channel punjabi
Canada International News North America

ਵਾਟਰਲੂ ਸਕੂਲਾਂ ‘ਚ ਵਿਦਿਆਰਥੀਆਂ ਲਈ ਮਾਸਕ ਪਹਿਨਣਾ ਹੋਵੇਗਾ ਲਾਜ਼ਮੀ

ਵਾਟਰਲੂ: ਓਂਟਾਰੀਓ ਸੂਬੇ ਦੇ ਸ਼ਹਿਰ ਵਾਟਰਲੂ ‘ਚ ਸਾਰੇ ਵਿਦਿਆਰਥੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ । ਵਾਟਰਲੂ ਕੈਥੋਲਿਕ ਜ਼ਿਲ੍ਹਾ ਸਕੂਲ ਬੋਰਡ (WCDSB) ਨੇ ਐਲਾਨ ਕੀਤਾ ਹੈ ਕਿ ਅਗਲੇ ਮਹੀਨੇ ਸਕੂਲ ਆਉਣ  ਵਾਲੇ ਸਾਰੇ ਵਿਦਿਆਰਥੀਆਂ ਲਈ ਜ਼ਰੂਰੀ ਹੋਵੇਗਾ ਕਿ ਉਹ ਮਾਸਕ ਲਗਾ ਕੇ ਰੱਖਣ।
ਪਹਿਲਾਂ, ਪ੍ਰਾਂਤ ਵਿੱਚ ਗ੍ਰੇਡ 4 ਅਤੇ ਵੱਧ ਦੇ ਵਿਦਿਆਰਥੀਆਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਹੁੰਦੀ ਸੀ ਪਰ ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਕੋਵਿਡ 19 ਤੋਂ ਸੁਰਖਿਅਤ ਰੱਖਣ ਲਈ ਇਹ ਫੈਸਲਾ ਲਿਆ ਹੈ।

ਬੋਰਡ ਟਰੱਸਟੀਜ਼ ਨੇ ਇਸ ਗੱਲ ਲਈ ਸਹਿਮਤੀ ਬਣਾਉਣ ਲਈ ਵੋਟਿੰਗ ਕੀਤੀ ਕਿ ਕਿੰਡਰਗਾਰਟਨ ਤੋਂ ਤੀਜੀ ਜਮਾਤ ਦੇ ਬੱਚਿਆਂ ਲਈ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਸੂਬੇ ਨੇ ਚੌਥੀ ਜਮਾਤ ਤੋਂ ਵੱਡੀ ਜਮਾਤਾਂ ਦੇ ਬੱਚਿਆਂ ਲਈ ਮਾਸਕ ਲਾਉਣਾ ਲਾਜ਼ਮੀ ਕੀਤਾ ਹੈ ਤੇ ਸਥਾਨਕ ਬੋਰਡ ਨੂੰ ਇਜਾਜ਼ਤ ਹੈ ਕਿ ਉਹ ਇਸ ਲਈ ਜ਼ਰੂਰੀ ਬਦਲ ਕਰ ਸਕਦੇ ਹਨ।

Related News

ਪਾਕਿਸਤਾਨੀ ਘੱਟ ਗਿਣਤੀਆਂ ਦਾ ਪ੍ਰਦਰਸ਼ਨ, ਇਮਰਾਨ ਸਰਕਾਰ ਦੀ ਖੁੱਲ੍ਹੀ ਪੋਲ

Vivek Sharma

ਸੰਯੁਕਤ ਰਾਸ਼ਟਰ ਨੇ ਭਾਰਤੀ ਪੁਲਾੜ ਏਜੰਸੀ ‘ਇਸਰੋ’ ਦੀ ਕੀਤੀ ਸ਼ਲਾਘਾ,’ਭੁਵਨ ਪੋਰਟਲ’ ਸਰਕਾਰਾਂ ਲਈ ਬਣਿਆ ਤਾਰਨਹਾਰ

Vivek Sharma

ਓਨਟਾਰੀਓ ਪਹੁੰਚਣ ਵਾਲੇ ਟਰੈਵਲਰਜ਼ ਨੂੰ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ ਲਾਜ਼ਮੀ

Rajneet Kaur

Leave a Comment