channel punjabi
International News North America

ਅਮਰੀਕਾ : 45 ਸਾਲਾ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ : ਅਗਸਤ ਅਤੇ ਸਤੰਬਰ ਮਹੀਨੇ ਅੰਰੀਕਾ ‘ਚ ਸੜਕ ਹਾਦਸਿਆਂ ‘ਚ 4-5 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ੍ਹੀ ਨਿਊ-ਮੈਕਸੀਕੋ ਸਟੇਟ ‘ਚ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ 112 ਦੇ ਲਾਗੇ ਭਿਆਨਕ ਟਰੱਕ ਹਾਦਸਾ ਵਾਪਰਿਆ, ਜਿਸ ਵਿਚ ਫਰਿਜ਼ਨੋ ਨਿਵਾਸੀ ਸੁਖਵਿੰਦਰ ਸਿੰਘ ਟਿਵਾਣਾ (45) ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ ‘ਤੇ ਰੋਡ ਵਰਕ ਕਾਰਨ ਟ੍ਰੈਫ਼ਿਕ ਰੁਕਿਆ ਹੋਇਆ ਸੀ। ਇਸ ਦੌਰਾਨ ਸੁਖਵਿੰਦਰ ਸਿੰਘ ਟਿਵਾਣਾ ਦਾ ਟਰੱਕ ਬੇਕਾਬੂ ਹੋ ਗਿਆ ਤੇ ਅੱਗੇ ਖੜ੍ਹੇ ਟ੍ਰੇਲਰ ਦੇ ਪਿਛਲੇ ਪਾਸੇ ਜਾ ਟਕਰਾਇਆ। ਹਾਦਸੇ ਦੌਰਾਨ ਟਰੱਕ ਦਾ ਡੀਜ਼ਲ ਟੈਂਕ ਫਟਣ ਕਾਰਨ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਜਿਸ ਦੌਰਾਨ ਸੁਖਵਿੰਦਰ ਸਿੰਘ ਟਿਵਾਣਾ ਦੀ ਮੌਤ ਹੋ ਗਈ।

ਸੁਖਵਿੰਦਰ ਸਿੰਘ ਟਿਵਾਣਾ ਪਿਛਲੇ 25-26 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਉਹ ਤਕਰੀਬਨ 18-19 ਸਾਲ ਤੋਂ ਟਰੱਕਿੰਗ ਬਿਜ਼ਨਸ ‘ਚ ਟਰੱਕਾਂ ਦੀ ਛੋਟੀ ਕੰਪਨੀ ‘ਜੋਤ ਟਰੱਕਿੰਗ’ ਚਲਾ ਰਹੇ ਸਨ। ਹਾਦਸੇ ਵਾਲੇ ਦਿਨ ਉਹ ਖੁਦ ਟਰੱਕ ‘ਤੇ ਲੋਡ ਲੈ ਕੇ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ।

ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਪਿੰਡ ਦੇ ਰਹਿਣ ਵਾਲੇ ਸਨ।

Related News

ਕੈਨੇਡੀਅਨ 25 ਸੰਸਦ ਮੈਂਬਰਾਂ ਨੇ ਅਫਗਾਨ ਸਿੱਖਾਂ ਅਤੇ ਹਿੰਦੂਆਂ ਲਈ ਵਿਸ਼ੇਸ਼ ਸ਼ਰਨਾਰਥੀ ਪ੍ਰੋਗਰਾਮ ਦੀ ਕੀਤੀ ਮੰਗ

Rajneet Kaur

ਪੰਜਾਬੀਆਂ ਦੀ ਧੱਕ ਬਰਕਰਾਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਵਿੱਚ ਚਾਰ ਪੰਜਾਬੀ ਬਣੇ ਮੰਤਰੀ

Vivek Sharma

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਸਨਮਾਨ ‘ਚ ‘ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ’ ਦੀ ਮੁਹਿੰਮ ਸ਼ੁਰੂ

Rajneet Kaur

Leave a Comment