channel punjabi
Canada International News North America

ਬੀ.ਸੀ ਦੇ ਸਿਹਤ ਮੰਤਰੀ ਵਲੋਂ ਸੂਬੇ ਵਾਸੀਆਂ ਨੂੰ ਅਪੀਲ, ਨਿੱਜੀ ਪਾਰਟੀਆਂ ਅਤੇ ਭਾਰੀ ਇਕਠ ‘ਚ ਨਾ ਹੋਣ ਸ਼ਾਮਲ

ਬੀ.ਸੀ:  ਬ੍ਰਿਟਿਸ਼ ਕੋਲੰਬੀਆਂ ‘ਚ ਕੋਵਿਡ 19 ਦੇ ਕੇਸ ਲਗਾਤਾਰ ਵਧ ਦੇ ਨਜ਼ਰ ਆ ਰਹੇ ਹਨ। ਬੀ.ਸੀ ਦੇ ਸਿਹਤ ਮੰਤਰੀ ਸੂਬੇ ਵਾਸੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਨਿੱਜੀ ਪਾਰਟੀਆਂ ਅਤੇ ਜਿਥੇ ਭਾਰੀ ਇਕਠ ਹੋਵੇ ਉਸ ‘ਚ ਸ਼ਾਮਲ ਨਾ ਹੋਣ।

ਸਿਹਤ ਮੰਤਰੀ ਐਡਰੀਅਨ ਡਿਕਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਤਾਜ਼ਾ ਮਾਮਲੇ ਅਜਿਹੀਆਂ ਘਟਨਾਵਾਂ ਤੋਂ ਪੈਦਾ ਹੁੰਦੇ ਹਨ ਅਤੇ ਇਹ ਗਿਣਤੀ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਲੋਕਾਂ ਨੂੰ ਇਸ ਗਰਮੀ ਵਿੱਚ ਜਨਤਕ ਸਿਹਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਬੋਨੀ ਹੈਨਰੀ ਦਾ ਕਹਿਣਾ ਹੈ ਕਿ ਬਹੁਤ ਸਾਰੇ ਤਾਜ਼ਾ ਮਾਮਲਿਆਂ ‘ਚ ਆਮ ਕਾਰਕਾਂ ਵਿੱਚ ਗੱਲਾਂ ਕਰਨਾ, ਹੱਸਣਾ ਅਤੇ ਡ੍ਰਿੰਕ ਅਤੇ ਖਾਣਾ ਸਾਂਝਾ ਕਰਨਾ, ਖ਼ਾਸਕਰ ਇਨਡੋਰ ਸੈਟਿੰਗਜ਼ ਵਿੱਚ ਅਤੇ ਨਾਲ ਹੀ ਭੀੜ ਵਾਲੇ ਇਲਾਕਿਆਂ ਵਿੱਚ ਸਮਾਂ ਬਿਤਾਉਣਾ ਸ਼ਾਮਲ ਹੈ।

ਮੰਗਲਵਾਰ ਨੂੰ ਹੈਨਰੀ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਕੋਵਿਡ 19 ਦੇ 146 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਕੋਈ ਹੋਰ ਮੌਤ ਨਹੀਂ ਹੋਈ । ਕਿਰਿਆਸ਼ੀਲ ਕੇਸ 319 ਹਨ, ਜਦੋਂ ਕਿ 3,273 ਲੋਕ ਬਿਮਾਰੀ ਤੋਂ ਠੀਕ ਹੋਏ ਹਨ।

Related News

ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਪ੍ਰਤਿ ਸਖ਼ਤ ਰੁਖ਼ ਜਾਰੀ, ਇੱਕ ਵਾਰ ਮੁੜ ਤੋਂ ਚੀਨ ਨੂੰ ਪਾਈਆਂ ਲਾਹਨਤਾਂ

Vivek Sharma

BIG NEWS : ਕੈਨੇਡਾ ਵਿੱਚ ਐਸਟ੍ਰਾਜ਼ੇਨੇਕਾ ਵੈਕਸੀਨ ਨਾਲ ਖ਼ੂਨ ਦੇ ਥੱਕੇ ਜੰਮ ਜਾਣ ਦਾ ਪਹਿਲਾ ਕੇਸ ਆਇਆ ਸਾਹਮਣੇ

Vivek Sharma

ਕੈਨੇਡਾ ‘ਚ ਮੌਸਮੀ ਖੇਤੀ ਦੌਰਾਨ ਕੰਮ ਕਰਨ ਆਏ ਕਾਮੇ ਹੁਣ ਤਾਲਾਬੰਦੀ ਕਾਰਨ ਇੱਥੇ ਹੀ ਫਸੇ

Rajneet Kaur

Leave a Comment