channel punjabi
Canada International News North America

ਫੈਡਰਲ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਫੈਡਰਲ ਇਲੈਕਸ਼ਨ ਏਜੰਸੀ ਨੇ ਖਿੱਚੀ ਤਿਆਰੀ

ਕੈਨੇਡਾ ਇਲੈਕਸ਼ ਹੋਣੇ ਜਾਂ ਅਜੇ ਨਹੀਂ ਹੋਣੇ ਇਸਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਪਰ ਇਲੈਕਸ਼ ਏਜੰਸੀ ਜੋ ਚੋਣਾਂ ਕੰਡਕਟ ਕਰਦੀ ਹੈ ਉਨਾਂ ਵਲੋਂ ਤਾਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਨੇ ਆਪਣੀਆਂ ਸੋਧਾਂ ਵੀ ਸੁਜੈਸਟ ਕੀਤੀਆਂ ਹਨ ਕਿ ਜਿਹੜਾ ਕੈਨੇਡੀਅਨ ਇਲੈਕਸ਼ਨ ਲਾਅ ਹੈ ਉਸ ਵਿਚ ਬਹੁਤ ਜ਼ਰੂਰੀ ਹੋਵੇਗਾ ਕਿ ਜੇ ਹੁਣ ਕੋਵਿਡ-19  ਮੌਕੇ ਚੋਣਾਂ ਹੋਣੀਆਂ ਹਨ ਜਾਂ ਕਰਵਾਉਣੀਆਂ ਪੈ ਸਕਦੀਆਂ ਨੇ ਤਾਂ ਕਿਵੇਂ ਹੋ ਸਕਦੀਆਂ ਹਨ। ਇਲੈਕਸ਼ ਕੈਨੇਡਾ ਨੇ ਆਪਣੇ ਪੱਧਰ ਤੇ ਬਹੁਤ ਸਾਰੇ ਕਦਮ ਚੁਕੇ ਹਨ, ਤੇ ਬਹੁਤ ਸਾਰੀਆਂ ਅਮੈਡਮੈਂਟਸ ਪਰਪੋਸ ਕੀਤੀਆਂ ਹਨ, ਜੋ ਪਾਰਲੀਮੈਂਟ ‘ਚ ਭੇਜੀਆਂ ਜਾਣਗੀਆਂ ਤੇ ਜੇ ਉਹ ਪਾਰਲੀਮੈਂਟ ‘ਚ ਪਾਸ ਹੋ ਜਾਂਦੀਆਂ ਨੇ ਤਾਂ ਉਹ ਕੈਨੇਡੀਅਨ ਲਾਅ ਦਾ ਹਿੱਸਾ ਬਣ ਜਾਣਗੀਆਂ।

ਇਹ ਬਹੁਤ ਜ਼ਰੂਰੀ ਹੈ ਕਿ ਇਹ ਤਬਦੀਲੀਆਂ ਹੁਣ ਹੀਕਰਵਾਈਆਂ ਜਾਣ ਕਿਉਂਕਿ 23 ਸਤੰਬਰ ਨੂੰ ਜਦੋਂ ਮੁੜ ਤੋਂ ਪਾਰਲੀਮੈਂਟ ਆਪਣੀ ਬੈਠਕ ਸ਼ੁਰੂ ਕਰੇਗੀ ਤਾਂ ਉਸ ਵਿਚ ਜ਼ਰੂਰੀ ਹੈ ਕਿ ਕੈਨੇਡਾ ਦੇ ਇਲੈਕਸ਼ਨ ਲਾਅ ਨੂੰ ਅਮੈਂਡ ਕੀਤਾ ਜਾਵੇ ।

ਮੌਜਦਾ ਲਾਅ ਕਹਿੰਦਾ ਹੈ ਕਿ ਕਿ ਵੋਟਾਂ ਇੱਕ ਦਿਨ ਹੋਣਗੀਆਂ,  ਵੋਟਾਂ ਸੋਮਵਾਰ ਨੂੰ ਹੁੰਦੀਆਂ ਨੇ ਤੇ ਸੋਮਵਾਰ ਰਾਤ ਤੱਕ ਅਨਆਫੀਸ਼ਲੀ ਨਤੀਜੇ ਵੀ ਐਲਾਨੇ ਜਾਂਦੇ ਹਨ। ਪਰ ਹੁਣ ਕੈਨੇਡਾ ਇਲੈਕਸ਼ਨ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਕਰਕੇ ਸੋਸ਼ਲ਼ ਡਿਸਟੈਸਿੰਗ ਦਾ ਖਿਆਲ ਰਖਣਾ ਜ਼ਰੂਰੀ ਹੋਵੇਗਾ। ਇਸ ਕਰਕੇ ਵੋਟਿੰਗ ਇੱਕ ਦਿਨ ਦੀ ਥਾਂ ਦੋ ਕਰ ਦਿਤੇ ਜਾਣ, ਕਿਉਂਕਿ ਲੋਕਾਂ ਦਾ ਇਕਠ ਜਿਆਦਾ ਹੋਵੇਗਾ ਤੇ ਵੱਡੀਆਂ ਕਤਾਰਾਂ ਜਿਨਾਂ ‘ਚ  ਸ਼ੋਸ਼ਲ ਡਿਸਟੈਸਿੰਗ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋਵੇਗਾ। ਇਸ ਲਈ ਸ਼ਨੀਵਾਰ ਤੇ ਐਤਵਾਰ ਦੇ ਦਿਨ ਵੋਟਿੰਗ ਲਈ ਚੁਣੇ ਜਾਣ,  ਉਸ ਦਿਨ ਸਕੂਲ,ਦਫਤਰ,ਬਿਲਡਿਗਾਂ ਸਭ ਖਾਲੀ ਹੁੰਦੀਆਂ ਹਨ। ਇਨਾਂ ਹੀ ਨਹੀਂ ਪੋਸਟਲ ਬੈਲਟ ਵੋਟਿੰਗ ਦਾ ਵਿਕਲਪ ਵੀ ਰਖਿਆ ਜਾਵੇਗਾ। ਸੋਮਵਾਰ ਸ਼ਾਮ ਤੱਕ ਪੋਸਟਲ ਬੈਲਟ ਵੋਟ ਨੂੰ ਮਨਜ਼ੂਰ ਕੀਤਾ ਜਾਵੇਗਾ ਅਤੇ ਨਜੀਤੇ ਵੀ ਸੋਮਵਾਰ ਸ਼ਾਮ ਨੂੰ ਐਲਾਨੇ ਜਾਣਗੇ।

ਦਸ ਦਈਏ  ਅਸਲ ਵਿੱਚ ਇਹ ਚੋਣਾਂ 2022 ‘ਚ ਹੋਣੀਆਂ ਸਨ ਪਰ ਜਿਸ ਤਰਾਂ ਵਿਰੋਧੀ ਧਿਰਾਂ ਤਤਪਰ ਨੇ ਚੋਣਾਂ ਲਈ ਉਸ ਤੋਂ ਲਗਦਾ ਹੈ ਕਿ ਚੋਣਾਂ ਹੁਣ ਦੂਰ ਨਹੀਂ, ਤੇ ਜੇ ਅਮੈਂਡਮੈਂਟ ਪਾਰਲੀਮੈਂਟ ਤੋਂ ਪਾਸ ਨਹੀਂ ਹੁੰਦੀਆਂ ਤਾਂ ਕੈਨੇਡਾ ਇਲੈਕਸ਼ਨ ਕੋਲ ਹੋਰ ਵੀ ਪ੍ਰਾਵਧਾਨ ਹੈ ਕਿ ਉਹ ਪੁਰਾਣੇ ਲਾਅ ਮੁਤਾਬਕ ਵੀ ਵੋਟਾਂ ਕਰਵਾ ਸਕਦੇ ਹਨ।

ਕੈਨੇਡਾ ‘ਚ ਇਲੈਕਸ਼ਨ ਦੀ ਤਿਆਰੀ ਸ਼ੁਰੂ ਹੋ ਗਈ ਹੈ।  ਇਸ ਦੇ ਨਾਲ ਹੀ ਕੋਵਿਡ ਦਾ ਪ੍ਰਕੋਪ ਵੀ ਵਧ ਸਕਦਾ ਹੈ ਜਿਸ ਲਈ ਮਾਸਕ ਪਹਿਨਣਾ ਵੀ ਜ਼ਰੂਰੀ ਹੋਵੇਗਾ। ਸ਼ੋਸਲ਼ ਡਿਸਟੈਸਿੰਗ, ਪੈਂਸਿਲ ਜਾਂ ਪੈਨ, ਸੈਨੇਟਾਈਜ਼ਰ ਇਸ ਤਰਾਂ ਦੇ ਇੰਤਜ਼ਾਮ ਵੋਟਿੰਗ ਐਕਟ ਵਿਚ ਚੁਣੌਤੀ ਭਰਿਆ ਹੋਵੇਗਾ।

Related News

BIG NEWS : ਵਾਸ਼ਿੰਗਟਨ ਵਿੱਚ ‘ਹੈਰਾਨ ਕਰਨ ਵਾਲੇ’ ਦੰਗੇ ਟਰੰਪ ਵਲੋਂ ਭੜਕਾਏ ਗਏ ਸਨ : ਜਸਟਿਨ ਟਰੂਡੋ

Vivek Sharma

ਕੋਰੋਨਾ ਦੀ ਮੌਜੂਦਾ ਸਥਿਤੀ ਵੱਡਾ ਚੈਲੇਂਜ, ਜਨਤਾ ਦੇ ਹਿੱਤ ‘ਚ ਹੀ ਲਏ ਸਖ਼ਤ ਫੈ਼ਸਲੇ: ਜੌਹਨ ਟੋਰੀ

Vivek Sharma

ਕੈਨੇਡਾ ‘ਚ 4 ਸੂਬਿਆਂ ‘ਚ ਕੋਵਿਡ 19 ਦੀ ਦੂਜੀ ਲਹਿਰ ਹੋਈ ਸ਼ੁਰੂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਪੁਸ਼ਟੀ

Rajneet Kaur

Leave a Comment