channel punjabi
Canada International News North America

ਕੈਨੇਡਾ: ਮੇਂਗ ਵਾਂਜ਼ੂ ਬਦਲੇ ਚੀਨ ‘ਚ ਦੋ ਨਜ਼ਰਬੰਦ ਕੈਨੇਡੀਅਨ ਨੂੰ ਛਡਾਉਣ ਲਈ ਨੈਨੋਜ਼ ਵਲੋਂ ਕਰਵਾਇਆ ਗਿਆ ਸਰਵੇਖਣ,ਕੈਨੇਡੀਅਨ ਲੋਕ ਮੇਂਗ ਨੂੰ ਛੱਡੇ ਜਾਣ ਦੇ ਹੱਕ ‘ਚ ਨਹੀਂ

ਕੈਨੇਡਾ:    ਮੇਂਗ ਵਾਂਜ਼ੂ (Meng Wanzhou) ਬਦਲੇ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਨੂੰ ਛੱਡਣਾ ਚਾਹੀਦਾ ਹੈ ਜਾਂ ਨਹੀਂ ਇਸ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤਾਂ ਆਪਣੀ ਪ੍ਰਤੀਕਿਰਿਆ ਰੱਖ ਚੁਕੇ ਨੇ ਪਰ ਹੁਣ ਵਾਰੀ ਹੈ ਜਨਤਾ ਜਨਾਰਦਨ ਦੀ। ਉਨਾਂ ਦਾ ਫੈਸਲਾ ਕੀ ਕਹਿੰਦਾ ਹੈ ਇਸ ਸਬੰਧੀ ਨੈਨੋਜ਼ ਵਲੋਂ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ ਲੋਕ ਦੋ ਕੈਨੇਡੀਅਨਾਂ ਨੂੰ ਛੁਡਵਾਉਣ ਬਦਲੇ ਮੇਂਗ ਨੂੰ ਛੱਡੇ ਜਾਣ ਦੇ ਹੱਕ ਵਿੱਚ ਨਹੀਂ ਹਨ। ਇਸ ਤੋਂ ਇਲਾਵਾ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਨੂੰ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਚੀਨ ਦੀ ਕੈਦ ਤੋਂ ਛੁਡਵਾਉਣ ਲਈ ਕੋਸ਼ਿਸ਼ਾਂ ਤੇਜ਼ ਕਰ ਦੇਣੀਆਂ ਚਾਹੀਦੀਆਂ ਹਨ। ਕੈਨੇਡੀਅਨਾਂ ਦਾ ਇਹ ਵੀ ਮੰਨਣਾ ਹੈ ਕਿ  ਮੇਂਗ ਜੋ ਫਰਾਡ ਦੇ ਮਾਮਲੇ ਵਿੱਚ ਅਮਰੀਕਾ ਨੂੰ ਲੋੜੀਂਦੀ ਹੈ ਤੇ ਕੈਨੇਡਾ ਦੀ ਅਦਾਲਤ ਵਿੱਚ ਹਵਾਲਗੀ ਦੇ ਮਾਮਲੇ ਦਾ ਸਾਹਮਣਾ ਕਰ ਰਹੀ ਹੈ, ਦੀ ਹੋਣੀ ਅਦਾਲਤ ਉੱਤੇ ਛੱਡ ਦੇਣੀ ਚਾਹੀਦੀ ਹੈ।

ਜਿ਼ਕਰਯੋਗ ਹੈ ਕਿ 2018 ਵਿੱਚ  ਮੇਂਗ ਵਾਂਜ਼ੂ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਹਿਰਾਸਤ ਵਿੱਚ ਲੈਣ ਤੋਂ ਬਾਅਦ ਕੋਵਰਿਗ ਤੇ ਸਪੇਵਰ ਨੂੰ ਦਸੰਬਰ ਵਿੱਚ ਚੀਨ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਪਿਛਲੇ ਮਹੀਨੇ ਦੋਵਾਂ ਕੈਨੇਡੀਅਨਾਂ ਉੱਤੇ ਜਾਸੂਸੀ ਕਰਨ ਦੇ ਦੋਸ਼ ਲਾਏ ਗਏ ਹਨ। ਦੋਵਾਂ ਕੈਨੇਡੀਅਨਾਂ ਦੀ ਗ੍ਰਿਫਤਾਰੀ ਨੂੰ ਚੀਨ ਵੱਲੋਂ ਸਿਆਸੀ ਪੱਧਰ ਉੱਤੇ ਕੀਤੀ ਗਈ ਜਵਾਬੀ ਕਾਰਵਾਈ ਵਜੋਂ ਵੇਖਿਆ ਜਾ ਰਿਹਾ ਹੈ। ਦੂਜੇ ਪਾਸੇ ਚੀਨੀ ਸਰਕਾਰ ਇਸ ਤੋਂ ਇਨਕਾਰ ਕਰ ਰਹੀ ਹੈ।

ਕੈਦੀਆਂ ਦੀ ਅਦਲਾ ਬਦਲੀ ਦਾ ਆਈਡੀਆ ਜੂਨ ਦੇ ਅਖੀਰ ਵਿੱਚ ਉਦੋਂ ਜੋ਼ਰ ਫੜ੍ਹਨ ਲੱਗਿਆ ਜਦੋਂ ਚੀਨ ਦੇ ਵਿਦੇਸ਼ੀ ਅੰਬੈਸੀ ਦੇ ਬੁਲਾਰੇ ਨੇ ਇਹ ਸੁਝਾਅ ਦਿੱਤਾ ਕਿ ਜੇ ਕੈਨੇਡਾ ਮੇਂਗ ਨੂੰ ਰਿਹਾਅ ਕਰਦਾ ਹੈ ਤਾਂ ਉਸ ਦਾ ਅਸਰ ਕੋਵਰਿਗ ਤੇ ਸਪੇਵਰ ਦੀ ਰਿਹਾਈ ਉੱਤੇ ਵੀ ਪਵੇਗਾ। ਇਸ ਤੋਂ ਇਲਾਵਾ 19 ਸਾਬਕਾ ਉੱਘੇ ਸਿਆਸਤਦਾਨਾਂ ਤੇ ਡਿਪਲੋਮੈਟਸ ਨੇ ਵੀ ਪ੍ਰਧਾਨ ਮੰਤਰੀ ਨੂੰ ਲਿਖ ਕੇ ਇਹ ਅਪੀਲ ਕੀਤੀ ਸੀ ਕਿ ਉਹ ਦੋ ਕੈਨੇਡੀਅਨਾਂ ਦੀ ਰਿਹਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੇਂਗ ਦੀ ਹਵਾਲਗੀ ਸਬੰਧੀ ਪ੍ਰਕਿਰਿਆ ਨੂੰ ਰੋਕ ਦੇਣ।

ਜਿ਼ਕਰਯੋਗ ਹੈ ਕਿ 2018 ਵਿੱਚ ਮੈਂਗ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਹਿਰਾਸਤ ਵਿੱਚ ਲੈਣ ਤੋਂ ਬਾਅਦ ਕੋਵਰਿਗ ਤੇ ਸਪੇਵਰ ਨੂੰ ਦਸੰਬਰ ਵਿੱਚ ਚੀਨ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਪਿਛਲੇ ਮਹੀਨੇ ਦੋਵਾਂ ਕੈਨੇਡੀਅਨਾਂ ਉੱਤੇ ਜਾਸੂਸੀ ਕਰਨ ਦੇ ਦੋਸ਼ ਲਾਏ ਗਏ ਹਨ। ਦੋਵਾਂ ਕੈਨੇਡੀਅਨਾਂ ਦੀ ਗ੍ਰਿਫਤਾਰੀ ਨੂੰ ਚੀਨ ਵੱਲੋਂ ਸਿਆਸੀ ਪੱਧਰ ਉੱਤੇ ਕੀਤੀ ਗਈ ਜਵਾਬੀ ਕਾਰਵਾਈ ਵਜੋਂ ਵੇਖਿਆ ਜਾ ਰਿਹਾ ਹੈ।

ਨਵੇਂ ਪੋਲਿੰਗ ਡਾਟਾ ਤੋਂ ਇਹ ਤਾਂ ਸਾਫ ਪਤਾ ਲੱਗਦਾ ਹੈ ਕਿ ਟਰੂਡੋ ਨੂੰ ਇਸ ਫੈਸਲੇ ਲਈ ਲੋਕਾਂ ਦਾ ਵੀ ਸਮਰਥਨ ਮਿਲ ਰਿਹਾ ਹੈ।

Related News

ਓਨਟਾਰੀਓ : ਦੱਖਣ-ਪੱਛਮੀ ਹਸਪਤਾਲ Covid 19 ਕਾਰਨ ਹੋਈਆਂ ਮੌਤਾਂ ਦੇ ਵਾਧੇ ਦੌਰਾਨ ਲਾਸ਼ਾਂ ਨੂੰ ਇਕ ਟ੍ਰੇਲਰ ਯੂਨਿਟ ਵਿਚ ਰੱਖਣ ਲਈ ਮਜਬੂਰ

Rajneet Kaur

IHIT ਵਲੋਂ ਗੈਰੀ ਕੰਗ ਦੀ ਜਾਨਲੇਵਾ ਸ਼ੂਟਿੰਗ ਦੀ ਜਾਂਚ ਸ਼ੁਰੂ

Rajneet Kaur

ਕਸ਼ਮੀਰ ‘ਚ ਅੱਤਵਾਦੀਆਂ ਦੀ ਵੱਡੀ ਸਾਜਿਸ਼ ਕੀਤੀ ਨਾਕਾਮ, ਸੁਰੱਖਿਆ ਬਲਾਂ ਨੇ ਭਾਰੀ ਮਾਤਰਾ ਵਿੱਚ ਹਥਿਆਰ ਕੀਤੇ ਬਰਾਮਦ, ਅੱਤਵਾਦੀਆਂ ਦੇ ਠਿਕਾਣੇ ਕੀਤੇ ਤਬਾਹ

Vivek Sharma

Leave a Comment