channel punjabi
International News North America

Farmer’s Protest: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਅੰਦੋਲਨ ਵਿਚਕਾਰ ਸੰਯੁਕਤ ਕਿਸਾਨ ਮੋਰਚਾ ਨੇ 18 ਫਰਵਰੀ ਨੂੰ ਰੇਲ ਰੋਕਣ ਦਾ ਕੀਤਾ ਐਲਾਨ

ਕਿਸਾਨ ਪਿਛਲੇ 83 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ ਪਰ ਅਜੇ ਤਕ ਕੋਈ ਹੱਲ ਨਹੀਂ ਨਿਕਲਿਆ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਅੰਦੋਲਨ ਵਿਚਕਾਰ ਸੰਯੁਕਤ ਕਿਸਾਨ ਮੋਰਚਾ ਨੇ ਰੇਲ ਰੋਕਣ ਦਾ ਐਲਾਨ ਕੀਤਾ ਹੈ। ਇਸ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਰੇਲਵੇ ਪੁਲਿਸ ਵੀ ਚਿੰਤਾ ’ਚ ਹੈ। ਸਰਕਾਰੀ ਰੇਲਵੇ ਪੁਲਿਸ, ਰੇਲਵੇ ਸੁਰੱਖਿਆ ਬਲ ਤੇ ਰੇਲਵੇ ਦੇ ਅਫ਼ਸਰਾਂ ਨੇ ਸਥਾਨਕ ਪੱਧਰ ’ਤੇ ਸੁਰੱਖਿਆਚਾਰਟ ਤਿਆਰ ਕਰ ਲਿਆ ਹੈ। ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਰੇਲਵੇ ਨੂੰ ਹੋਏ ਨੁਕਸਾਨ ਨੂੰ ਵੇਖਦੇ ਹੋਏ ਜੀਆਰਪੀ ਨੇ ਨੀਮ ਫ਼ੌਜੀ ਬਲਾਂ ਦੀ ਮੰਗ ਕੀਤੀ ਹੈ।

ਸੰਯੁਕਤ ਕਿਸਾਨ ਮੋਰਚਾ ਨੇ 18 ਫਰਵਰੀ ਨੂੰ ਦੁਪਹਿਰ 12 ਤੋਂ ਚਾਰ ਵਜੇ ਤਕ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਹ ਚੱਕਾ ਜਾਮ ਦੇਸ਼ ਭਰ ’ਚ ਹੋਵੇਗਾ। ਇਸ ਨੂੰ ਵੇਖਦੇ ਹੋਏ ਸਥਾਨਕ ਪੁਲਿਸ ਪ੍ਰਸ਼ਾਸਨ ਤੇ ਰੇਲਵੇ ਪ੍ਰਸ਼ਾਸਨ ਆਪਣੇ-ਆਪਣੇ ਪੱਧਰ ’ਤੇ ਸੁਰੱਖਿਆ ਰਣਨੀਤੀ ਬਣਾਉਣ ’ਚ ਜੁਟ ਗਿਆ ਹੈ।

Related News

ਕੀ ਡਾਕਟਰਾਂ ਦੀ ਮੰਗ ਅੱਗੇ ਝੁਕੇਗੀ ਕੈਨੇਡਾ ਸਰਕਾਰ ? 80 ਦੇ ਕਰੀਬ ਡਾਕਟਰਾਂ ਨੇ ਲਿਖਿਆ ਮੰਗ ਪੱਤਰ !

Vivek Sharma

INDIA TOUR TO AUSTRALIA : ਟੀ-20 ਲੜੀ ਦਾ ਆਗਾਜ਼ ਭਾਰਤ ਨੇ ਜਿੱਤ ਨਾਲ ਕੀਤਾ

Vivek Sharma

Leave a Comment