channel punjabi
Canada International News North America

Coronavirus: ਕੈਲੋਵਨਾ ‘ਚ ਬੂਜ਼ ਦੇ ਨਿਯਮਾਂ (booze rules) ਨੂੰ ਲੈ ਕੇ ਉਠੇ ਸਵਾਲ

ਮਹਾਂਮਾਰੀ ਦੇ ਦੌਰਾਨ ਕਈ ਨਿਯਮ ਲਾਗੂ ਕੀਤੇ ਗਏ ਹਨ ਜਿਸਦੇ ਬਾਵਜੂਦ ਵੀ Liquid Zoo ਦੀਆਂ ਲਾਈਟਾਂ ਸਵੇਰੇ 2 ਵਜੇ ਤੱਕ ਚਲਦੀਆਂ ਹਨ, ਜੋ ਕਿ ਕੇਲੋਵਨਾ ‘ਚ ਕੁਝ ਵਸਨੀਕਾਂ ਲਈ ਭੰਬਲਭੂਸਾ ਪੈਦਾ ਕਰ ਰਹੀਆਂ ਹਨ ।

ਕਾਰੋਬਾਰ ਜੋ ਕਿ ਸਟਰਿੱਪਾਂ (strippers) ਦੀ ਵਿਸ਼ੇਸ਼ਤਾ ਲਈ ਜਾਣਿਆ ਜਾਂਦਾ ਹੈ, ਕੈਲੋਵਨਾ ਦੇ ਲਾਰੈਂਸ ਐਵੇਨਿਊ ‘ਤੇ ਸਥਿਤ ਹੈ।

ਸਤੰਬਰ ਦੇ ਅਰੰਭ ਵਿਚ, ਡਾ ਬੋਨੀ ਹੈਨਰੀ ਨੇ ਕਾਰੋਬਾਰਾਂ ਨੂੰ ਨਾਈਟ ਕਲੱਬਾਂ ਵਜੋਂ ਕੰਮ ਕਰਨਾ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਨਾਈਟ ਕਲਬਾਂ ‘ਚ ਆਖਰੀ ਕਾਲ ਰਾਤ 10 ਵਜੇ ਤੱਕ ਹੋਣੀ ਚਾਹੀਦੀ ਹੈ ਅਤੇ ਜਦੋਂ ਤੱਕ ਇਕ ਪੂਰਣ ਭੋਜਨ ਸੇਵਾ ਪ੍ਰਦਾਨ ਨਹੀਂ ਕੀਤੀ ਜਾਂਦੀ, ਕਾਰੋਬਾਰ ਰਾਤ 11 ਵਜੇ ਤੱਕ ਬੰਦ ਹੋਣੇ ਚਾਹੀਦੇ ਹਨ।

ਸ਼ੁਕਰਵਾਰ ਰਾਤ ਨੂੰ Liquid Zoo ਦੇ ਦਰਵਾਜ਼ੇ ਤੇ ਬਾਉਂਸਰਜ਼ ਨੂੰ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ ਕਿ ਉਹ ਰਾਤ 10 ਵਜੇ ਤੱਕ ਆਖਰੀ ਕਾਲ ਲਈ ਇਕ ਡਰਿੰਕ ਪੀਣ ਦਾ ਆਦੇਸ਼ ਦੇ ਸਕਦੇ ਹਨ ਅਤੇ ਸਵੇਰੇ 2 ਵਜੇ ਤੱਕ ਆਰਾਮ ਨਾਲ ਪੀ ਸਕਦੇ ਹਨ। ਉਨ੍ਹਾਂ ਕਿਹਾ ਮਹਿਮਾਨਾਂ ਨੂੰ ਆਖਰੀ ਕਾਲ ‘ਤੇ ਦੋ ਡਰਿੰਕ ਮੰਗਵਾਉਣ ‘ਤੇ ਪਾਬੰਦੀ ਹੈ ।

ਕਾਰੋਬਾਰ ਨੇ ਇਹ ਕਿਹਾ ਕਿ ਇਸ ਨੇ ਨਾਈਟ ਕਲੱਬ ਵਜੋਂ ਕੰਮ ਕਰਨਾ ਬੰਦ ਕਰ ਦਿਤਾ ਹੈ ਅਤੇ ਕੁਝ ਵੀ ਗੈਰ ਕਾਨੂੰਨੀ ਨਹੀਂ ਕਰ ਰਹੇ ।

Liquid Zoo ਨੇ ਕਿਹਾ ਕਿ ਇਹ ਇੱਕ ਪੂਰਾ ਭੋਜਨ ਮੇਨੂ ਪੇਸ਼ ਕਰਦਾ ਹੈ, ਜਿਸਦਾ ਅਰਥ ਹੈ ਕਿ ਇਹ 2 ਵਜੇ ਤੱਕ ਖੁੱਲਾ ਰਹਿ ਸਕਦਾ ਹੈ।

ਕਾਰੋਬਾਰਾਂ ਨੇ ਕਿਹਾ ਕਿ ਇਸਦੀ ਜਾਂਚ ਆਰਸੀਐਮਪੀ, ਇੰਟੀਰਿਅਰ ਹੈਲਥ ਅਤੇ ਬਾਇਲੋਅ ਅਫਸਰਾਂ ਦੁਆਰਾ ਕੀਤੀ ਗਈ ਹੈ।

ਹਾਲਾਂਕਿ ਜਨਤਕ ਸਿਹਤ ਦੇ ਹੁਕਮ ਵਿਚ ਇਹ ਕਿਹਾ ਗਿਆ ਹੈ ਕਿ 11 ਵਜੇ ਤੋਂ ਬਾਅਦ ਮਾਲਕਾਂ, ਅਪਰੇਟਰਾਂ ਜਾਂ ਸਟਾਫ ਦੁਆਰਾ ਸ਼ਰਾਬ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ, ਪਰ ਇਹ ਸਪੱਸ਼ਟ ਤੌਰ ‘ਤੇ ਇਹ ਨਹੀਂ ਕਹਿੰਦਾ ਕਿ ਮਹਿਮਾਨਾਂ ਨੂੰ ਉਸ ਤੋਂ ਪਹਿਲਾਂ ਆਪਣੇ ਪੀਣ ਨੂੰ ਖਤਮ ਕਰਨਾ ਚਾਹੀਦਾ ਹੈ।

ਇੰਟੀਰਿਅਰ ਹੈਲਥ ਨੇ ਕਿਹਾ ਕਿ ਇਸ ਦੀਆਂ ਜਨਤਕ ਸਿਹਤ ਟੀਮਾਂ ਸਥਿਤੀ ਦੀ ਪੜਤਾਲ ਕਰਨਗੀਆਂ।

Related News

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਾਲੀ ਝੰਡੀਆਂ ਦਿਖਾਉਣ ਵਾਲੇ ਅਕਾਲੀ ਵਿਧਾਇਕਾਂ ਖ਼ਿਲਾਫ਼ ਮਾਮਲਾ ਹੋਵੇਗਾ ਦਰਜ, ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਪੜਤਾਲ ਦੇ ਹੁਕਮ ਜਾਰੀ

Vivek Sharma

ਪਾਕਿ ਸਰਕਾਰ ਅਤੇ ਫ਼ੌਜ ਦੇ ਅੱਤਿਆਚਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਕਰੀਮਾ ਦੀ ਕੈਨੇਡਾ ‘ਚ ਹੱਤਿਆ !

Vivek Sharma

SHA ਨੇ ਪ੍ਰਿੰਸ ਐਲਬਰਟ ਦੇ ਨੌਂ ਕਾਰੋਬਾਰਾਂ ‘ਤੇ ਸੰਭਾਵਤ ਕੋਵਿਡ-19 ਐਕਸਪੋਜਰ ਦੀ ਜਾਰੀ ਕੀਤੀ ਚਿਤਾਵਨੀ

Rajneet Kaur

Leave a Comment