channel punjabi
Canada International News North America

ਆਕਸਫੋਰਡ ਯੂਨੀਵਰਸਿਟੀ ਵੱਲੋਂ ਮਨੁੱਖੀ ਕੋਵਿਡ-19 ਵੈਕਸੀਨ ਦੀ ਜਾਂਚ ਲਈ ਵਾਲੰਟੀਅਰ ਵਜੋਂ ਅੱਗੇ ਆਇਆ ਭਾਰਤੀ ਨੌਜਵਾਨ

ਲੰਡਨ: ਭਾਰਤੀ ਮੂਲ ਦੇ ਬ੍ਰਿਟੇਨ ਦੇ ਨਾਗਰਿਕ ਦੀਪਕ ਪਾਲੀਵਾਲ ਨੇ ਆਕਸਫੋਰਡ ਯੂਨੀਵਰਸਿਟੀ ਦੀ ਅਗਵਾਈ ਵਾਲੀ ਕੋਰੋਨਾ ਵਾਇਰਸ ਟੀਕੇ ਲਈ ਮਨੁੱਖੀ ਅਜ਼ਮਾਇਸ਼ ਦੇ ਦੂਜੇ ਪੜਾਅ  ਲਈ ਸਵੈ-ਇੱਛਾ ਨਾਲ ਹਿੱਸਾ ਲਿਆ ।

42  ਸਾਲ ਦੇ ਦੀਪਜ ਪਾਲੀਵਾਲ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਮਨੁੱਖ ਦੇ ਭਲੇ ਲਈ ਕੁਝ ਕਰਨਾ ਚਾਹੁੰਦਾ ਸੀ ਅਤੇ ਜਦੋਂ ਉਸਨੂੰ ਪਤਾ ਲੱਗਿਆ ਕਿ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਗਈ ਕੋਰੋਨਾ ਟੀਕਾ ਦੇ ਫੇਜ਼ 2 ਦੇ ਕਲੀਨਿਕਲ ਟਰਾਇਲ ਹੋ ਰਹੇ ਹਨ, ਤਾਂ ਉਸਨੇ ਇਸ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ।

ਦੀਪਕ ਲੰਡਨ ‘ਚ ਇਕ ਫਾਰਮਾ ਕਪੰਨੀ ‘ਚ ਸਲਾਹਕਾਰ ਵੱਜੋਂ ਕੰਮ ਕਰਦਾ ਹੈ। ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਕਰਦਿਆਂ ਦੀਪਕ ਨੇ ਦੱਸਿਆ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਖੁਸ਼ ਹੈ। ਉਸਨੇ ਕਿਹਾ ਕਿ ਇਹ ਜਾਣਨ ਦੇ ਬਾਵਜੂਦ ਕਿ ਟੀਕੇ ਦੇ ਟਰਾਇਲ ‘ਚ ਉਸਦੀ ਜਾਨ ਖਤਰੇ ‘ਚ ਪੈ ਸਕਦੀ ਹੈ, ਪਰ ਫਿਰ ਵੀ ਉਹ ਟੈਸਟ ਲਈ ਅੱਗੇ ਆਇਆ। ਉਨ੍ਹਾਂ ਕਿਹਾ ਜਦੋਂ ਮੈਂ ਵੱਲੰਟੀਅਰ ਬਣਨ ਦਾ ਫੈਸਲਾ ਲਿਆ ਸੀ ਉਦੋਂ ਉਸਦਾ ਪਰਿਵਾਰ ਅਤੇ ਦੋਸਤ ਚਿੰਤਤ ਹੋ ਗਏ ਸਨ। ਦੀਪਕ ਦਾ ਕਹਿਣਾ ਹੈ ਉਹ ਆਪਣੀ ਜਾਨ ਜੋਖਮ ‘ਚ ਪਾ ਕੇ ਦੁਨੀਆ ਨੂੰ ਇਸ ਮਹਾਮਾਰੀ ਤੋਂ ਬਚਾਉਣ ‘ਚ ਯੋਗਦਾਨ ਦੇਣਾ ਚਾਹੁੰਦਾ ਸੀ।

16 ਅਪ੍ਰੈਲ ਨੂੰ ਦੀਪਕ chadox1 ncov-19 ਵੈਕਸੀਨ ਦੇ ਟ੍ਰਾਇਲ ਲਈ 1000 ਵਾਲੰਟੀਅਰ ਦਾ ਹਿੱਸਾ ਬਣੇ । 11 ਮਈ ਨੂੰ ਦੀਪਕ ਨੂੰ ਵੈਕਸੀਨ ਦਿੱਤੀ ਗਈ ਸੀ ਅਤੇ ਉਹ 3 ਘੰਟੇ ਬਾਅਦ ਘਰ ਆ ਗਏ ਸਨ। ਉਨ੍ਹਾਂ ਨੇ ਇਸ ਦੌਰਾਨ ਕਈ ਨਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਸੀ। ਉਨ੍ਹਾਂ ਨੇ ਸਟੱਡੀ ਵਿਜਿਟ ‘ਚ ਸ਼ਾਮਲ ਹੋਣਾ ਸੀ। ਸੈਂਟਰ ‘ਤੇ ਆਉਣ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਨਹੀਂ ਕਰਨੀ ਸੀ। ਹੁਣ ਉਨ੍ਹਾਂ ਨੇ ਇਕ ਸਾਲ ਤੱਕ ਸ਼ੋਧ ਕਰਤਾਵਾਂ ਦੀ ਨਿਗਰਾਨੀ ‘ਚ ਰਹਿਣਾ ਹੈ।

Related News

BREAKING : ਮਿਸੀਸਾਗਾ ਦੇ ਕੇਂਦਰੀ ਇਲਾਕੇ ‘ਚ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼, ਸਹਿਮ ਦਾ ਮਾਹੌਲ

Vivek Sharma

ਕੈਨੇਡਾ ਨੇ ਚੀਨੀ ਸਰਕਾਰ ਦੀ ਘੱਟ ਗਿਣਤੀਆਂ ‘ਤੇ ਹੁੰਦੇ ਜ਼ੁਲਮਾਂ ਲਈ ਮੁੜ ਕੀਤੀ ਸਖ਼ਤ ਨਿਖੇਧੀ

Vivek Sharma

BIG NEWS : ਵ੍ਹਾਈਟ ਹਾਊਸ ਦੇ ਬਾਹਰ ਫਾਈਰਿੰਗ, ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਟਰੰਪ ਨੂੰ ਕੱਢਿਆ ਗਿਆ ਸੁਰੱਖਿਅਤ

Vivek Sharma

Leave a Comment