channel punjabi
Canada International News North America

ਪ੍ਰੀਮੀਅਰ ਫੋਰਡ ਨੇ ਰਾਸ਼ਟਰਪਤੀ ਟਰੰੰਪ ਵਲੋਂ ਕੈਨੇਡਾ ‘ਚ ਨਵੇਂ ਸਿਰੇ ਤੋਂ ਐਲੂਮੀਨੀਅਮ ਟੈਰਿਫ ਲਾਏ ਜਾਣ ਦੀ ਸਖਤ ਸ਼ਬਦਾਂ ‘ਚ ਕੀਤੀ ਨਿੰਦਾ

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਉੱਤੇ ਨਵੇਂ ਸਿਰੇ ਤੋਂ ਐਲੂਮੀਨੀਅਮ ਟੈਰਿਫ ਲਾਏ ਜਾਣ ਦੇ ਫੈਸਲੇ ਦੀ ਨਿਖੇਧੀ ਕੀਤੀ।  ਟਰੰਪ ਨੇ ਵੀਰਵਾਰ ਨੂੰ ਇਹ ਆਖਿਆ ਸੀ ਕਿ ਉਹ ਕੈਨੇਡਾ ਉੱਤੇ ਮੁੜ 10 ਫੀਸਦੀ ਐਲੂਮੀਨੀਅਮ ਟੈਰਿਫ ਲਾਉਣ ਜਾ ਰਹੇ ਹਨ। ਉਨ੍ਹਾਂ ਇਹ ਦਾਅਵਾ ਕੀਤਾ ਸੀ ਕਿ ਅਮਰੀਕਾ ਦੀ ਐਲੂਮੀਨੀਅਮ ਇੰਡਸਟਰੀ ਦੀ ਹਿਫਾਜ਼ਤ ਲਈ ਇਹ ਟੈਰਿਫ ਲਾਏ ਜਾਣੇ ਜ਼ਰੂਰੀ ਹਨ। ਫੋਰਡ ਨੇ ਆਖਿਆ ਕਿ ਉਹ ਇਸ ਗੱਲ ਨੂੰ ਲੈ ਕੇ ਕਾਫੀ ਨਿਰਾਸ਼ ਹਨ ਕਿ ਰਾਸ਼ਟਰਪਤੀ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਵਪਾਰਕ ਸਬੰਧਾਂ ਨੂੰ ਖਰਾਬ ਕਰਨ ਦੇ ਰਾਹ ਉੱਤੇ ਤੁਰੇ ਹੋਏ ਹਨ।

ਉਨ੍ਹਾਂ ਆਖਿਆ ਕਿ ਟਰੰਪ ਦਾ ਇਹ ਫੈਸਲਾ ਕੋਵਿਡ-19 ਮਹਾਂਮਾਰੀ ਦੌਰਾਨ ਆ ਰਿਹਾ ਹੈ ਜਦੋਂ ਦੁਨੀਆ ਭਰ ਦੀ ਇੰਡਸਟਰੀ ਸੰਘਰਸ਼ ਕਰ ਰਹੀ ਹੈ ਤੇ ਆਰਥਿਕ ਚੁਣੌਤੀਆਂ ਵਿੱਚੋਂ ਲੰਘ ਰਹੀ ਹੈ।  ਉਨ੍ਹਾਂ ਆਖਿਆ ਕਿ ਓਂਟਾਰੀਓ ਦੇ ਉਤਪਾਦਕਾਂ ਨੂੰ ਆਪਣੇ ਵੱਲੋਂ ਤਿਆਰ ਸਮਾਨ ਤੇ ਬੇਧੜਕ ਹੋ ਕੇ ਮੇਡ ਇਨ ਓਂਟਾਰੀਓ ਦੇ ਲੇਬਲ ਲਾਉਣੇ ਚਾਹੀਦੇ ਹਨ ਤਾਂ ਕਿ ਸਾਡੇ ਲੋਕ ਵੱਧ ਤੋਂ ਵੱਧ ਲੋਕਲ ਉਤਪਾਦ ਖਰੀਦ ਸਕਣ।

 

Related News

ਹਾਈਡਰੋਕਲੋਰੋਕਵੀਨ ਦਾ ਨਿਰੀਖਣ ਫੇਲ੍ਹ, ਕੋਰੋਨਾ ਖਿਲਾਫ਼ ਦਵਾਈ ਨੂੰ ਦੱਸਿਆ ਬੇਕਾਰ

team punjabi

ਕੈਲਗਰੀ ਦੀਆਂ ਕਈ ਮਨੋਰੰਜਨ ਸਹੂਲਤਾਂ ਅਤੇ ਲਾਇਬ੍ਰੇਰੀਆਂ ਇਸ ਹਫਤੇ ਜਨਤਾ ਲਈ ਖੁੱਲ੍ਹਣਗੀਆਂ ਦੁਬਾਰਾ

Rajneet Kaur

ਕਿਸਾਨ ਅੰਦੋਲਨਕਾਰੀਆਂ ਦੇ ਹੱਕ ਵਿੱਚ ਬਰੈਂਮਪਟਨ ਸੌਕਰ ਸੈਂਟਰ ਤੋਂ ਭਾਰਤੀ ਪਾਸਪੋਰਟ ਅਤੇ ਹੋਰ ਸੇਵਾਂਵਾਂ ਦੇਣ ਵਾਲੇ ਬੀ ਐਲ ਐਸ ਦੇ ਦਫਤਰ ਸਾਹਮਣੇ ਤੱਕ ਕਾਰ ਰੈਲੀ ਦਾ ਆਯੋਜਨ

Rajneet Kaur

Leave a Comment