channel punjabi
International News North America

CERA ਦੁਆਰਾ ‘ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਐਵਾਰਡ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਗਿਆ ਸਨਮਾਨਿਤ

ਪ੍ਰਧਾਨਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਕੈਂਬਰਿਜ ਐਨਰਜੀ ਰਿਸਰਚ ਐਸੋਸੀਏਟਸ ( CERA) ਦੁਆਰਾ ‘ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤੇ ਗਏ ਹਨ। ਵੀਡੀਓ ਕਾਨਫਰੰਸ ਜ਼ਰੀਏ ਆਯੋਜਿਤ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਇਹ ਸਨਮਾਨ ਸਵੀਕਾਰ ਕੀਤਾ ਅਤੇ ਇਸ ਨੂੰ ਦੇਸ਼ ਦੀ ਜਨਤਾ ਨੂੰ ਸਮਰਪਿਤ ਕੀਤਾ।

ਦਸ ਦਈਏ CERA ਵੀਕ ਦੀ ਸਥਾਪਨਾ 1983 ਵਿੱਚ ਡੈਨੀਅਲ ਯਰਗਿਨ ਦੁਆਰਾ ਕੀਤੀ ਗਈ ਸੀ ਅਤੇ ਹਾਉਸਟਨ ਵਿੱਚ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। CERA ਵੀਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਐਵਾਰਡ ਸਾਲ 2016 ਵਿੱਚ ਸਥਾਪਤ ਕੀਤਾ ਗਿਆ ਸੀ। ਇਸ ਦੀ ਸਥਾਪਨਾ ਦੇ ਬਾਅਦ ਹਰੇਕ ਸਾਲ ਮਾਰਚ ਮਹੀਨੇ ਵਿਚ ਹਿਊਸਟਨ ਵਿਚ ਸੇਰਾਵੀਕ ਦਾ ਆਯੋਜਨ ਹੁੰਦਾ ਹੈ। ਇਸ ਦੀ ਗਿਣਤੀ ਵਿਸ਼ਵ ਦੇ ਮੋਹਰੀ ਊਰਾ ਮੰਚਾਂ ਵਿਚ ਹੁੰਦੀ ਹੈ। ਇਸ ਸਾਲ ਇਹ ਆਯੋਜਨ ਡਿਜੀਟਲ ਤਰੀਕੇ ਨਾਲ 1 ਤੋਂ 5 ਮਾਰਚ ਤੱਕ ਹੋਇਆ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ, ‘ਮੈਂ ਬਹੁਤ ਨਿਮਰਤਾ ਨਾਲ ਸੇਰਾਵੀਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਨੂੰ ਸਵੀਕਾਰ ਕਰਦਾ ਹਾਂ। ਮੈਂ ਇਸ ਪੁਰਸਕਾਰ ਨੂੰ ਆਪਣੇ ਮਹਾਨ ਦੇਸ਼ ਦੀ ਜਨਤਾ ਨੂੰ ਸਮਰਪਿਤ ਕਰਦਾ ਹਾਂ। ਮੈਂ ਇਹ ਪੁਰਸਕਾਰ ਆਪਣੀ ਭੂਮੀ ਦੀ ਮਹਾਨ ਪਰੰਪਰਾ ਨੂੰ ਸਮਰਪਿਤ ਕਰਦਾ ਹਾਂ, ਜਿਸ ਨੇ ਵਾਤਾਵਰਣ ਨੂੰ ਹਮੇਸ਼ਾ ਰਾਹ ਦਿਖਾਈ ਹੈ।’

Related News

ਕੋਰੋਨਾ ਵਾਇਰਸ ਹੋਣ ਦੇ ਬਾਵਜੂਦ ਟਰੰਪ ਪਹੁੰਚੇ ਪ੍ਰਸ਼ੰਸਕਾਂ ‘ਚ

Rajneet Kaur

ਖੇਤੀ ਮੰਤਰੀ ਨੇ ਕਿਸਾਨਾਂ ਨੂੰ ਮੁੜ ਦਿੱਤਾ ਐੱਮ.ਐੱਸ.ਪੀ. ‘ਤੇ ਭਰੋਸਾ, ਕਿਸਾਨ ਆਗੂ ਬੋਲੇ — 10 ਤਰੀਕ ਦਾ ਅਲੀਮੇਟਮ ਖ਼ਤਮ, ਹੁਣ ਰੋਕਣਗੇ ਟਰੇਨਾਂ

Vivek Sharma

ਬੀ.ਸੀ ਲਿਬਰਲ ਪਾਰਟੀ ਵਲੋਂ ਤ੍ਰਿਪਤ ਅਟਵਾਲ ਨੂੰ ਸੂਬੇ ਦੀਆਂ ਚੋਣਾਂ ਲਈ ਐਲਾਨਿਆ ਉਮੀਦਵਾਰ

Rajneet Kaur

Leave a Comment