channel punjabi
Canada International News North America

ਚੀਨੀ ਨਾਗਰਿਕ ਨੂੰ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ-ਸੰਯੁਕਤ ਰਾਜ ਦੀ ਸਰਹੱਦ ਪਾਰ ਕਰਦਿਆਂ ਕੀਤਾ ਗ੍ਰਿਫਤਾਰ, 38 ਹਜ਼ਾਰ ਡਾਲਰ ਦਾ ਸੋਨਾ ਕੀਤਾ ਗਿਆ ਬਰਾਮਦ

ਸੰਯੁਕਤ ਰਾਜ ਦੇ ਸਰਹੱਦੀ ਗਸ਼ਤ ਏਜੰਟਾਂ ਨੇ ਇੱਕ ਚੀਨੀ ਨਾਗਰਿਕ ਨੂੰ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ-ਸੰਯੁਕਤ ਰਾਜ ਦੀ ਸਰਹੱਦ ਪਾਰ ਕਰਦਿਆਂ ਗ੍ਰਿਫਤਾਰ ਕੀਤਾ ਹੈ। ਉਸ ਚੀਨੀ ਔਰਤ ਕੋਲੋ 38 ਹਜ਼ਾਰ ਡਾਲਰ ਦਾ ਸੋਨਾ ਵੀ ਬਰਾਮਦ ਕੀਤਾ ਗਿਆ ਹੈ।

36 ਸਾਲਾਂ ਚੀਨੀ ਔਰਤ ਨੂੰ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ‘ਚ ਦਾਖਲ ਹੋਣ ‘ਤੇ ਐਮਿਟੀ ਮਾਇਨ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ। ਬਾਰਡਰ ਅਧਿਕਾਰੀਆਂ ਮੁਤਾਬਕ ਅਮਰੀਕੀ ਕਸਟਮ ਤੇ ਬਾਰਡਰ ਸੁਰੱਖਿਆ ਅਧਿਕਾਰੀਆਂ ਨੇ ਔਰਤ ਕੋਲੋਂ ਵੱਡੀ ਮਾਤਰਾ ‘ਚ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆਂ ਕਿ ਉਸ ਕੋਲੋਂ 14.25 ਓਂਸ ਦੇ ਸੋਨੇ ਦੇ ਬਿਸਕੁਟ ਫੜੇ ਗਏ ਹਨ  ਜਿੰਨ੍ਹਾਂ ਦੀ ਕੀਮਤ 38 ਹਜ਼ਾਰ ਡਾਲਰ ਹੈ।ਇਸ ਤੋਂ ਇਲਾਵਾ ਉਸ ਕੋਲੋਂ 13,500 ਡਾਲਰ ਦਾ ਕੈਸ਼ ਵੀ ਮਿਲਿਆ ਹੈ।

ਚੀਨੀ ਔਰਤ ਨੇ ਪੁਲਿਸ ਦੇ ਸਾਹਮਣੇ ਸਵੀਕਾਰ ਕੀਤਾ ਹੈ ਕਿ  ਉਹ ਕੈਨੇਡਾ ਇਕ ਵਿਦਿਆਰਥਣ ਦੇ ਤੌਰ ‘ਤੇ ਕਾਨੂੰਨੀ ਰੂਪ ‘ਚ ਆਈ। ਉਸਨੇ ਦਸਿਆ ਕਿ ਉਸਨੇ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ-ਅਮਰੀਕਾ ਸਰਹੱਦ ਨੂੰ ਪਾਰ ਕੀਤਾ ਤਾਂ ਜੋ ਉਹ ਆਪਣੀ ਦੋਸਤ ਨੂੰ ਸੈਨ ਫਰਾਂਸਿਸਕੋ ‘ਚ ਮਿਲਣ ਜਾ ਸਕੇ।

ਹੋਲਟਨ ਬਾਰਡਰ ਪੈਟਰੋਲ ਸਟੇਸ਼ਨ ਤੋਂ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੋਲਟਨ ਸਟੇਸ਼ਨ ਪੈਟਰੋਲ ਏਜੰਟ ਦਾ ਕਹਿਣਾ ਹੈ ਕਿ ,ਸਾਡੇ ਬਾਰਡਰ ਪੈਟਰੋਲ ਏਜੰਟਾਂ ਦੀ ਚੌਕਸੀ,ਸੇਵਾ ਅਤੇ ਅਖੰਡਤਾ ਜੋ ਉਨ੍ਹਾਂ ਨੂੰ ਫੜਦੇ ਹਨ ਜੋ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਹਨ, ਸਾਡਾ ਸਮੂਹ ਜੋ ਮਾਈਨ ਅਤੇ ਪੂਰੇ ਅਮਰੀਕਾ ‘ਚ ਸਾਡੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ‘ਚ ਮਹੱਤਵਪੈਰਣ ਭੂਮਿਕਾ ਅਦਾ ਕਰਦਾ ਹੈ।

ਔਰਤ ਨੂੰ ਹਿਰਾਸਤ ‘ਚ ਲੈ ਕੇ ਕੈਨੇਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Related News

ਕੋਰੋਨਾ ਵੈਕਸੀਨ ਦੀ ਜਲਦ ਸਪਲਾਈ ਵਾਸਤੇ ਸਿਹਤ ਵਿਭਾਗ ਦਵਾ ਕੰਪਨੀਆਂ ਦੇ ਲਗਾਤਾਰ ਸੰਪਰਕ ਵਿੱਚ : ਅਨੀਤਾ ਆਨੰਦ

Vivek Sharma

ਨੋਵਾ ਸਕੋਸ਼ੀਆ ਨੇ ਮੰਗਲਵਾਰ ਨੂੰ ਕੋਵਿਡ -19 ਦੇ ਇੱਕ ਨਵੇਂ ਕੇਸ ਦੀ ਕੀਤੀ ਪੁਸ਼ਟੀ

Rajneet Kaur

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 975 ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment