channel punjabi
Canada News North America

Dr. Theresa ਟਾਮ ਅਨੁਸਾਰ ਕੈਨੇਡਾ ਵਿੱਚ ਕੋਰੋਨਾ ਮਹਾਂਮਾਰੀ ‘ਸਭ ਤੋਂ ਚੁਣੌਤੀਪੂਰਨ’ ਪੜਾਅ ‘ਤੇ, ਇਸ ਸਮੇਂ ਸਾਵਧਾਨੀ ਸਭ ਤੋਂ ਜ਼ਰੂਰੀ

ਓਟਾਵਾ : ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫਸਰ ਡਾ. ਥੇਰੇਸਾ ਟਾਮ ਨੇ ਕਿਹਾ ਕਿ ਕੈਨੇਡਾ ਵਿੱਚ ਕੋਰੋਨਾ ਮਹਾਂਮਾਰੀ ਹੁਣ ਇੱਕ ‘ਚੁਣੌਤੀਪੂਰਨ’ ਪੜਾਅ ਵਿੱਚ ਦਾਖਲ ਹੋ ਚੁੱਕੀ ਹੈ । ਉਹਨਾਂ ਸਲਾਹ ਦਿੱਤੀ ਕਿ ਕੈਨੇਡੀਅਨ ਜਨਤਕ ਸਿਹਤ ਦੇ ਉਪਾਵਾਂ ਦੀ ਪਾਲਣਾ ਕਰਨ ਅਤੇ ਵੈਕਸੀਨ ਲਈ ਵੀ ਤਿਆਰ ਰਹਿਣ । ਫੇਸਬੁੱਕ ‘ਤੇ ਪ੍ਰਸ਼ਨ-ਉੱਤਰ ਸੈਸ਼ਨ ਵਿਚ ਹਿੱਸਾ ਲੈਂਦੇ ਹੋਏ, ਡਾ਼. ਟਾਮ ਨੇ ਕਿਹਾ ਕਿ ਹੁਣ ਕੈਨੇਡੀਅਨਾਂ ਲਈ ਵਿਸ਼ਾਲ ਇਕੱਠ ਕਰਨ ਦਾ ਸਮਾਂ ਨਹੀਂ ਹੈ – ਦੇਸ਼ ਕੋਰੋਨਾ ਦੀ ਤੀਸਰੀ ਲਹਿਰ ਵੱਲ ਵਧ ਚੁੱਕਾ ਹੈ। ਇਸ ਤੋਂ ਵੀ ਵਧ ਕੇ ਹਸਪਤਾਲਾਂ ਦੇ ਆਈ.ਸੀ.ਯੂ. ਕੋਰੋਨਾ ਪੀੜਤਾਂ ਨਾਲ ਲਗਾਤਾਰ ਭਰ ਰਹੇ ਹਨ।


ਡਾ. ਥੇਰੇਸਾ ਟਾਮ ਅਨੁਸਾਰ “ਸਾਨੂੰ ਇਸ ਸਮੇਂ ਪੂਰੀ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਕੈਨੇਡਾ ਵਿੱਚ ਵੱਡੀ ਗਿਣਤੀ ਲੋਕ ਹਨ ਜਿਨ੍ਹਾਂ ਨੂੰ ਇਸ ਵੇਲੇ ਟੀਕੇ ਨਹੀਂ ਲਗਾਏ ਗਏ ਹਨ, ਇਸ ਲਈ ਮੈਂ ਕਹਾਂਗੀ ਕਿ ਇਹ ਅਵਧੀ ਸਭ ਤੋਂ ਚੁਣੌਤੀ ਭਰਪੂਰ ਦੌਰ ਹੈ।”

“ਇਹ ਸਮਝਨਾ ਵੀ ਜ਼ਰੂਰੀ ਹੈ ਕਿ ਕੋਰੈਨਾ ਵਾਇਰਸ ਦੇ ਨਵੇਂ ਰੂਪ ਵੀ ਵੱਡੀ ਗਿਣਤੀ ‘ਚ ਸਾਹਮਣੇ ਆ ਰਹੇ ਹਨ। ਸਾਡੇ ਕੋਲ ਹੁਣ ਵਾਇਰਸ ਦੇ ਰੂਪ ਬਦਲ ਗਏ ਹਨ ਜੋ ਵਧੇਰੇ ਤੇਜ਼ੀ ਨਾਲ ਪ੍ਰਸਾਰਣਯੋਗ ਹਨ, ਇਸ ਲਈ ਇੱਥੇ ਗਲਤੀਆਂ ਲਈ ਘੱਟ ਜਗ੍ਹਾ ਹੈ। ”

ਡਾ. ਟਾਮ ਨੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਇਸ ਵਾਰ ਦੀ ਗਰਮੀ ਰੁੱਤ ‘ਉਮੀਦ’ ਵਾਲੀ ਦਿਖਾਈ ਦੇ ਰਹੀ ਹਨ, ਕਿਉਂਕਿ ਵੈਕਸੀਨ ਟੀਕਿਆਂ ਦੀ ਸਪੁਰਦਗੀ ਦੇ ਅਨੁਮਾਨਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਹਰ ਕੈਨੇਡੀਅਨ ਜੋ ਟੀਕਾ ਲਗਵਾਉਣਾ ਚਾਹੁੰਦਾ ਹੈ, ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਜੂਨ ਦੇ ਆਸਪਾਸ ਜਾਂ ਜੂਨ ਦੇ ਅੰਤ ਤੱਕ ਹੋ ਜਾਵੇਗੀ ‌।
ਇੱਥੇ ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਚਾਰ ਦਵਾ ਕੰਪਨੀਆਂ ਦੀ ਵੈਕਸੀਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਇਹ ਚਾਰੇ ਕੰਪਨੀਆਂ ਮਈ ਅਤੇ ਜੂਨ ਮਹੀਨੇ ਵਿੱਚ ਵੱਡੀ ਮਾਤਰਾ ਵਿੱਚ ਵੈਕਸੀਨ ਖੁਰਾਕਾਂ ਦੀ ਕੈਨੇਡਾ ਨੂੰ ਸਪੁਰਦਗੀ ਕਰਨਗੇ। ਇਹਨਾਂ ‘ਚ ਮੋਡੇਰਨਾ, ਫਾਇਜ਼ਰ, ਐਸਟ੍ਰਾਜ਼ੇਨੇਕਾ ਅਤੇ ਜਾਨਸਨ ਐਂਡ ਜਾਨਸਨ ਸ਼ਾਮਲ ਹਨ। ਜਾਨਸਨ ਐਂਡ ਜਾਨਸਨ ਦੀ ਵੈਕਸੀਨ ਸਿੰਗਲ ਡੋਜ਼ ਵੈਕਸੀਨ ਹੈ।

Related News

BIG NEWS : ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੀ ਪ੍ਰਧਾਨ ਟੀਨਾ ਨਮੀਨੀਸੋਸਕੀ ਨੇ ਦਿੱਤਾ ਅਸਤੀਫਾ

Vivek Sharma

ਕੈਨੇਡਾ ‘ਚ ਪਿਆਜਾਂ ਤੋਂ ਬਾਅਦ ਹੁਣ ਆੜੂਆਂ ਨਾਲ ਫੈਲੀ ਬੀਮਾਰੀ, ਚਿਤਾਵਨੀ ਜਾਰੀ

Rajneet Kaur

ਕੈਨੇਡਾ ਵਿਖੇ ਨੌਜਵਾਨਾਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਸ਼ੁਰੂ ਕੀਤੀ ਵੱਖਰੀ ਮੁੰਹਿਮ

Vivek Sharma

Leave a Comment