Channel Punjabi
Canada International News North America

PETERBOROUGH: ਨੌਰਥਮਬਰਲੈਂਡ ਕਾਉਂਟੀ ‘ਚ ਕੋਵਿਡ 19 ਦੇ ਤਿੰਨ ਹੋਰ ਨਵੇਂ ਕੇਸ ਆਏ ਸਾਹਮਣੇ

ਪੀਟਰਬਰੋ: ਨੌਰਥਮਬਰਲੈਂਡ ਕਾਉਂਟੀ (Northumberland County) ‘ਚ ਕੋਵਿਡ 19 ਦੇ ਤਿੰਨ ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਕਾਰਨ ਹੁਣ ਇਥੇ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 40 ਹੋ ਗਈ ਹੈ।

ਹੈਲੀਬਰਟਨ(Haliburton) , ਕਵਾਰਥਾ (Kawartha), ਪਾਈਨ ਰਿਜ ਜ਼ਿਲ੍ਹਾ ਸਿਹਤ ਇਕਾਈ (Pine Ridge District Health Unit’s) ਦੇ ਕੁੱਲ ਕੇਸਾਂ ਦੀ ਗਿਣਤੀ 233 ਹੈ । ਨੌਰਥਮਬਰਲੈਂਡ ਕਾਉਂਟੀ ਦੇ 40 ਕੇਸਾਂ ਵਿਚੋਂ 34 ਕੇਸ ਰਿਕਵਰ ਹੋ ਗਏ ਹਨ। ਇਸ ਸਮੇਂ ਪੰਜ ਕੇਸ ਕਿਰਿਆਸ਼ੀਲ ਹਨ ਅਤੇ ਤਿੰਨ ਕੇਸ ਹਸਪਤਾਲ ਵਿੱਚ ਦੇਖਭਾਲ ‘ਚ ਹਨ।

ਕਵਾਰਥਾ ਲੇਕ ‘ਚ ਹੁਣ 178 ਮਾਮਲੇ ਹਨ, ਜਿਨ੍ਹਾਂ ਵਿਚੋਂ 159 ਦਾ ਹੱਲ ਹੋ ਚੁੱਕੇ ਹਨ। 11 ਕੋਵਿਡ 19 ਕੇਸ ਹਸਪਤਾਲ ‘ਚ ਹਨ।

ਹੈਲੀਬਰਟਨ ਕਾਉਂਟੀ ਦੇ ਸਾਰੇ 15 ਕੇਸ ਰਿਕਵਰ ਹੋ ਗਏ ਹਨ।

ਮਾਰਚ ਤੋਂ ਲੈ ਕੇ ਹੁਣ ਤਕ, ਸਿਹਤ ਯੂਨਿਟ ਵਿੱਚ ਕੋਵਿਡ 19 ਨਾਲ ਸਬੰਧਤ 33 ਮੌਤਾਂ ਹੋਈਆਂ ਸਨ। 32 ਮੌਤਾਂ ਕਵਾਰਥਾ ਲੇਕ ਸ਼ਹਿਰ ‘ਚ ਹੋਈਆਂ । 8 ਸਤੰਬਰ ਨੂੰ ਨੌਰਥਮਬਰਲੈਂਡ ਕਾਉਂਟੀ ਵਿਚ ਇਕ ਮੌਤ ਦੀ ਖਬਰ ਮਿਲੀ ਸੀ।

Related News

ਕੈਨੇਡਾ ‘ਚ ਵੀਰਵਾਰ ਨੂੰ 7,563 ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ ਅਤੇ 154 ਮੌਤਾਂ ਦੀ ਪੁਸ਼ਟੀ

Rajneet Kaur

ਅਮਰੀਕੀ ਅਦਾਲਤ ਦਾ ਟਰੰਪ ਨੂੰ ਇੱਕ ਹੋਰ ਰਗੜਾ : ਵੀਜ਼ਾ ‘ਤੇ ਪਾਬੰਦੀਆਂ ਨੂੰ ਕੀਤਾ ਖ਼ਾਰਜ,ਪ੍ਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ

Vivek Sharma

ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨ ਖ਼ਿਲਾਫ਼ ਕੈਨੇਡਾ ਵਿੱਚ ਪ੍ਰਦਰਸ਼ਨ, ਮੋਟਰ ਸਾਈਕਲ ਅਤੇ ਕਾਰ ਰੈਲੀ ਰਾਹੀਂ ਜਤਾਇਆ ਗਿਆ ਰੋਸ

Vivek Sharma

Leave a Comment

[et_bloom_inline optin_id="optin_3"]