Channel Punjabi
Canada International News North America

ਬਰੈਂਪਟਨ ‘ਚ ਇੱਕ ਸੜਕ ਹਾਦਸੇ ਦੌਰਾਨ 26 ਸਾਲਾ ਮੋਟਰਸਾਈਕਲਿਸਟ ਦੀ ਹੋਈ ਮੌਤ

ਬਰੈਂਪਟਨ : ਬਰੈਂਪਟਨ ਵਿੱਚ ਰਾਤ ਸਮੇਂ ਹੋਏ ਹਾਦਸੇ ਵਿੱਚ ਇੱਕ 26 ਸਾਲਾ ਮੋਟਰਸਾਈਕਲਿਸਟ ਦੀ ਮੌਤ ਹੋ ਗਈ। ਇਹ ਹਾਦਸਾ ਰੁਦਰਫੋਰਡ ਰੋਡ ਸਾਊਥ ਤੇ ਗਲਿਡਨ ਰੋਡ ਉੱਤੇ ਸਵੇਰੇ 3:30 ਵਜੇ ਵਾਪਰਿਆ।

ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲਿਸਟ ਦੀ ਟਰਾਂਸਪੋਰਟ ਟਰੱਕ ਨਾਲ ਟੱਕਰ ਹੋ ਗਈ । ਮੌਕੇ ਤੇ ਪਹੁੰਚੇ ਐਮਰਜੰਸੀ ਅਮਲੇ ਨੇ ਦੱਸਿਆ ਕਿ ਮੋਟਰਸਾਈਕਲਿਸਟ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ।

ਪੀੜਿਤ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ।

ਟਰਾਂਸਪੋਰਟ ਟਰੱਕ ਦਾ ਡਰਾਈਵਰ ਘਟਨਾ ਸਥਾਨ ‘ਤੇ ਰਿਹਾ ਅਤੇ ਜਾਂਚਕਰਤਾਵਾਂ ਨਾਲ ਗੱਲਬਾਤ ਕਰੇਗਾ।

ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਨ ਲਈ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਵਾਹਨ ਚਾਲਕਾਂ ਨੂੰ ਵਿਕਲੀ ਰਸਤੇ ਜਾਣ ਦੀ ਸਲਾਹ ਦਿਤੀ ਹੈ।

Related News

ਗਲੋਬਲ ਇੰਡੀਅਨ ਡਾਇਸਪੋਰਾ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਮੰਗ

Rajneet Kaur

ਪਾਰਕਲੈਂਡ ਕਾਉਂਟੀ ਦੇ ਇਕ ਘਰ ‘ਚ ਲੱਗੀ ਭਿਆਨਕ ਅੱਗ, ਬਿਜਲੀ ਗਿਰਨ ਦੀ ਆਸ਼ੰਕਾ

Rajneet Kaur

ਪੰਜਾਬ ‘ਚ ਮੁੜ ਵਧਿਆ ਕੋਰੋਨਾ ਦਾ ਜ਼ੋਰ,2700 ਨਵੇਂ ਮਾਮਲੇ ਆਏ ਸਾਹਮਣੇ,43 ਦੀ ਗਈ ਜਾਨ : ਭਾਰਤ ਸਰਕਾਰ ਨੇ ਚੁੱਕਿਆ ਵੱਡਾ ਕਦਮ

Vivek Sharma

Leave a Comment

[et_bloom_inline optin_id="optin_3"]