channel punjabi
Canada International News North America

ਖੁਲਾਸਾ: ਚੀਨ ਵਿੱਚ ਲਗਭਗ ਸੱਤ ਸਾਲ ਪਹਿਲਾਂ ਹੋ ਚੁੱਕੀ ਸੀ ਕੋਰੋਨਾ ਵਾਇਰਸ ਦੀ ਆਮਦ

ਚੀਨੀ ਵਿਗਿਆਨੀਆਂ  ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਸੱਤ ਸਾਲ ਪਹਿਲਾਂ ਯਾਨੀ ਕਿ 2013 ‘ਚ ਵੁਹਾਨ ਇੰਸਟੀਚਿਉਟ ਆਫ਼ ਵਾਇਰੋਲੋਜੀ ਨੂੰ ਭੇਜੇ ਗਏ ਵਾਇਰਸ ਦੇ ਨਮੂਨੇ ਕੋਵਿਡ-19 ਨਾਲ ਮਿਲਦੇ-ਜੁਲਦੇ ਹਨ। ‘ਦ ਸੰਡੇ ਟਾਇਮਜ਼’ ਦੀ ਇਕ ਰਿਪੋਰਟ ਅਨੁਸਾਰ ਜੋ ਗਲੋਬਲ ਮਹਾਂਮਾਰੀ ਦੀ ਸ਼ੁਰੂਆਤ ਬਾਰੇ ਅਣ-ਜਵਾਬਦੇਹ ਪ੍ਰਸ਼ਨਾਂ ਨੂੰ ਉਜਾਗਰ ਕਰਦੀ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਵਾਇਰਸ ਦਾ ਪਤਾ 2013 ਵਿੱਚ ਦੱਖਣੀ-ਪੱਛਮੀ ਚੀਨ ਵਿੱਚ ਚਮਗਿੱਦੜਾਂ ਨਾਲ ਭਰੀ ਖਾਲੀ ਪਈ ਤਾਂਬੇ ਦੀ ਖਾਨ ‘ਚ ਲੱਗਿਆ ਸੀ।

ਚਮਗਿੱਦੜਾਂ ਨਾਲ ਭਰੀ ਖਾਨ ਦਾ ਦੌਰਾ ਕਰਨ ਵਾਲੇ ਛੇ ਲੋਕ ਇਨਫੈਕਟਡ ਪਾਏ ਗਏ ਸਨ। ਬਾਅਦ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

ਉਸ ਸਮੇਂ ਵਾਇਰਸ ਨੂੰ RaTG13 ਦਾ ਨਾਂਅ ਦਿੱਤਾ ਗਿਆ ਸੀ। ਹੁਣ ਇਕ ਨਵੀਂ ਖੋਜ ਮੁਤਾਬਕ RaTG13 ਵਾਇਰਸ ਨੂੰ SARS COV-2 ਵਾਇਰਸ ਨਾਲ ਕਾਫੀ ਮਿਲਦਾ ਜੁਲਦਾ ਦੱਸਿਆ ਗਿਆ ਹੈ।

ਦੱਸ ਦਈਏ ਖਾਨ ਦਾ ਦੌਰਾ ਕਰਨ ਵਾਲੇ ਛੇ ਲੋਕਾਂ ਨੂੰ ਬੁਖਾਰ, ਲਗਾਤਾਰ ਖੰਘ, ਪੂਰੇ ਸਰੀਰ ‘ਚ ਦਰਦ ਤੇ ਸਾਹ ਲੈਣ ‘ਚ ਔਖਿਆਈ ਦਾ ਸਾਹਮਣਾ ਕਰਨਾ ਪਿਆ ਸੀ। ਪੂਰੇ ਆਹੀ ਲੱਛਣ ਕੋਰੋਨਾ ਵਾਇਰਸ ਦੇ ਮਰੀਜ਼ਾ ਵਿੱਚ ਨਜ਼ਰ ਆ ਰਹੇ ਹਨ। ਵਿਗਿਆਨੀ ਖਾਨ ਦੀ ਸਤ੍ਹਾ ‘ਤੇ ਮਿਲੇ ਚਮਗਿੱਦੜਾਂ ਦੇ ਮਲ ਦੇ ਨਮੂਨੇ ਨੂੰ ਵੁਹਾਨ ਦੀ ਲੈਬ ‘ਚ ਜਾਂਚ ਕਰ ਰਹੇ ਸਨ।

ਨਵੀਂ ਖੋਜ ‘ਚ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਸ਼ੁਰੂਆਤੀ ਸ਼ਕਲ ‘ਚ ਇਨਸਾਨਾਂ ‘ਚ ਫੈਲਿਆ ਸੀ। ਇਹ ਕੋਵਿਡ-19 ਦਾ ਕਾਰਨ ਬਣਨ ਵਾਲੇ ਵਾਇਰਸ ਨਾਲ 96.02 ਫੀਸਦ ਮਿਲਦਾ ਹੈ।

ਮਈ ਵਿਚ, ਵੁਹਾਨ ਇੰਸਟੀਚਿਉਟ ਆਫ਼ ਵਾਇਰੋਲੋਜੀ ਦੇ ਡਾਇਰੈਕਟਰ ਨੇ ਕਿਹਾ ਕਿ ਲੈਬ ਵਿਚ RaTG13 ਵਾਇਰਸ ਦੀ ਕੋਈ ਲਾਈਵ ਕਾਪੀ ਨਹੀਂ ਹੈ, ਇਸ ਲਈ ਇਸ ਦਾ ਲੀਕ ਹੋਣਾ ਅਸੰਭਵ ਹੈ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਲੈਬ ਵਿਸ਼ਵ ਵਿਆਪੀ ਪ੍ਰਕੋਪ ਦਾ ਸਰੋਤ ਸੀ ਜੋ ਵੁਹਾਨ ਵਿੱਚ ਸ਼ੁਰੂ ਹੋਈ ਸੀ।

 

 

 

Related News

ਅਲਵਿਦਾ ਮੈਰਾਡੋਨਾ ! ਸਦੀ ਦੇ ਸਟਾਰ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਦੇਹਾਂਤ, ਹਾਰਟ ਅਟੈਕ ਨੇ ਲਈ ਜਾਨ

Vivek Sharma

ਬਰੈਂਪਟਨ:ਜੀਟੀਏ ‘ਚ ਕਿਸਾਨ ਹਮਾਇਤੀ ਗਰੁੱਪ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਕੀਤੀ ਹਮਾਇਤ

Rajneet Kaur

ਅਮਰੀਕੀ ਨਾਗਰਿਕਤਾ ਲਈ ਫੀਸ ਵਾਧੇ ‘ਤੇ ਕੋਰਟ ਨੇ ਲਗਾਈ ਰੋਕ

Vivek Sharma

Leave a Comment