channel punjabi
Canada International News North America

ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਨਵੇਂ ਕੇਸ ਆਏ ਸਾਹਮਣੇ, 1 ਕਰੋੜ 40 ਲੱਖ ਦੇ ਪਾਰ ਹੋਏ ਮਾਮਲੇ

ਕੋਵਿਡ-19 ਦਾ ਪ੍ਰਕੋਪ ਲਗਾਤਾਰ ਵੱਧ ਦਾ ਜਾ ਰਿਹਾ ਹੈ। ਕੈਨੇਡਾ ‘ਚ ਪਿਛਲੇ 24 ਘੰਟਿਆਂ ‘ਚ 400 ਤੋਂ ਵੱਧ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ। ਅਲਬਰਟਾ ‘ਚ 105 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿੰਨ੍ਹਾਂ ਚੋਂ 4 ਲੋਕਾਂ ਦੀ ਮੌਤ ਹੋ ਗਈ ਹੈ। ਬੀ.ਸੀ ‘ਚ ਵੀ 28 ਲੋਕ ਕੋੲੋਨਾ ਵਾਇਰਸ ਨਾਲ ਪੀੜਿਤ ਪਾਏ ਗਏ ਹਨ। ਕਿਊਬਿਕ ‘ਚ 24 ਘੰਟਿਆਂ ਦੌਰਾਨ 141 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਕੈਨੇਡਾ ‘ਚ 1,09,669 ਲੋਕ ਕੋਰੋਨਾ ਦੀ ਲਪੇਟ ‘ਚ ਆਏ ਹਨ ਅਤੇ 96 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ ।ਕੋਰੋਨਾ ਵਾਇਰਸ ਕਾਰਨ 8,839 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19 ਦੇ ਸੰਕ੍ਰਮਣ ਦੀ ਲਪੇਟ ‘ਚ ਆਈ ਦੁਨੀਆ ਦਾ ਅੰਕੜਾ 1 ਕਰੋੜ 40 ਲੱਖ ਦੇ ਪਾਰ ਹੋ ਗਿਆ ਹੈ। ਇਸ ਸੰਕ੍ਰਮਣ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6 ਲੱਖ 1 ਹਜ਼ਾਰ ਤੋਂ ਜ਼ਿਆਦਾ ਹੈ। ਜਾਨਸ ਹਾਪਕਿਨਸ ਯੂਨੀਵਰਸਿਟੀ ਅਨੁਸਾਰ ਸ਼ਨਿਵਾਰ ਸਵੇਰ ਤਕ ਸੰਕ੍ਰਮਣ ਦੇ ਕੁੱਲ ਮਾਮਲੇ 1 ਕਰੋੜ 40 ਲੱਖ 49 ਹਜ਼ਾਰ 20 7 ਹੈ ਤੇ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਕੇ 6 ਲੱਖ 1 ਹਜ਼ਾਰ 494 ਹੋ ਗਿਆ ਹੈ।

ਅਮਰੀਕਾ ਦੇ ਬਾਅਦ ਸੰਕ੍ਰਮਣ ਦੇ ਮਾਮਲਿਆਂ ‘ਚ ਦੂਸਰਾ ਸਥਾਨ ਬ੍ਰਾਜ਼ੀਲ ਦਾ ਹੈ। ਹੁਣ ਤਕ 10 ਲੱਖ ਤੋਂ ਜ਼ਿਆਦਾ ਮਾਮਲੇ ਹਨ। ਮਾਮਲਿਆਂ ਦੇ ਕ੍ਰਮ ‘ਚ ਭਾਰਤ ਤੀਜੇ ਸਥਾਨ ‘ਤੇ ਹੈ। ਜਿੱਥੇ ਸੰਕ੍ਰਮਣ ਦਾ ਅੰਕੜਾ 10 ਲੱਖ 3 ਹਜ਼ਾਰ 832 ਹੈ। ਇਸ ਦੇ ਬਾਅਦ ਰੂਸ ‘ਚ 7 ਲੱਖ 58 ਹਜ਼ਾਰ ਮਾਮਲੇ ਹਨ।

Related News

ਟੋਰਾਂਟੋ ‘ਚ ਇੱਕ  ਅਸਥਾਈ ਬੇਘਰ ਪਨਾਹ ਦੇ ਨੇੜੇ ਇਕ ਵਿਅਕਤੀ ‘ਤੇ ਚਾਕੂ ਨਾਲ ਹਮਲਾ, ਪੁਲਿਸ ਵਲੋਂ ਸ਼ੱਕੀਆਂ ਦੀ ਤਸਵੀਰ ਜਾਰੀ

Rajneet Kaur

ਨਾਸਾ ਦੇ Perseverance Rover ਨੇ ਮੰਗਲ ਗ੍ਰਹਿ ਦੀਆਂ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

Vivek Sharma

ਕੈਨੇਡਾ ਅੰਦਰ ਇੱਕ ਦਿਨ ‘ਚ ਮਿਲੇ 6300 ਤੋਂ ਵਧ ਕੋਰੋਨਾ ਦੇ ਮਾਮਲੇ

Vivek Sharma

Leave a Comment