channel punjabi
Canada News North America

FALL BACK : ਕੈਨੇਡਾ ਅਤੇ ਅਮਰੀਕਾ ਦੇ ਸਮੇਂ ਵਿੱਚ ਤਬਦੀਲੀ ਪਹਿਲੀ ਨਵੰਬਰ ਨੂੰ

ਕੈਨੇਡਾ ਅਤੇ ਅਮਰੀਕਾ ਵਿਚ ਇਸ ਸਾਲ ਦੀ ਆਖ਼ਰੀ ਸਮਾਂ ਤਬਦੀਲੀ ਹੋਣ ਜਾ ਰਹੀ ਹੈ। ਇਹਨਾਂ ਦੇਸ਼ਾਂ ਵਿਚ ਹਰ ਸਾਲ ਦੋ ਵਾਰੀ, 6 ਮਹੀਨੇ ਬਾਅਦ ਸਮਾਂ ਬਦਲਿਆ ਜਾਂਦਾ ਹੈ। ਹੁਣ 1 ਨਵੰਬਰ ਦਿਨ ਐਤਵਾਰ ਨੂੰ ਕੈਨੇਡਾ ਅਤੇ ਅਮਰੀਕਾ ਦੀਆਂ ਘੜੀਆਂ ਦਾ ਸਮਾਂ ਇੱਕ ਘੰਟਾ ਪਿੱਛੇ ਹੋ ਜਾਵੇਗਾ। ਅਜਿਹਾ ਦਿਨ ਦੀ ਲੰਬਾਈ ਅਨੁਸਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ।

ਇਸ ਲਈ ਦੋਹਾਂ ਮੁਲਕਾਂ ਦੇ ਲੋਕ 31 ਅਕਤੂਬਰ ਤੋਂ ਇਕ ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਆਪਣੀਆ ਘੜੀਆਂ ਇਕ ਘੰਟਾ ਪਿੱਛੇ ਕਰ ਲੈਣਗੇ। ਐਤਵਾਰ ਭਾਵ ਪਹਿਲੀ ਨਵੰਬਰ ਤੋਂ ਬਦਲੇ ਸਮੇਂ ਮੁਤਾਬਕ ਹੀ ਕੰਮ-ਕਾਜ ਸ਼ੁਰੂ ਕੀਤੇ ਜਾਣਗੇ ।

ਜ਼ਿਕਰਯੋਗ ਹੈ ਕਿ ਘੜੀਆਂ ਬਦਲਣ ਦਾ ਇਹ ਸਮਾਂ ਹਰ ਸਾਲ ਪਹਿਲਾਂ ਮਾਰਚ ਦੇ ਦੂਜੇ ਐਤਵਾਰ ਨੂੰ ਹੁੰਦਾ ਹੈ ਜਦੋਂ ਕੈਨੇਡਾ ਅਤੇ ਅਮਰੀਕਾ ਵਾਸੀਆਂ ਨੂੰ ਆਪਣੀਆ ਘੜੀਆਂ ਇਕ ਘੰਟਾ ਅੱਗੇ ਕਰਨੀਆਂ ਪੈਂਦੀਆਂ ਹਨ । ਸਾਲ ਵਿੱਚ ਦੂਜੀ ਅਤੇ ਆਖਰੀ ਵਾਰ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਘੜੀਆਂ ਇੱਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ।

Related News

WEATHER ALEART: ਟੋਰਾਂਟੋ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਐਡਵਾਇਜਰੀ ਕੀਤੀ ਜਾਰੀ

Vivek Sharma

ਅਮਰੀਕੀ ਕਾਂਗਰਸੀ ਮੈਂਬਰਾਂ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਮੁੜ ਖੋਲ੍ਹਣ ਲਈ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੂੰ ਲਿੱਖਿਆ ਪੱਤਰ

Rajneet Kaur

ਓਂਟਾਰੀਓ ‘ਚ ਕੋਵਿਡ 19 ਦੇ 800 ਤੋਂ ਵਧ ਨਵੇਂ ਮਾਮਲੇ ਆਏ ਸਾਹਮਣੇ

Rajneet Kaur

Leave a Comment