channel punjabi
Canada International News North America

ਅਕਾਈ ਬੇਰੀ ਨਾਲ ਕੋਰੋਨਾ ਵਾਇਰਸ ਦੇ ਜੌਖਮ ਨੂੰ ਘਟਾਇਆ ਜਾ ਸਕਦੈ : ਕੈਨੇਡੀਅਨ ਮਾਹਿਰ

ਟੋਰਾਂਟੋ: ਨਾਵਲ ਕੋਰੋਨਾ ਵਾਇਰਸ ਨਾਲ ਲੜਨ ਲਈ ਨਵੀਆਂ ਦਵਾਈਆਂ ਦੀ ਭਾਲ ਵਿੱਚ, ਕੈਨੇਡੀਅਨ ਖੋਜਕਰਤਾਵਾਂ ਨੇ ਇੱਕ ਪ੍ਰਸਿੱਧ ਸੁਪਰ ਫਲ ‘ਚ  ਵਿਸ਼ਵ ਦਾ ਪਹਿਲਾ ਅਧਿਐਨ ਸ਼ੁਰੂ ਕੀਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਫਲ ਅਕਾਈ ਬੇਰੀ ਕੋਰੋਨਾ ਵਾਇਰਸ ਨਾਲ ਲੜਨ ‘ਚ ਖਾਸ ਭੂਮਿਕਾ ਨਿਭਾਅ ਸਕਦਾ ਹੈ।

ਟੋਰਾਂਟੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਕਲੀਨਿਕਲ ਅਜ਼ਮਾਇਸ਼ ਸ਼ੂਰੂ ਕੀਤੀ ਹੈ ਕਿ ਕੀ ਅਕਾਈ ਪਾਲਮ ਬੇਰੀ ਕੋਰੋਨਾ ਦੌਰਾਨ ਲੋਕਾਂ ਨੂੰ ਹੋਣ ਵਾਲੀ ਸੋਜ ਤੇ ਹੋਰ ਪਰੇਸ਼ਾਨੀਆਂ ਤੋਂ ਬਚਾਅ ਸਕਦਾ ਹੈ। ਡਾ.ਮਿਸ਼ੇਲ ਫਾਰਕੁਹ ਨੇ ਦੱਸਿਆ ਕਿ ਉਹ ਇਸ ਦਾ ਟ੍ਰਾਇਲ ਮਲਟੀਨੈਸ਼ਨਲ ਕਲੀਨਿਕ ‘ਚ ਕਰਨ ਜਾ ਰਹੇ ਹਨ। ਇਹ ਇਕ ਸੁਰੱਖਿਅਤ ਅਤੇ ਸਸਤਾ ਹੋਣ ਕਾਰਨ ਹਰ ਕੋਈ ਖਰੀਦ ਸਕਦਾ ਹੈ।

ਇਸ ਟੈਸਟ ‘ਚ 580 ਮਰੀਜ਼ ਸ਼ਾਮਲ ਹੋਣਗੇ ਜਿੰਨ੍ਹਾਂ ਨੇ ਕੋਵਿਡ 19 ਦੇ ਸਕਾਰਾਤਮਕ ਟੈਸਟ ਦਿਤੇ ਹਨ ਅਤੇ ਜਿਹੜੇ ਘਰਾਂ ‘ਚ ਇਕਾਂਤਵਾਸ ਹਨ। ਕਈ ਮਰੀਜ਼ਾਂ ਨੂੰ ਅਕਾਈ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ,  ਜਦੋਂ ਕਿ ਕੁਝ ਨੂੰ ਪਲੇਸਬੋ ਗੋਲੀ ਦਿੱਤੀ ਜਾਵੇਗੀ। ਹਰ ਮਰੀਜ਼ ਨੂੰ 8 ਘੰਟਿਆਂ ‘ਚ 520 ਐੱਮ.ਜੀ ਦਾ ਕੈਪਸੂਲ ਦਿੱਤਾ ਜਾਵੇਗਾ। ਖੋਜਕਰਤਾਵਾਂ ਨੂੰ ਹਰ 15 ਦਿਨ ਬਾਅਦ ਹਰ ਮਰੀਜ਼ ਦੇ ਲੱਛਣਾਂ ਦਾ ਮੁਲਾਂਕਣ ਕਰਨਾ ਹੋਵੇਗਾ।

ਮਾਹਿਰਾਂ ਵਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਵਾਈ ਨਾਲ ਹਸਪਤਾਲ ‘ਚ ਦਾਖਲ ਹੋਣ ਜਾਂ ਵੈਂਟੀਲੇਟਰ ਦੀ ਜ਼ਰੂਰਤ ਨੂੰ ਅਤੇ ਮੌਤ ਦੇ ਜੋਖਮ ਨੂੰ  ਘਟਾਇਆ ਜਾ ਸਕਦਾ ਹੈ । ਅਕਾਈ ਬੇਰੀ ਦਾ ਟ੍ਰਾਇਲ ਟੋਰਾਂਟੋ ਅਤੇ ਬ੍ਰਾਜ਼ੀਲ ‘ਚ ਹੋ ਰਿਹਾ ਹੈ।

Related News

Update: ਗਲਤ ਖੇਡਣਾ ਜੈਕਸਨ ਮੈਕਡੋਨਲਡ ਦੀ ਮੌਤ ਦਾ ਕਾਰਕ ਨਹੀਂ :ਸਸਕੈਚਵਾਨ RCMP

Rajneet Kaur

ਟੋਰਾਂਟੋ `ਚ ਭਾਰਤ ਦੇ ਕੌਂਸਲਖਾਨੇ ਦੇ ਸਟਾਫ ਵਲੋਂ ਭਾਰਤ ਦੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਅਗਲੇ ਮਹੀਨੇ ਤੋਂ ਲਗਾਏ ਜਾਣਗੇ ਵਿਸ਼ੇਸ਼ ਕੈਂਪ

Rajneet Kaur

ਬ੍ਰਿਟਿਸ਼ ਕੋਲੰਬੀਆ 42ਵੀਆਂ ਵਿਧਾਨ ਸਭਾ ਚੋਣਾਂ ‘ਚ ਐਨਡੀਪੀ ਨੇ ਮਾਰੀ ਬਾਜ਼ੀ,8 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

Rajneet Kaur

Leave a Comment