channel punjabi
International News USA

CORONA FACTOR : ਅਮਰੀਕਾ ਦੇ ਵਿੱਦਿਅਕ ਅਦਾਰਿਆਂ ‘ਤੇ ਮਹਾਮਾਰੀ ਦੀ ਮਾਰ, ਵਿਦਿਆਰਥੀਆਂ ਵਿੱਚ ਸਹਿਮ

ਅਮਰੀਕਾ ਦੇ ਵਿੱਦਿਅਕ ਅਦਾਰਿਆਂ ‘ਤੇ ਮਹਾਮਾਰੀ ਦੀ ਮਾਰ

ਵਿੱਦਿਅਕ ਅਦਾਰਿਆਂ ਵਿੱਚ ਸਾਹਮਣੇ ਆਏ 88 ਹਜ਼ਾਰ ਕੇਸ

ਅਮਰੀਕਾ ਵਿੱਚ ਰੋਜ਼ਾਨਾ ਸਾਹਮਣੇ ਆ ਰਹੇ ਨੇ 35 ਹਜ਼ਾਰ ਕੇਸ

ਵਾਸ਼ਿੰਗਟਨ : ਇੱਕ ਪਾਸੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦਾ ਖ਼ੁਮਾਰ ਚੜ੍ਹਿਆ ਹੋਇਆ ਹੈ ਤਾਂ ਦੂਜੇ ਪਾਸੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਕੋਰੋਨਾ ਵੀ ਜਿਵੇਂ ਉਮੀਦਵਾਰਾਂ ਨੂੰ ਟੱਕਰ ਦੇਣ ਦੀ ਹੋੜ੍ਹ ਵਿੱਚ ਹੋਵੇ। ਦੁਨੀਆ ‘ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ਦੇ ਸੱਤ ਸੂਬਿਆਂ ‘ਚ ਇਸ ਮਹੀਨੇ ਰੋਜ਼ਾਨਾ ਦੇ ਨਵੇਂ ਮਾਮਲਿਆਂ ‘ਚ ਰਿਕਾਰਡ ਪੱਧਰ ‘ਤੇ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ‘ਤੇ ਵੀ ਮਹਾਮਾਰੀ ਦੀ ਮਾਰ ਪਈ ਹੈ। ਇਨ੍ਹਾਂ ਥਾਵਾਂ ‘ਤੇ ਵੀ 88 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪੀੜਤ ਮਿਲ ਚੁੱਕੇ ਹਨ ਤੇ ਤਕਰੀਬਨ 60 ਜਾਨਾਂ ਗਈਆਂ ਹਨ। ਹਾਲਾਂਕਿ ਵਿਸ਼ਵ ਦੇ ਇਸ ਸਭ ਤੋਂ ਤਾਕਤਵਰ ਦੇਸ਼ ‘ਚ ਕੌਮੀ ਪੱਧਰ ‘ਤੇ ਰੋਜ਼ਾਨਾ ਦੇ ਨਵੇਂ ਮਾਮਲਿਆਂ ‘ਚ ਗਿਰਾਵਟ ਆ ਰਹੀ ਹੈ। ਅਮਰੀਕਾ ‘ਚ ਹੁਣ ਤਕ ਕੁੱਲ 67 ਲੱਖ 50 ਹਜ਼ਾਰ ਕੋਰੋਨਾ ਦੇ ਮਰੀਜ਼ ਮਿਲੇ ਹਨ। ਤਕਰੀਬਨ ਇਕ ਲੱਖ 99 ਹਜ਼ਾਰ ਪੀੜਤਾਂ ਦੀ ਮੌਤ ਹੋਈ ਹੈ।

ਇਕ ਖਬਰ ਏਜੰਸੀ ਦੇ ਵਿਸ਼ਲੇਸ਼ਣ ਅਨੁਸਾਰ ਅਮਰੀਕਾ ‘ਚ ਇਸ ਮਹੀਨੇ ਰੋਜ਼ਾਨਾ ਔਸਤਨ ਕਰੀਬ 35 ਹਜ਼ਾਰ ਨਵੇਂ ਮਰੀਜ਼ ਮਿਲੇ ਹਨ ਜਦਕਿ ਜੁਲਾਈ ‘ਚ ਰੋਜ਼ਾਨਾ ਕਰੀਬ 70 ਹਜ਼ਾਰ ਪਾਜ਼ੇਟਿਵ ਕੇਸ ਆਏ ਸਨ। ਸਤੰਬਰ ‘ਚ ਸੱਤ ਅਮਰੀਕੀ ਸੂਬਿਆਂ ਇਲੀਨੋਇਸ, ਅਰਕਾਂਸਸ, ਨਾਰਥ ਡਕੋਟਾ, ਦੱਖਣੀ ਕੈਰੋਲੀਨਾ, ਪੱਛਮੀ ਵਰਜੀਨੀਆ, ਵਿਸਕਾਂਸਿਨ ਤੇ ਵਿਅੋਮਿੰਗ ‘ਚ ਰੋਜ਼ਾਨਾ ਦੇ ਨਵੇਂ ਮਾਮਲਿਆਂ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਹਾਲਾਂਕਿ ਅਮਰੀਕਾ ‘ਚ ਮਹਾਮਾਰੀ ਦਾ ਕੇਂਦਰ ਬਣੇ ਕੈਲੇਫੋਰਨੀਆ, ਫਲੋਰੀਡਾ ਅਤੇ ਟੈਕਸਾਸ ‘ਚ ਨਵੇਂ ਮਾਮਲਿਆਂ ‘ਚ ਕਮੀ ਆ ਰਹੀ ਹੈ। ਕੈਲੇਫੋਰਨੀਆ ‘ਚ ਸੱਤ ਲੱਖ 60 ਹਜ਼ਾਰ ਤੋਂ ਜ਼ਿਆਦਾ ਮਾਮਲੇ ਹਨ ਜਦਕਿ ਟੈਕਸਾਸ ‘ਚ ਛੇ ਲੱਖ 90 ਹਜ਼ਾਰ ਅਤੇ ਫਲੋਰੀਡਾ ‘ਚ ਕਰੀਬ ਛੇ ਲੱਖ 60 ਹਜ਼ਾਰ ਮਾਮਲੇ ਆਏ ਹਨ।

Related News

ਉੱਤਰੀ ਸਕਾਰਬੌਰੋ ਇਲਾਕੇ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ

Rajneet Kaur

KISAN ANDOLAN : ਕਿਸਾਨਾਂ ਨੇ ਦਿੱਲੀ ‘ਚ ਟਰੈਕਟਰ ਮਾਰਚ ਦੇ ਰੂਟ ਦਾ ਕੀਤਾ ਐਲਾਨ, ਹਰੇਕ ਟਰੈਕਟਰ ‘ਤੇ ਲੱਗੇਗਾ ਤਿਰੰਗਾ ਝੰਡਾ

Vivek Sharma

ਓਨਟਾਰੀਓ ਦੇ ਸਰਹੱਦੀ ਖੇਤਰ ਦੇ ਮੇਅਰਾਂ ਨੇ ਸੰਘੀ ਸਰਕਾਰ ਨੂੰ ਕੀਤੀ ਅਪੀਲ, ਕੈਨੇਡਾ-ਸੰਯੁਕਤ ਰਾਜ ਦੀ ਸਰਹੱਦ ਨੂੰ ਘੱਟੋ-ਘੱਟ ਅਗਲੇ ਸਾਲ ਤੱਕ ਰਖਣ ਬੰਦ

Rajneet Kaur

Leave a Comment