channel punjabi
Canada International News North America

ਟੋਰਾਂਟੋ ਦੇ ਮੇਨ ਹਾਈਵੇ ਤੇ ਇੱਕ ਉਡਦੇ ਹੋਏ ਟਾਇਰ ਨੇ ਲਈ 24 ਸਾਲਾ ਵਿਅਕਤੀ ਦੀ ਜਾਨ

ਓਂਟਰਿਓ : ਕਹਿੰਦੇ ਨੇ ਜਦੋਂ ਮੌਤ ਆਉਣੀ ਹੁੰਦੀ ਹੈ ਕਿਤੋ ਵੀ ਕਦੇ ਵੀ ਆ ਸਕਦੀ ਹੈ । ਅਜਿਹਾ ਹੀ ਹੋਇਆ ਟੋਰਾਂਟੋ ਦੇ ਮੇਨ ਹਾਈਵੇ ਤੇ ਜਿੱਥੇ ਇੱਕ ਉਡਦੇ ਹੋਏ ਟਾਇਰ ਨੇ ਇੱਕ ਗੱਡੀ ਚਾਲਕ ਦੀ ਜਾਨ ਲੈ ਲਈ।

ਓਂਟਰਿਓ ਪ੍ਰੋਵੀਨਸ਼ੀਅਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਹਾਦਸਾ ਹਾਈਵੇਅ 401 ਜੋ ਮੈਕ-ਕਾਵਨ ਤੇ ਮਾਰਖਮ ਸੜਕ ਵਿਚਾਲੇ ਹੈ ਵਿਖੇ ਸਵੇਰੇ 8 ਵਜੇ ਦੇ ਕਰੀਬ ਵਾਪਰਿਆ । ਜਿੱਥੇ ਇੱਕ ਪਿਕਅਰ ਟਰਕ ਟਰੇਲਰ ਨੂੰ ਟੋਅ ਕਰਕੇ ਲਿਜਾ ਰਿਹਾ ਸੀ, ਕਿ ਟਰੇਲਰ ਦਾ ਇੱਕ ਟਾਇਰ ਨਿਕਲਕੇ ਪੂਰਬ ਵਲ ਜਾਂਦੀਆਂ ਲੇਨਜ਼ ਵਿੱਚ ਪਹੁੰਚ ਗਿਆ, ਅਤੇ ਇੱਕ ਕਾਰ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ 24 ਸਾਲਾਂ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਓਪੀਪੀ ਨੇ ਇਸ ਸਬੰਧੀ ਦੱਸਿਆ ਕਿ ਸ਼ਾਇਦ ਦੋਵੇਂ ਗੱਡੀਆਂ ਹੀ ਹਾਈਵੇਅ ਉਤੇ ਪੂਰੀ ਸਪੀਡ ਨਾਲ ਜਾ ਰਹੀਆਂ ਸਨ ਤੇ ਟਾਇਰ ਪੂਰੀ ਰਫਤਾਰ ਨਾਲ ਟਰੇਲਰ ਵਿਚੋਂ ਨਿਕਲ ਕੇ ਦੂਜੀ ਲੇਨ ਵਿੱਚ ਜਾ ਪਹੁੰਚਿਆ। ਜਿਸ ਕਾਰਨ ਹਾਦਸਾ ਵਾਪਰਿਆ। ਹਾਲਾਂਕਿ  ਸਾਹਮਣੇ ਵਾਲੇ ਡਰਾਇਵਰ ਨੂੰ ਵੀ ਇਸ ਹਾਦਸੇ ਦੇ ਵਾਪਰਨ ਸਬੰਧੀ ਕੋਈ ਖਬਰ ਨਹੀਂ ਸੀ। ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਪਿਕਅਪ ਟਰੱਕ ਲੱਭ ਲਿਆ ਹੈ ਤੇ ਹਾਦਸੇ ਬਾਰੇ ਡਰਾਈਵਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨਾਂ ਆਖਿਆ ਕਿ ਅਸੀ ਅਜੇ ਵੀ ਗਵਾਹਾਂ ਤੇ ਡੈਸ਼ਕੈਮ ਫੁਟੇਜ ਦੀ ਭਾਲ ਕਰ ਰਹੇ ਹਾਂ । ਫਿਲਹਾਲ ਹਾਈਵੇਅ ਦੀਆਂ ਪੂਰਬ ਵਾਲੀਆਂ ਲੇਨਜ਼ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।

Related News

ਹੁਆਵੇਈ ਦੀ ਕਾਰਜਕਾਰੀ ਮੇਂਗ ਵਾਨਜ਼ੋ ਦੇ ਕੇਸ ਦੀ ਸੁਣਵਾਈ ਦੌਰਾਨ ਵਕੀਲ ਨੇ ਦਿੱਤੇ ਜ਼ੋਰਦਾਰ ਤਰਕ, ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

Vivek Sharma

ਵੈਨਕੂਵਰ ‘ਚ ਮਾਹਿਰਾਂ ਵਲੋਂ ਦੋ ਹਫ਼ਤਿਆਂ ਦੇ ਇਕਾਂਤਵਾਸ ਨੂੰ ਲਾਗੂ ਕਰਨ ਦੀ ਸਿਫਾਰਿਸ਼

Vivek Sharma

BIG NEWS : ਕੈਨੇਡਾ ਨੇ ਹੁਆਵੇਈ ਕੰਪਨੀ ‘ਤੇ ਪਾਬੰਦੀ ਕਿਉਂ ਨਹੀਂ ਲਗਾਈ ? ਵਿਦੇਸ਼ ਮੰਤਰੀ ਨੇ ਦਿੱਤੀ ਸਫ਼ਾਈ !

Vivek Sharma

Leave a Comment