channel punjabi
Canada International News North America

ਫੈਡਰਲ ਸਰਕਾਰ ਨੇ ਟੋਰਾਂਟੋ ਨੂੰ ਕੋਵਿਡ-19 ਦੇ ਮਰੀਜ਼ਾਂ ਲਈ ਸੈਲਫ-ਆਈਸੋਲੇਟ ਦੀ ਸਹੂਲਤ ਲਈ ਲਗਭਗ 14 ਮਿਲੀਅਨ ਡਾਲਰ ਕਰਵਾਏ ਮੁਹੱਈਆ

ਟੋਰਾਂਟੋ : ਟੋਰਾਂਟੋ ਉਨ੍ਹਾਂ ਲੋਕਾਂ ਲਈ ਕੋਵਿਡ-19 ਸੈਂਟਰ ਖੋਲ੍ਹਣ ਜਾ ਰਿਹਾ ਹੈ ਜਿਹੜੇ ਖੁਦ ਨੂੰ ਸੈਲਫ-ਆਈਸੋਲੇਟ ਨਹੀਂ ਕਰ ਸਕਦੇ। ਫੈਡਰਲ ਸਰਕਾਰ ਵੱਲੋਂ ਇਸ ਸੈਂਟਰ ਲਈ 13.9 ਮਿਲੀਅਨ ਡਾਲਰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਨਾਲ 12 ਮਹੀਨਿਆਂ ਦਾ ਖਰਚਾ ਕਵਰ ਹੋ ਜਾਵੇਗਾ।

ਟੋਰਾਂਟੋ ਦੇ ਮੈਡੀਕਲ ਆਫੀਸਰ ਆਫ ਹੈਲਥ ਡਾ. ਐਲੀਨ ਡੀ ਵਿੱਲਾ ਦਾ ਕਹਿਣਾ ਹੈ ਕਿ ਇਹ ਸੈਂਟਰ ਇੱਕ ਹੋਟਲ ਦੇ ਅੰਦਰ ਹੈ ਤੇ ਇਸ ਲਈ 140 ਕਮਰੇ ਰੱਖੇ ਗਏ ਹਨ। ਇਸ ਨੂੰ ਇਸ ਵੀਕੈਂਡ ਖੋਲ੍ਹਿਆ ਜਾਵੇਗਾ। ਇਸ ਫੈਸਿਲਿਟੀ ਉੱਤੇ ਲੋਕਾਂ ਨੂੰ ਰੋਜ਼ਾਨਾ ਖਾਣਾ, ਬੈੱਡ, ਸਾਫ ਸੁਥਰਾ ਮਾਹੌਲ ਤੇ ਹੋਰ ਸਮਾਨ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਦਾ ਟੋਰਾਂਟੋ ਪਬਲਿਕ ਹੈਲਥ ਸਟਾਫ ਵੱਲੋਂ ਫੋਨ ਉੱਤੇ ਨਿਯਮਿਤ ਤੌਰ ਉੱਤੇ ਧਿਆਨ ਰੱਖਿਆ ਜਾਵੇਗਾ। ਡਾ. ਡੀ ਵਿੱਲਾ ਨੇ ਆਖਿਆ ਕਿ ਇਸ ਸੈਂਟਰ ਦੀ ਵਰਤੋਂ ਕੌਣ ਕਰੇਗਾ ਇਸ ਦਾ ਫੈਸਲਾ ਟੋਰਾਂਟੋ ਪਬਲਿਕ ਹੈਲਥ ਕਰੇਗਾ।

ਬੋਰਡ ਆਫ ਹੈਲਥ ਦੇ ਚੇਅਰ ਜੋਅ ਕ੍ਰੈਸੀ ਨੇ ਇੱਕ ਬਿਆਨ ਵਿੱਚ ਆਖਿਆ ਕਿ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਵਿੱਚ ਡਾਕਟਰਾਂ ਤੇ ਪਬਲਿਕ ਹੈਲਥ ਮਾਹਿਰਾਂ ਨੇ ਇਹ ਆਖਿਆ ਸੀ ਕਿ ਜੇ ਕੋਈ ਵਿਅਕਤੀ ਕੋਵਿਡ-19 ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਸੈਲਫ ਆਈਸੋਲੇਟ ਹੋਣਾ ਚਾਹੀਦਾ ਹੈ, ਉਹ ਵੀ ਵੱਖਰੇ ਬੈੱਡਰੂਮ ਤੇ ਬਾਥਰੂਮ ਨਾਲ, ਆਪਣੇ ਘਰਦਿਆਂ ਤੋਂ ਪਾਸੇ ਹੋ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਟੋਰਾਂਟੋ ਦੇ ਬਹੁਤੇ ਘਰਾਂ ਵਿੱਚ ਇਹ ਸਾਰੀਆਂ ਸਹੂਲਤਾਂ ਨਹੀਂ ਹਨ। ਜਦੋਂ ਪਰਿਵਾਰਕ ਮੈਂਬਰਾਂ ਤੋਂ ਦੂਰ ਖੁਦ ਨੂੰ ਸੈਲਫ ਆਈਸੋਲੇਟ ਨਹੀਂ ਕਰ ਸਕਦਾ ਤਾਂ ਘਰ ਵਿੱਚ ਕੋਵਿਡ-19 ਫੈਲਣ ਦਾ ਡਰ ਵੱਧ ਜਾਂਦਾ ਹੈ।

Related News

ਇਨਫੈਕਸ਼ਨ ਕਾਰਨ ਗਵਾਉਣਾ ਪਿਆ ਲਿੰਗ, ਕੋਰੋਨਾ ਕਾਰਨ ਸਰਜਰੀ ਦੀਆਂ ਤਰੀਕਾਂ ਅੱਗੇ ਵਧੀਆ,ਪਰ ਮਿਲੀ ਸਫਲਤਾ

Rajneet Kaur

ਲੋਅਰ ਮੇਨਲੈਂਡ ਗੈਂਗ ਦੇ ਸੰਘਰਸ਼ ‘ਚ ਭੜਕਣ ਨਾਲ ਜੁੜਿਆ ਇਕ ਹੋਰ ਮਾਮਲਾ, ਦਿਲਰਾਜ ਜੌਹਲ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Rajneet Kaur

ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਟਰੰਪ ਦਾ ਇੱਕ ਹੋਰ ਫ਼ੈਸਲਾ ਪਲਟਿਆ, ਨਾਗਰਿਕਤਾ ਪ੍ਰੀਖਿਆ ਨੀਤੀ ‘ਚ ਕੀਤੀ ਤਬਦੀਲੀ

Vivek Sharma

Leave a Comment