channel punjabi
Canada International News North America

RCMP ਵਲੋਂ ਐਂਡਰਬੀ ਬੀ.ਸੀ ‘ਚ 24 ਸਾਲਾ ਵਿਅਕਤੀ ਦੇ ਕਤਲ ਮਾਮਲੇ ਦੀ ਜਾਂਚ ਸ਼ੁਰੂ

ਆਰਸੀਐਮਪੀ ਦੱਖਣ ਪੂਰਬੀ ਜ਼ਿਲ੍ਹਾ ਪ੍ਰਮੁੱਖ ਅਪਰਾਧ ਇਕਾਈ (Southeast District major crime unit) ਐਂਡਰਬੀ ਬੀ.ਸੀ (Enderby, B.C) ‘ਚ ਇਕ ਵਿਅਕਤੀ ਦੇ ਕਤਲ ਦੀ ਜਾਂਚ ਕਰ ਰਹੀ ਹੈ।

ਪੁਲਿਸ ਦੇ ਅਨੁਸਾਰ ਮੰਗਲਵਾਰ ਸਵੇਰੇ 24 ਸਾਲਾ ਡਾਨਾ ਐਂਡਰੀਊ ਪ੍ਰੀਵੋਸਟ (Dana Andrew Prevost) ਨੂੰ ਐਂਡਰਬੀ ਵਿੱਚ ਜਾਰਜ ਸਟ੍ਰੀਟ ਤੋਂ ਹਸਪਤਾਲ ਲਿਜਾਇਆ ਗਿਆ । ਆਰਸੀਐਮਪੀ ਨੇ ਕਿਹਾ ਕਿ ਬੁਰੀ ਤਰ੍ਹਾਂ ਕੁੱਟਮਾਰ ਤੋਂ ਬਾਅਦ ਉਹ ਗੰਭੀਰ ਹਾਲਤ ਵਿੱਚ ਸੀ। ਸ਼ੁੱਕਰਵਾਰ ਅੱਧੀ ਰਾਤ ਤੋਂ ਪਹਿਲਾਂ ਪ੍ਰੀਵੋਸਟ ਦੀ ਜ਼ਿਆਦਾ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਹੈ।

ਪੁਲਿਸ ਵਲੋਂ ਇਕ ਨੰਬਰ 1-877-987-8477 or Crime Stoppers at 1-800-222-8477 ਜਾਰੀ ਕਰਦਿਆਂ ਕਿਹਾ ਗਿਆ ਹੈ ਜਿਸ ਕੋਲ ਵੀ ਐਂਡਰੀਊ ਦੀ ਜਾਣਕਾਰੀ ਹੋਵੇ ਉਹ ਦਸ ਸਕਦਾ ਹੈ। ਆਰ ਸੀ ਐਮ ਪੀ ਦੇ ਅਨੁਸਾਰ ਬੀ ਸੀ ਕੋਰੋਨਰਜ਼ ਸਰਵਿਸ( BC Coroners Service) ਨੇ ਵਿਅਕਤੀ ਦੀ ਅਚਾਨਕ ਹੋਈ ਮੌਤ ਦੀ ਸੁਤੰਤਰ ਜਾਂਚ ਸ਼ੁਰੂ ਕੀਤੀ ਹੈ।

Related News

ਸਰੀ: ਫਰੇਜ਼ਰ ਹੈਲਥ ਨੇ ਨਿਉਟਨ ਐਲੀਮੈਂਟਰੀ ਸਕੂਲ ‘ਚ ਕੋਵਿਡ -19 ਆਉਟਬ੍ਰੇਕ ਦੀ ਕੀਤੀ ਘੋਸ਼ਣਾ

Rajneet Kaur

BIG NEWS : ਭਾਰਤ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, AIIMS ਦਿੱਲੀ ਦੇ ਡਾਇਰੈਕਟਰ ਨੇ ਕਿਹਾ ਲਾਪਰਵਾਹੀ ਪੈ ਸਕਦੀ ਹੈ ਭਾਰੀ

Vivek Sharma

Leave a Comment