channel punjabi
Canada News North America

COVID-19 UPDATE : ਵੀਰਵਾਰ ਤੋਂ ਮੈਨੀਟੋਬਾ ਸੂਬੇ ਵਿੱਚ ਲਾਗੂ ਹੋਣਗੀਆਂ ਨਵੀਆਂ ਪਾਬੰਦੀਆਂ

ਵਿਨੀਪੈਗ : ਮੈਨੀਟੋਬਾ ਪ੍ਰਾਂਤ ਵੀਰਵਾਰ ਨੂੰ ਪੂਰੇ ਪੱਧਰ ਤੇ ਰੈੱਡ ਜੋ਼ਨ ਵਿੱਚ ਬਦਲ ਜਾਵੇਗਾ, ਪੂਰੇ ਸੂਬੇ ਅੰਦਰ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ, ਜਿਸਦਾ ਉਦੇਸ਼ ਵਧ ਰਹੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣਾ ਹੈ। ਸੂਬੇ ਦੇ ਮੁੱਖ ਜਨ ਸਿਹਤ ਅਧਿਕਾਰੀ ਡਾ. ਬ੍ਰੈਂਟ ਰਾਊਸਿਨ ਨੇ ਕਿਹਾ ਕਿ ਇੱਥੇ ਕਿਸੇ ਵੀ ਸਮਾਜਿਕ ਇਕੱਠ ਦੀ ਇਜਾਜ਼ਤ ਨਹੀਂ ਹੋਵੇਗੀ। ਉਹਨਾਂ ਕਿਹਾ,’ਅਗਲੇ ਕੁਝ ਹਫ਼ਤਿਆਂ ਲਈ ਜ਼ਿਆਦਾ ਪਾਬੰਦੀਆਂ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਹੋਣਗੀਆਂ।’

ਵਧੇਰੇ ਪਾਬੰਦੀਆਂ ਲਾਗੂ ਕਰਨ ਸਬੰਧੀ ਮੈਨੀਟੋਬਾ ਸਰਕਾਰ ਵੱਲੋਂ ਸੂਚੀ ਜਾਰੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਮਝਣ ਵਿੱਚ ਆਸਾਨੀ ਹੋ ਸਕੇ।

ਵੀਰਵਾਰ ਤੋਂ ਲਾਗੂ ਹੋਣ ਵਾਲਿਆਂ ਪਾਬੰਦੀਆਂ:

ਸਮਾਜਿਕ ਸੰਪਰਕ ਸਿਰਫ ਪਰਿਵਾਰਾਂ ਤੱਕ ਸੀਮਤ ਕੀਤਾ ਗਿਆ, ਕਿਸੇ ਵੀ ਤਰ੍ਹਾਂ ਦੇ ਸਮਾਜਿਕ ਇਕੱਠ ਦੀ ਆਗਿਆ ਨਹੀਂ ਹੋਵੇਗੀ

ਉੱਤਰੀ ਮੈਨੀਟੋਬਾ ਜਾਣ ਦੀ ਯਾਤਰਾ ਤੇ ਪਾਬੰਦੀ ਹੈ ਅਤੇ ਗੈਰ-ਜ਼ਰੂਰੀ ਯਾਤਰਾ ਨੂੰ ਫਿਲਹਾਲ ਰੋਕਿਆ ਗਿਆ

ਪ੍ਰਚੂਨ ਕਾਰੋਬਾਰ ਐਮਰਜੰਸੀ ਸੇਵਾਵਾਂ, ਜਿਵੇਂ ਕਰਿਆਨੇ ਦੀਆਂ ਦੁਕਾਨਾਂ ਅਤੇ ਫਾਰਮੇਸੀਆਂ ਜੋ ਸੂਚੀਬੱਧ ਹਨ, 25 ਪ੍ਰਤੀਸ਼ਤ ਸਮਰੱਥਾ ‘ਤੇ ਖੁੱਲ੍ਹੇ ਰਹਿ ਸਕਦੇ ਹਨ

ਪ੍ਰਚੂਨ ਕਾਰੋਬਾਰ ਜੋ ਨਾਜ਼ੁਕ ਸੇਵਾਵਾਂ ਦੀ ਸੂਚੀ ਵਿੱਚ ਨਹੀਂ ਹਨ ਉਹ ਈ-ਸੇਵਾ, ਕਰਬਸਾਈਡ ਪਿਕਅਪ ਜਾਂ ਸਪੁਰਦਗੀ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਹਨ।

ਸਾਰੇ ਨਿੱਜੀ ਸੇਵਾ ਕਾਰੋਬਾਰਾਂ, ਜਿਨ੍ਹਾਂ ਵਿੱਚ ਹੇਅਰ ਸੈਲੂਨ, ਨਾਈ ਅਤੇ ਸਾਈਟਾਂ ਜੋ ਮੈਨਿਕਚਰ, ਪੇਡਿਕਚਰ ਅਤੇ ਹੋਰ ਸੋਹਣੀਆਂ ਸੇਵਾਵਾਂ ਪੇਸ਼ ਕਰਦੇ ਹਨ, ਬੰਦ ਰਹਿਣਗੇ

ਜਿੰਮ ਅਤੇ ਤੰਦਰੁਸਤੀ ਕੇਂਦਰ ਬੰਦ ਹੋਣਗੇ

ਧਾਰਮਿਕ ਅਤੇ ਸਭਿਆਚਾਰਕ ਇਕੱਠਾਂ ਤੇ ਪਾਬੰਦੀ ਰਹੇਗੀ

ਰੈਸਟੋਰੈਂਟ ਲਾਜ਼ਮੀ ਤੌਰ ‘ਤੇ ਬੰਦ ਰਹਿਣਗੇ, ਸਿਰਫ ਡਿਲੀਵਰੀ, ਡ੍ਰਾਇਵ-ਥਰੂ ਜਾਂ ਟੇਕਆਉਟ ਲਈ ਹੀ ਖੁੱਲ੍ਹੇ ਰਹਿਣਗੇ

ਸਾਰੀਆਂ ਮਨੋਰੰਜਨਕ ਗਤੀਵਿਧੀਆਂ ‘ਤੇ ਪਾਬੰਦੀ ਰਹੇਗੀ

ਖੇਡ ਸਹੂਲਤਾਂ, ਕੈਸੀਨੋ, ਅਜਾਇਬ ਘਰ, ਗੈਲਰੀਆਂ, ਲਾਇਬ੍ਰੇਰੀਆਂ, ਮੂਵੀ ਥੀਏਟਰ ਅਤੇ ਸਮਾਰੋਹ ਹਾਲ ਬੰਦ ਰਹਿਣਗੇ

ਇਸ ਸਭ ਵਿਚਾਲੇ ਇਕ ਹੈਰਾਨ ਕਰਨ ਵਾਲਾ ਫੈਸਲਾ ਇਹ ਕੀਤਾ ਗਿਆ ਹੈ ਕਿ ਸਕੂਲ ਖੁੱਲੇ ਰਹਿਣਗੇ।
ਰਾਉਸਿਨ ਨੇ ਕਿਹਾ ਕਿ ਸਕੂਲ ਅਤੇ ਡੇਅ ਕੇਅਰ ਖੁੱਲੇ ਰਹਿਣਗੇ ਕਿਉਂਕਿ ਅਧਿਕਾਰੀ ਸਕੂਲਾਂ ਵਿਚ ਕੋਰੋਨਾ ਵਾਇਰਸ ਦਾ ਜ਼ਿਆਦਾ ਪ੍ਰਸਾਰ ਨਹੀਂ ਦੇਖ ਰਹੇ । ਸਾਨੂੰ ਸਿਰਫ ਸੰਪਰਕ ਮਿਆਦ ਘਟਾਉਣੇ ਪੈਣਗੇ।

ਦੱਸਿਆ ਜਾ ਰਿਹਾ ਹੈ ਕਿ ਇਹ ਪਾਬੰਦੀਆਂ ਅਗਲੇ ਕੁੱਝ ਹਫ਼ਤਿਆਂ ਲਈ ਜਾਰੀ ਰਹਿਣਗੀਆਂ, ਸਥਿਤੀ ਵਿੱਚ ਸੁਧਾਰ ਹੋਣ ‘ਤੇ ਇਹਨਾਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ।

Related News

ਓਂਟਾਰੀਓ ‘ਚ ਕੋਰੋਨਾਵਾਇਰਸ ਸੰਕ੍ਰਮਣ ਦੇ 3947 ਨਵੇਂ ਕੇਸ ਕੀਤੇ ਗਏ ਦਰਜ,99000 ਤੋਂ ਵੱਧ ਨੂੰ ਦਿੱਤੀ ਵੈਕਸੀਨ

Vivek Sharma

ਕਿਸਾਨਾਂ ਨੇ ਸੰਘਰਸ਼ ਤਿੱਖਾ ਕਰਨ ਲਈ ਬਣਾਈ ਯੋਜਨਾ

Rajneet Kaur

ਕਿਊਬਿਕ ‘ਚ ਕੋਵਿਡ 19 ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਮੁੜ ਹੋ ਸਕਦੀ ਹੈ ਤਾਲਾਬੰਦੀ : ਪ੍ਰੀਮੀਅਰ ਫ੍ਰੈਨੋਇਸ ਲੀਗਾਲਟ

Rajneet Kaur

Leave a Comment