channel punjabi
Canada International News North America

 ਕੈਨੇਡਾ ‘ਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਲਈ ਰੋਜ਼ਗਾਰ ਦੇ ਕਈ ਖੁੱਲ੍ਹੇ ਰਾਹ, ਅਗਸਤ ਦੇ ਮਹੀਨੇ 246,000 ਰੋਜ਼ਗਾਰ ਦੇ ਮੌਕੇ ਹੋਏ ਪੈਦਾ :ਸਟੈਟੇਸਟਿਕਸ ਕੈਨੇਡਾ

ਓਟਾਵਾ: ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਗਸਤ ਦੇ ਮਹੀਨੇ 246,000 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਜੁਲਾਈ ਦੇ ਮਹੀਨੇ 419,000 ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਮੁਕਾਬਲੇ ਇਹ ਅੰਕੜਾ ਕੁੱਝ ਘੱਟ ਹੈ।

ਕੋਵਿਡ-19 ਕਾਰਨ ਬਸੰਤ ਵਿੱਚ ਲਾਕਡਾਊਨ ਦੇ ਚੱਲਦਿਆਂ ਬੇਰੋਜ਼ਗਾਰੀ ਦਰ ਕਾਫੀ ਵੱਧ ਗਈ ਸੀ ਪਰ ਇਹ ਚੌਥਾ ਮਹੀਨਾ ਹੈ ਜਦੋਂ ਰੋਜ਼ਗਾਰ ਦਾ ਸਿਲਸਿਲਾ ਲਗਾਤਾਰ ਸਹੀ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ। ਇਸ ਨਾਲ ਨੌਕਰੀਆਂ ਦਾ ਪੱਧਰ 1.1 ਮਿਲੀਅਨ ਨਾਲ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਦੇ ਨੇੜੇ ਤੇੜੇ ਪਹੁੰਚ ਗਿਆ ਹੈ। ਅਗਸਤ ਵਿੱਚ ਬਹੁਤਾ ਕਰਕੇ ਫੁੱਲ ਟਾਈਮ ਨੌਕਰੀਆਂ ਨਿਕਲੀਆਂ। ਫੁੱਲ ਟਾਈਮ ਕੰਮ ਵਿੱਚ 206,000 ਨੌਕਰੀਆਂ ਨਾਲ ਇਜਾਫਾ ਹੋਇਆ ਜਦੋਂਕਿ ਪਾਰਟ ਟਾਈਮ ਵਰਕਰਜ਼ 40,000 ਤੱਕ ਅੱਪੜ ਗਏ।  ਇਸ ਸਮੇਂ ਫੁੱਲ ਟਾਈਮ ਇੰਪਲੌਇਮੈਂਟ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਤੋਂ ਛੇ ਫੀਸਦੀ ਪਿੱਛੇ ਹੈ ਜਦਕਿ ਇਸ ਦੇ ਮੁਕਾਬਲੇ ਪਾਰਟ ਟਾਈਮ ਕੰਮ 3.9 ਫੀਸਦੀ ਘੱਟ ਹੈ।

ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਲਈ ਰੋਜ਼ਗਾਰ ਦੇ ਕਈ ਰਾਹ ਖੁੱਲ੍ਹੇ ਹਨ। ਅਜਿਹਾ ਲਗਾਤਾਰ ਤੀਜੇ ਮਹੀਨੇ ਵੇਖਣ ਨੂੰ ਮਿਲਿਆ। ਸਟੈਟੇਸਟਿਕਸ ਕੈਨੇਡਾ ਅਨੁਸਾਰ ਅਗਸਤ ਦੇ ਮਹੀਨੇ ਹੀ 96000 ਪੁਰਸ਼ਾਂ ਦੇ ਮੁਕਾਬਲੇ 150,000 ਮਹਿਲਾਵਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮਿਲੇ। ਇਸ ਸਮੇਂ ਕੈਨੇਡੀਅਨ ਆਮ ਸਮਿਆਂ ਦੇ ਮੁਕਾਬਲੇ ਅੱਧਾ ਸਮਾਂ ਕੰਮ ਕਰ ਰਹੇ ਹਨ। ਅਪਰੈਲ ਵਿੱਚ ਜਿੱਥੇ 2.5 ਮਿਲੀਅਨ ਕੈਨੇਡੀਅਨਾਂ ਨੇ ਪੂਰੇ ਜੋਰਾਂ ਸ਼ੋਰਾਂ ਨਾਲ ਕੰਮ ਕੀਤਾ ਉੱਥੇ ਹੀ ਹੁਣ 713,000 ਵਰਕਰਜ਼ ਅਜੇ ਵੀ ਘੱਟ ਕੰਮ ਕਰ ਰਹੇ ਹਨ।

ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 300,000 ਤੋਂ ਵੀ ਘੱਟ ਲੋਕਾਂ ਨੇ ਘਰ ਤੋਂ ਕੰਮ ਕੀਤਾ ਜਦਕਿ ਹੋਰਨਾਂ ਥਾਂਵਾਂ ਤੋਂ ਕੰਮ ਕਰਨ ਵਾਲਿਆਂ ਦੀ ਗਿਣਤੀ ਵਿੱਚ 400,000 ਤੋਂ ਜ਼ਿਆਦਾ ਹੋ  ਚੁੱਕੀ ਹੈ। ਜੁਲਾਈ ਵਿੱਚ ਬੇਰੋਜ਼ਗਾਰੀ ਦਰ 10.9 ਫੀਸਦੀ ਸੀ ਜਦੋਂਕਿ ਅਗਸਤ ਵਿੱਚ ਇਹ ਡਿੱਗ ਕੇ 10.2 ਫੀਸਦੀ ਰਹਿ ਗਈ।

Related News

ਕੈਨੇਡਾ: ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ 130 ਲੋਕਾਂ ਨੂੰ ਜਾਰੀ ਕੀਤੀਆਂ ਜੁਰਮਾਨੇ ਦੀਆਂ ਟਿਕਟਾਂ,8 ਲੋਕਾਂ ‘ਤੇ ਲੱਗੇ ਦੋਸ਼

Rajneet Kaur

ਸਕਾਰਬੋਰੋ ‘ਚ ਗੱਡੀ ਪਲਟਨ ਕਾਰਨ 3 ਵਿਅਕਤੀ ਜ਼ਖਮੀ

Rajneet Kaur

ਬਰੈਂਪਟਨ ‘ਚ ਕੋਵਿਡ 19 ਕਾਰਨ ਰੁਜ਼ਗਾਰ ਗਵਾਉਣ ਵਾਲਿਆਂ ਲਈ ਸੁਨਹਿਰੀ ਮੌਕਾ, GetConnect ਐਪ ਕੀਤੀ ਗਈ ਲਾਂਚ

Rajneet Kaur

Leave a Comment