Channel Punjabi
Canada International News North America

Coronavirus: ਭਾਰਤ ‘ਚ ਕੋਰੋਨਾ ਦਾ ਕਹਿਰ ਜਾਰੀ,ਗ੍ਰੇਟਾ ਥਨਬਰਗ ਨੇ ਜਤਾਇਆ ਦੁੱਖ,ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨਿਊ ਨੇ ਕਿਹਾ ਕੈਨੇਡਾ ਭਾਰਤ ਦੀ ਸਹਾਇਤਾ ਲਈ ਤਿਆਰ

ਭਾਰਤ ਵਿੱਚ ਸੋਮਵਾਰ ਨੂੰ ਇੱਕ ਦਿਨ ਵਿੱਚ ਰਿਕਾਰਡ ਤੋੜ ਕੋਵਿਡ 19 ਦੇ 3,52,991 ਨਵੇਂ ਕੇਸ ਸਾਹਮਣੇ ਆਏ ਅਤੇ 2812 ਲੋਕਾਂ ਦੀ ਜਾਨ ਚਲੀ ਗਈ।ਜਿਸ ਤੋਂ ਬਾਅਦ ਜਨਵਰੀ 2020 ਵਿੱਚ ਮਹਾਂਮਾਰੀ ਫੈਲਣ ਤੋਂ ਬਾਅਦ ਸੰਕਰਮਣ ਦੀ ਕੁੱਲ ਗਿਣਤੀ 1,73,13,163 ਹੋ ਗਈ। ਭਾਰਤ ‘ਚ ਕੇਸਾਂ ਦੇ ਵਧਦੇ ਕਹਿਰ ਤੋਂ ਬਾਅਦ ਸਾਰੇ ਦੇਸ਼ ਭਾਰਤ ਦੀ ਮਦਦ ਲਈ ਤਿਆਰ ਹਨ।

ਸਵੀਡਨ ਦੀ ਵਾਤਾਵਰਣ ਵਰਕਰ ਗ੍ਰੇਟਾ ਥਨਬਰਗ ਨੇ ਭਾਰਤ ਵਿਚ ਕੋਰੋਨਾ ਦੇ ਕਹਿਰ ‘ਤੇ ‘ਤੇ ਆਪਣਾ ਦੁੱਖ ਸਾਂਝਾ ਕੀਤਾ ਹੈ ਉਨ੍ਹਾਂ ਟਵੀਟ ‘ਚ ਲਿਖਿਆ ਕਿ ਭਾਰਤ ਵਿਚ ਕੋਵਿਡ ਦੀ ਤਾਜ਼ਾ ਸਥਿਤੀ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਿਆ ਹੈ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਗਲੋਬਲ ਭਾਈਚਾਰੇ ਨੂੰ ਕਦਮ ਚੁੱਕਣੇ ਚਾਹੀਦੇ ਹਨ ਅਤੇ ਤੁਰੰਤ ਜ਼ਰੂਰੀ ਮਦਦ ਪ੍ਰਦਾਨ ਕਰਨੀ ਚਾਹੀਦੀ ਹੈ।

ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨਿਊ (Marc Garneau) ਨੇ ਮਹਾਮਾਰੀ ਦੇ ਸੰਕਟ ਨਾਲ ਜੂਝ ਰਹੇ ਭਾਰਤ ਪ੍ਰਤੀ ਆਪਣੀ ਸੰਵੇਦਨਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ, ‘ਮਹਾਮਾਰੀ ਕੋਵਿਡ-19 ਦੀ ਨਵੀਂ ਲਹਿਰ ਦਾ ਸਾਹਮਣਾ ਕਰਨ ਵਾਲੇ ਭਾਰਤ ਦੀ ਜਨਤਾ ਨਾਲ ਸਾਡੀਆਂ ਸੰਵੇਦਨਾਵਾਂ ਹਨ। ਕੈਨੇਡਾ ਸਹਾਇਤਾ ਲਈ ਤਿਆਰ ਹੈ ਅਤੇ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਕਿ ਕਿਸ ਤਰ੍ਹਾਂ ਅਸੀਂ ਜ਼ਰੂਰਤ ਦੇ ਇਸ ਸਮੇਂ ’ਚ ਉਨ੍ਹਾਂ ਦੀ ਬਿਹਤਰ ਮਦਦ ਕਰ ਸਕਦੇ ਹਾਂ।

Related News

ਓਂਂਟਾਰੀਓ ਦੇ ਹਸਪਤਾਲਾਂ ਦੀ ਮਦਦ ਲਈ ਫੋਰਡ ਸਰਕਾਰ ਨੇ ਐਲਾਨੇ 1·2 ਬਿਲੀਅਨ ਡਾਲਰ

Vivek Sharma

ਉੱਘੇ ਅਦਾਕਾਰ ਸੰਜੇ ਦੱਤ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

Vivek Sharma

ਪੀਲ ਰੀਜਨ:80 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਦੀ ਕੋਵਿਡ-19 ਵੈਕਸੀਨੇਸ਼ਨ ਦਾ ਸਿਲਸਿਲਾ ਸ਼ੁਰੂ, ਆਨਲਾਈਨ ਬੁਕਿੰਗ ਪੋਰਟਲ 15 ਮਾਰਚ ਤੋਂ ਪਹਿਲਾਂ ਤਿਆਰ ਹੋਣ ਦੀ ਸੰਭਾਵਨਾ

Rajneet Kaur

Leave a Comment

[et_bloom_inline optin_id="optin_3"]