Channel Punjabi
International News USA

GOOD NEWS : ਅਮਰੀਕਾ ‘ਚ ਇੱਕ ਹੋਰ ਵੱਡੇ ਅਹੁਦੇ ‘ਤੇ ਭਾਰਤ ਵੰਸ਼ੀ ਦਾ ਕਬਜ਼ਾ, ਨੌਰੀਨ ਹਸਨ ਬਣੀ ਫੈਡਰਲ ਰਿਜ਼ਰਵ ਬੈਂਕ ਦੀ COO

ਨਿਊਯਾਰਕ : ਦੇਸ਼ ਦੁਨੀਆ ਵਿੱਚ ਭਾਰਤੀਆਂ ਦਾ ਡੰਕਾ ਬੋਲ ਰਿਹਾ ਹੈ, ਜੇਕਰ ਕਿਸੇ ਨੂੰ ਨਹੀਂ ਯਕੀਨ ਤਾਂ ਉਹ ਅਮਰੀਕਾ ਦੇ ਰਾਸ਼ਟਰਪਤੀ Joe Biden ਦੀ ਪ੍ਰਸ਼ਾਸਨਿਕ ਟੀਮ ਨੂੰ ਦੇਖ ਲਵੇ। ਅਮਰੀਕਾ ਦੇ ਵੱਡੇ ਅਤੇ ਅਹਿਮ ਅਹੁਦਿਆਂ ‘ਤੇ ਭਾਰਤੀ ਮੂਲ ਦੇ ਲੋਕ ਬਿਰਾਜਮਾਨ ਹਨ। ਇਹ ਅਹੁਦੇ ਭਾਰਤੀਆਂ ਨੇ ਕਿਸੇ ਸਿਫਾਰਸ਼ ਨਾਲ ਹਾਸਿਲ ਨਹੀਂ ਕੀਤੇ ਸਗੋਂ ਉਹ ਆਪਣੀ ਸਖ਼ਤ ਮੇਹਨਤ, ਲਗਨ ਤੇ ਜਜ਼ਬੇ ਨਾਲ ਵੱਡੇ ਅਹੁਦਿਆਂ ‘ਤੇ ਕਾਬਜ਼ ਹੋਏ ਹਨ। ਇਸ ਕੜੀ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ, ਉਹ ਹਨ ਨੌਰੀਨ ਹਸਨ ।

ਫਾਇਨੈਂਸ਼ੀਅਲ ਸਰਵਿਸਿਜ਼ ਇੰਡਸਟਰੀ ਵਿਚ ਅਨੁਭਵ ਰੱਖਣ ਵਾਲੀ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨੌਰੀਨ ਹਸਨ ਨਿਊਯਾਰਕ ਦੇ ਫੈਡਰਲ ਰਿਜ਼ਰਵ ਬੈਂਕ ਦੀ ਵਾਈਸ ਪ੍ਰਰੈਜ਼ੀਡੈਂਟ ਅਤੇ ਮੁੱਖ ਸੀਈਓ ਨਿਯੁਕਤ ਕੀਤੀ ਗਈ ਹੈ। ਉਹ ਬੈਂਕ ਦੀ ਪਹਿਲੀ ਵਾਈਸ ਪ੍ਰਰੈਜ਼ੀਡੈਂਟ ਹੋਵੇਗੀ। ਉਨ੍ਹਾਂ ਦਾ ਕਾਰਜਕਾਲ 15 ਮਾਰਚ ਤੋਂ ਸ਼ੁਰੂ ਹੋਵੇਗਾ। ਬੈਂਕ ਨੇ ਦੱਸਿਆ ਕਿ ਨੌਰੀਨ ਦੀ ਨਿਯੁਕਤੀ ‘ਤੇ ਫੈਡਰਲ ਰਿਜ਼ਰਵ ਸਿਸਟਮ ਦੇ ਬੋਰਡ ਆਫ ਗਵਰਨਰਸ ਨੇ ਮੋਹਰ ਲਗਾ ਦਿੱਤੀ ਹੈ। ਪਹਿਲੇ ਵਾਈਸ ਪ੍ਰਰੈਜ਼ੀਡੈਂਟ ਦੇ ਰੂਪ ਵਿਚ ਨੌਰੀਨ ਫੈਡਰਲ ਰਿਜ਼ਰਵ ਦੀ ਦੂਜੀ ਸਭ ਤੋਂ ਵੱਡੀ ਅਧਿਕਾਰੀ ਹੋਵੇਗੀ। ਨਾਲ ਹੀ ਉਹ ਫੈਡਰਲ ਓਪਨ ਮਾਰਕੀਟ ਕਮੇਟੀ ਦੀ ਆਲਟਰਨੇਟ ਵੋਟਿੰਗ ਮੈਂਬਰ ਵੀ ਹੋਵੇਗੀ।

ਨੌਰੀਨ ਨੂੰ ਵੱਖ-ਵੱਖ ਫਾਇਨੈਂਸ਼ੀਅਲ ਕੰਪਨੀਆਂ ਵਿਚ 25 ਸਾਲਾਂ ਦਾ ਤਜਰਬਾ ਹੈ। ਇਸ ਨਿਯੁਕਤੀ ਤੋਂ ਪਹਿਲੇ ਉਹ ਮਾਰਗਨ ਸਟੇਨਲੀ ਵੈਲਥ ਮੈਨੇਜਮੈਂਟ ਦੇ ਚੀਫ ਡਿਜੀਟਲ ਅਫਸਰ ਦੇ ਅਹੁਦੇ ‘ਤੇ ਸਨ।

Related News

ਫਰਾਂਸ ‘ਚ ਪਾਦਰੀ ‘ਤੇ ਹਮਲਾ ਕਰਨ ਵਾਲਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ: ਨੀਸ ਘਟਨਾ ‘ਚ 6 ਚੜ੍ਹੇ ਪੁਲਿਸ ਅੜਿੱਕੇ

Vivek Sharma

‘The Sikh 100’ : ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਪਹਿਲੇ ਨੰਬਰ ‘ਤੇ, ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਸਿਆਸਤਦਾਨਾਂ ‘ਚ ਮੋਹਰੀ

Vivek Sharma

ਹੁਣ ਕੈਨੇਡਾ ਹੈਲਥ ਡਿਪਾਰਟਮੈਂਟ ਨੇ ਖੁਦ ਹੀ ਇਹਨਾਂ ਲੋਕਾਂ ਨੂੰ ਫਾਈਜ਼ਰ-ਬਾਇਓਨਟੈੱਕ ਦੀ ਵੈਕਸੀਨ ਨਾ ਲੈਣ ਲਈ ਕਿਹਾ !

Vivek Sharma

Leave a Comment

[et_bloom_inline optin_id="optin_3"]