channel punjabi
Canada International News North America

ਬਰੈਂਪਟਨ ਦੇ ਇਕ ਸਕੂਲ ‘ਚ ਕੋਵਿਡ 19 ਦਾ ਮਾਮਲਾ ਆਇਆ ਸਾਹਮਣੇ

ਬਰੈਂਪਟਨ: ਪੀਲ ਪਬਲਿਕ ਸਿਹਤ ਵਿਭਾਗ, ਵਾਇਰਸ ਦੇ ਪੁਸ਼ਟੀ ਹੋਏ ਕੇਸ ਦੇ ਬਾਅਦ ਬਰੈਂਪਟਨ ਦੇ ਇੱਕ ਸਕੂਲ ਵਿੱਚ ਕੋਵਿਡ -19 ਐਕਸਪੋਜਰ ਦੀ ਜਾਂਚ ਕਰ ਰਹੀ ਹੈ।

ਐਤਵਾਰ ਨੂੰ ਸਟਾਫ ਅਤੇ ਪਰਿਵਾਰ ਵਾਲਿਆਂ ਨੂੰ ਇੱਕ ਪੱਤਰ ਵਿੱਚ, ਲੂਈਸ ਆਰਬਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼ੈਰਨ ਕੁਹਲ ਨੇ ਕਿਹਾ ਕਿ 10 ਸਤੰਬਰ ਨੂੰ ਸਕੂਲ ਵਿੱਚ ਕਿਸੇ ਨੇ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਦਿਤਾ ਸੀ। ਉਨ੍ਹਾਂ ਕਿਹਾ ਇਹ ਕਿ ਵਅਕਤੀ ਸਕੂਲ ‘ਚ ਸੰਕਰਮਣ ਦੀ ਲਪੇਟ ‘ਚ ਨਹੀਂ ਆਇਆ ਸਗੋਂ ਬਾਹਰੋਂ ਹੀ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਵਿਅਕਤੀ ਦੀ ਪਛਾਣ ਨੂੰ ਨਿੱਜੀ ਰੱਖਿਆ ਗਿਆ ਹੈ। ਇਹ ਵੀ ਨਹੀਂ ਦੱਸਿਆ ਗਿਆ ਕਿ ਵਾਇਰਸ ਦਾ ਸ਼ਿਕਾਰ ਵਿਦਿਆਰਥੀ ਹੈ ਜਾਂ ਕੋਈ ਸਟਾਫ ਮੈਂਬਰ।

ਕੁਹਲ ਨੇ ਦਸਿਆ ਕਿ ਸਕੂਲ ਨੂੰ ਨਿਯਮਤ ਸਫਾਈ ਪ੍ਰੋਟੋਕੋਲ ਦੇ ਹਿੱਸੇ ਵਜੋਂ 10 ਅਤੇ 11 ਸਤੰਬਰ ਨੂੰ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਕੋਵਿਡ 19 ਦੀ ਖਬਰ ਚਿੰਤਾ ਪੈਦਾ ਕਰ ਸਕਦੀ ਹੈ, ਤੁਹਾਡੇ ਵਾਂਗ ਮੈਂ ਵੀ ਪ੍ਰਾਰਥਨਾ ਕਰਦੀ ਹਾਂ ਕਿ ਅਜਿਹਾ ਮੁੜ ਸਾਡੇ ਸਕੂਲ ‘ਚ ਸੁਣਨ ਨੂੰ ਨਾ ਮਿਲੇ। ਉਨ੍ਹਾਂ ਕਿਹਾ ਕਿ ਸਕੂਲ ‘ਚ ਸਾਰੇ ਸਮਾਜਕ ਦੂਰੀ ਬਣਾ ਕੇ ਰਖ ਰਹੇ ਹਨ ਅਤੇ ਮਾਸਕ ਵੀ ਪਾ ਕੇ ਰਖਦੇ ਹਨ, ਇਸ ਲਈ ਹੋਰਾਂ ਦੇ ਇਸ ਵਾਇਰਸ ਦੇ ਲਪੇਟ ‘ਚ ਆਉਣ ਦੀ ਸੰਭਾਵਨਾ ਘਟ ਹੈ।

ਕੁਹਲ ਨੇ ਕਿਹਾ ਕਿ ਸਕੂਲ ਸੋਮਵਾਰ ਨੂੰ ਵਿਦਿਆਰਥੀਆਂ ਅਤੇ ਸਟਾਫ ਲਈ ਪਹਿਲਾਂ ਵਾਂਗ ਖੁਲ੍ਹੇਗਾ।

 

Related News

ਟੋਰਾਂਟੋ ਵਿਖੇ ਸੋਮਵਾਰ ਨੂੰ ਸਤਾਰਾਂ ਕੋਵਿਡ 19 ਟੀਕੇ ਕਲੀਨਿਕਾਂ ਦਾ ਕੀਤਾ ਜਾਵੇਗਾ ਆਯੋਜਨ

Rajneet Kaur

ਕੈਲਗਰੀ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ 49 ਲੋਕ ਕੋਰੋਨਾ ਪੀੜਿਤ

Vivek Sharma

ਯੂਨਾਈਟਿਡ ਕਿੰਗਡਮ ’ਚ ਪਹਿਲੇ ਸਿੱਖ ਫਾਈਟਰ ਪਾਇਲਟ ਹਰਦਿਤ ਸਿੰਘ ਮਲਿਕ ਦੀ ਬਣੇਗੀ ਯਾਦਗਾਰ, ਪਹਿਲੇ ਪੱਗੜੀਧਾਰੀ ਪਾਇਲਟ ਸਨ ਮਲਿਕ

Vivek Sharma

Leave a Comment