channel punjabi
International News

CORONA’S NEXT WAVE : ਕੱਲ੍ਹ ਤੋਂ ਫਰਾਂਸ ਵਿੱਚ ਮੁੜ ਤੋਂ ਲਾਗੂ ਹੋਵੇਗਾ ਦੇਸ਼ ਵਿਆਪੀ ਲੌਕਡਾਊਨ

ਪੈਰਿਸ: ਕੈਨੇਡਾ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਜ਼ੋਰ ਫੜਨ ਤੋਂ ਬਾਅਦ ਹੁਣ ਫਰਾਂਸ ਵਿੱਚ ਵੀ ਕੋਰੋਨਾ ਦੀ ਅਗਲੀ ਲਹਿਰ ਕਾਰਨ ਲੋਕਾਂ ‘ਚ ਸਹਿਮ ਪਾਇਆ ਜਾ ਰਿਹਾ ਹੈ ।ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਨੇ ਬੁੱਧਵਾਰ ਨੂੰ ਆਪਣੇ ਦੇਸ਼ ‘ਚ ਇਕ ਨਵੇਂ ਦੇਸ਼ਵਿਆਪੀ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਲੌਕਡਾਊਨ ਦੌਰਾਨ ਸਕੂਲ ਤੇ ਕੁਝ ਦਫਤਰ ਖੁੱਲ੍ਹੇ ਰਹਿਣਗੇ। ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧੇ ਦੇ ਚੱਲਦਿਆਂ ਨਵੇਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।

ਰਿਪੋਰਟਾਂ ਅਨੁਸਾਰ ਕੋਵਿਡ-19 ਦੇ ਮਰੀਜ਼ਾਂ ਦੀ ਸੰਖਿਆਂ ‘ਚ ਵਾਧੇ ਦੇ ਚੱਲਦਿਆਂ ਯੂਰਪ ਦੇ ਹਸਪਤਾਲ ਫਿਰ ਤੋਂ ਭਰ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕੋਵਿਡ-19 ਦਾ ਮੁਕਾਬਲਾ ਕਰਨ ਦਾ ਲੌਕਡਾਊਨ ਹੀ ਇਕਮਾਤਰ ਤਰੀਕਾ ਹੈ। ਸ਼ੁੱਕਰਵਾਰ ਤੋਂ ਦੇਸ਼ਵਿਆਪੀ ਲੌਕਡਾਊਨ ਸ਼ੁਰੂ ਹੋ ਜਾਵੇਗਾ, ਜਿਹੜਾ ਦਸੰਬਰ ਦੇ ਪਹਿਲੇ ਹਫਤੇ ਤੱਕ ਜਾਰੀ ਰੱਖਿਆ ਜਾ ਸਕਦਾ ਹੈ। ਇਸ ਦੌਰਾਨ ਫਰਾਂਸ ਦੇ ਸਾਰੇ ਰੈਸਟੋਰੈਂਟ, ਬਾਰ ਤੇ ਗੈਰ ਜ਼ਰੂਰੀ ਕਾਰੋਬਾਰ ਬੰਦ ਰਹਿਣਗੇ। ਹਾਲਾਂਕਿ ਇੰਡਸਟਰੀ, ਖੇਤੀ ਤੇ ਕੰਸਟ੍ਰਕਸ਼ਨ ਦਾ ਕੰਮ ਜਾਰੀ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨਰਸਿੰਗ ਹੋਮ ਵੀ ਖੁੱਲ੍ਹੇ ਰਹਿਣਗੇ। ਲੌਕਡਾਊਨ ਦੌਰਾਨ ਘਰੋਂ ਬਾਹਰ ਰਹਿਣ ਵਾਲਿਆਂ ਨੂੰ ਵਿਸ਼ੇਸ਼ ਕਿਸਮ ਦੇ ਪਾਸ ਲੈਣੇ ਜ਼ਰੂਰੀ ਹੋਣਗੇ, ਪੁਲਿਸ ਇਨ੍ਹਾਂ ਦੀ ਜਾਂਚ ਕਰ ਸਕਦੀ ਹੈ।

ਉਧਰ ਇਹ ਵੀ ਵਰਨਣ ਯੋਗ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਆਪਣੇ ਮਿਲਣ ਵਾਲਿਆਂ ਦਾ ਸੁਆਗਤ ਕਰਨ ਲਈ ‘ਨਮਸਕਾਰ’ ਕਰਨ ਦੀ ਭਾਰਤੀ ਪਰੰਪਰਾ ਨੂੰ ਅਪਨਾ ਰਹੇ ਹਨ। ਜਿਸ ਨਾਲ ਲੋਕਾਂ ਨਾਲ ਸੰਪਰਕ ਤੋਂ ਦੂਰੀ ਬਣਾਈ ਰੱਖੀ ਜਾ ਸਕੇ।

ਦੱਸਣਯੋਗ ਹੈ ਕਿ ਫਰਾਂਸ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮੁਲਕਾਂ ‘ਚੋਂ ਪੰਜਵੇਂ ਨੰਬਰ ‘ਤੇ ਹੈ। ਵਰਲਡੋ ਮੀਟਰ ਮੁਤਾਬਕ ਮੰਗਲਵਾਰ ਫਰਾਂਸ ‘ਚ ਮਹਾਮਾਰੀ ਨਾਲ 530 ਲੋਕਾਂ ਦੀ ਮੌਤ ਹੋ ਗਈ ਸੀ ਤੇ 33,417 ਨਵੇਂ ਮਾਮਲੇ ਸਾਹਮਣੇ ਆਏ। ਫਰਾਂਸ ‘ਚ ਇਨਫੈਕਟਡ ਮਰੀਜ਼ਾਂ ਦੀ ਕੁੱਲ ਸੰਖਿਆਂ 12 ਲੱਖ ਤੋਂ ਜ਼ਿਆਦਾ ਹੈ ਅਤੇ 35 ਹਜ਼ਾਰ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਫਰਾਂਸ ‘ਚ ਕੋਰੋਨਾ ਰਿਕਵਰੀ ਰੇਟ ਬਹੁਤ ਘੱਟ ਹੈ। ਸਿਰਫ ਇਕ ਲੱਖ 13 ਹਜ਼ਾਰ ਲੋਕ ਹੀ ਠੀਕ ਹੋ ਸਕੇ ਹਨ। 10 ਲੱਖ ਤੋਂ ਜ਼ਿਆਦਾ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਜੇਕਰ ਭਾਰਤ ਨਾਲ ਤੁਲਨਾ ਕੀਤੀ ਜਾਵੇ ਤਾਂ ਭਾਰਤ ਦਾ ਅੰਕੜਾ ਪ੍ਰਭਾਵਸ਼ਾਲੀ ਹੈ, ਭਾਰਤ ਵਿੱਚ 80 ਲੱਖ ਮਰੀਜ਼ਾਂ ‘ਚੋਂ 73 ਲੱਖ ਮਰੀਜ਼ ਰਿਕਵਰ ਹੋ ਚੁੱਕੇ ਹਨ।

ਬੈਲਜ਼ੀਅਮ, ਨੀਦਰਲੈਂਡ, ਸਪੇਨ ਅਤੇ ਚੈਕ ਰਿਪਬਲਿਕ ‘ਚ ਵੀ ਵਾਇਰਸ ਦੇ ਮਾਮਲੇ ਇਸੇ ਤਰ੍ਹਾਂ ਵਧ ਰਹੇ ਹਨ। ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਵੀ ਦੇਸ਼ ਦੇ 16 ਸੂਬਿਆਂ ਦੇ ਗਵਰਨਰਾਂ ‘ਤੇ ਅੰਸ਼ਿਕ ਲੌਕਡਾਊਨ ਐਲਾਨ ਕਰਨ ਦਾ ਦਬਾਅ ਬਣਾ ਰੀ ਹੈ।

Related News

ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਅਤੇ ਸਰਕਾਰ ‘ਤੇ ਨਹੀਂ ਭਰੋਸਾ, ਮੌਜੂਦਾ ਸਥਿਤੀ ਵਿੱਚ ਨਹੀਂ ਚਾਹੁੰਦੇ ਬੱਚਿਆਂ ਨੂੰ ਭੇਜਣਾ ਸਕੂਲ

Vivek Sharma

ਪਬਲਿਕ ਹੈਲਥ ਸਡਬਰੀ ਐਂਡ ਡਿਸਟ੍ਰਿਕਟ ਨੇ ਗ੍ਰੇਟਰ ਸਡਬਰੀ ਵਿੱਚ ਕੋਵਿਡ 19 ਦੇ ਪੰਜ ਨਵੇਂ ਕੇਸਾਂ ਦੀ ਕੀਤੀ ਰਿਪੋਰਟ

Rajneet Kaur

ਆਸਟ੍ਰੇਲੀਆ ’ਚ ਫ਼ੇਸਬੁੱਕ ਤੇ ਸਰਕਾਰ ਵਿਚਾਲੇ ‘ਨਿਊਜ਼ ਬੈਨ’ ਨੂੰ ਲੈ ਕੇ ਵਿਵਾਦ ਹੋਰ ਵੀ ਭੱਖਿਆ, ਮੌਰੀਸਨ ਨੇ ਇਸ ਮੁੱਦੇ ‘ਤੇ ਸਮਰਥਨ ਪ੍ਰਾਪਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਸਣੇ ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਦੇ ਮੁਖੀਆਂ ਨਾਲ ਕੀਤੀ ਗੱਲ

Rajneet Kaur

Leave a Comment