਵੁੱਡ ਮਾਲ ਵਿਖੇ 31 ਦਸੰਬਰ ਨੂੰ ਨੌਜਵਾਨਾਂ ਅਤੇ ਕਿਸਾਨ ਹਮਾਇਤੀਆਂ ਵੱਲੋਂ ਕਿਸਾਨ ਅੰਦੋਲਨ ਦਾ ਸਹਿਯੋਗ ਮੋਮਬੱਤੀਆਂ ਜਗਾ ਕੇ ਕੀਤਾ ਜਾਵੇਗਾ

Rajneet Kaur

Leave a Comment