channel punjabi
Canada International News North America

ਜੂਨ ਮਹੀਨੇ ‘ਚ ਦੇਸ਼ ਭਰ ਵਿੱਚ 953,000 ਲੋਕਾਂ ਦੇ ਰੁਜ਼ਗਾਰ ‘ਚ ਹੋਇਆ ਵਾਧਾ

ਕੈਨੇਡਾ : ਦੇਸ਼ ਭਰ ‘ਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਨੂੰ ਹਟਾਉਣ ਤੋਂ ਬਾਅਦ ਕੈਨੇਡਾ ਦੀ ਆਰਥਿਕ ਬਹਾਲੀ ਦੀ ਮੁੜ ਤੋਂ ਸ਼ੁਰੂਆਤ ਹੋਈ ਹੈ। ਬਹੁਤ ਸਾਰੇ ਕੈਨੇਡੀਅਨ ਅਤੇ ਸਥਾਈ ਵਸਨੀਕ ਆਪਣੇ ਕਾਰੋਬਾਰਾਂ ‘ਤੇ ਵਾਪਸ ਪਰਤ ਰਹੇ ਹਨ।

ਸ਼ੁਕਰਵਾਰ ਨੂੰ ਪ੍ਰਕਾਸ਼ਿਤ ਇੱਕ ਸਟੈਟਿਸਟਿਕਸ ਦੀ ਰਿਪੋਰਟ ਅਨੁਸਾਰ ਸਾਹਮਣੇ ਆਇਆ ਹੈ ਕਿ ਫਰਵਰੀ ਅਤੇ ਅਪ੍ਰੈਲ ਦੇ ਵਿਚਕਾਰ,ਤਾਲਾਬੰਦੀ ਕਾਰਨ ਕੁੱਲ 30 ਲੱਖ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਸਨ, ਅਤੇ 25 ਲੱਖ ਲੋਕ ਕੋਰੋਨਾ ਵਾਇਰਸ ਕਾਰਨ ਆਪਣੇ ਕੰਮ ਤੋਂ ਗੈਰਹਾਜ਼ਰ ਰਹੇ ਸਨ ।

ਲੌਕਡਾਉਨ ਹਟਾਉਣ ਤੋਂ ਬਾਅਦ ਆਰਥਿਕ ਸਥਿਤੀ ਹੌਲੀ-ਹੌਲੀ ਲੀਹ ਤੇ ਆਉਣੀ ਸ਼ੁਰੂ ਹੋ ਗਈ ਹੈ। 290,000 ਲੋਕ ਆਪਣੇ ਕਾਰੋਬਾਰਾਂ ‘ਚ ਵਾਪਸ ਆਏ ਹਨ। ਇਸ ਦੇ ਅਧਾਰ ‘ਤੇ ਜੂਨ ਮਹੀਨੇ ‘ਚ ਦੇਸ਼ ਭਰ ਵਿੱਚ 953,000 ਲੋਕਾਂ ਦੇ ਰੁਜ਼ਗਾਰ ‘ਚ ਵਾਧਾ ਹੋਇਆ ਹੈ। ਇਨ੍ਹਾਂ ਪਿਛਲੇ ਦੋ ਮਹੀਨਿਆਂ ਵਿੱਚ ਲੇਬਰ ਮਾਰਕਿਟ ਵਿੱਚ 40% ਵਾਧਾ ਹੋਇਆ ਹੈ।

ਕੈਨੇਡਾ ਦੀ ਸਮੁੱਚੀ ਬੇਰੁਜ਼ਗਾਰੀ ਦਰ ਮਈ ਵਿੱਚ 13.7 % ਤੋਂ ਘਟ ਕੇ ਜੂਨ ਵਿੱਚ 12.3% ਰਹਿ ਗਈ ਹੈ। ਰਿਪੋਰਟ ਦੇ ਅਨੁਸਾਰ ਲੇਬਰ ਫੋਰਸ ਜੂਨ ਮਹੀਨੇ ਵਿੱਚ 63.8% ਤੱਕ ਵੱਧੀ ਹੈ। ਦੱਸ ਦਈਏ ਕੋਰੋਨਾ ਵਾਇਰਸ ਪਾਬੰਦੀਆਂ ਤੋਂ ਪਹਿਲਾਂ ਫਰਵਰੀ ਵਿੱਚ ਇਹ 65.5% ਸੀ।

ਓਂਟਾਰੀਓ ‘ਚ ਰੋਜ਼ਗਾਰ ‘ਚ 378,000 (5.9%), ਕਿਊਬਿਕ ਵਿੱਚ 248,000 (6.5%) ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ 118,000(5.4%) ਦਾ ਵਾਧਾ ਹੋਇਆ ਹੈ। ਬਹੁਤ ਸਾਰੇ ਕੈਨੇਡੀਅਨ ਅਤੇ ਸਥਾਈ ਲੋਕ ਆਪਣੇ ਕੰਮ ਤੇ ਵਾਪਸ ਆਏ ਹਨ ਜਾਂ ਫਿਰ ਕਈਆਂ ਨੇ ਕੰਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਇਲਾਵਾ, ਇਮੀਗ੍ਰੇਸ਼ਨ,ਰਿਫਉਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (Immigration, Refugees and Citizenship Canada) IRCC ਅੇਕਸਪ੍ਰੈਸ ਐਂਟਰੀ ਡਰਾਅ ਦੇ ਮਾਮਲੇ ਵਿੱਚ ਆਮ ਵਾਂਗ ਵਾਪਸ ਆ ਗਈ ਹੈ। ਆਯੋਜਿਤ ਲੇਟਸਟ ਡਰਾਅ ਇੱਕ ਆਲ-ਪ੍ਰੋਗਰਾਮ ਡਰਾਅ all-program draw ਸੀ, ਇਸਦਾ ਮਤਲਬ ਇਹ ਹੈ ਕਿ ਫੈਡਰਲ ਸਕਿੱਲਡ ਵਰਕਰ  ਪ੍ਰੋਗਰਾਮ (Federal Skilled Worker Program (FSWP) ਅਤੇ ਫੈਡਰਲ ਸਕਿਲਡ ਟ੍ਰੇਡਜ਼ ਕਲਾਸ (Federal Skilled Trades Class (FSTC)  ਲਈ ਉਮੀਦਵਾਰ ਵਿਚਾਰੇ ਗਏ ਸਨ।

ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। IRCC ਸੰਬੰਧੀ ਡਰਾਅ ਰਖਦਾ ਆ ਰਿਹਾ ਸੀ,ਜੋ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (Provincial Nominee Program (PNP) ਦੇ ਡਰਾਅ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ  ( Canadian Experience Class (CEC) ਦੇ ਡਰਾਅ ਵਿਚਕਾਰ ਬਦਲਦਾ ਰਿਹਾ ਸੀ।

ਦੱਸ ਦਈਏ ਕੈਨੇਡਾ ਦੇ ਨਵੀਨਤਮ ਨੌਕਰੀ ਦੇ ਅੰਕੜੇ ਇਨ੍ਹਾਂ ਪ੍ਰਵਾਸੀਆਂ ਲਈ ਚੰਗੀ ਖਬਰ ਹੈ ਕਿਉਂਕਿ ਉਹ ਸਥਾਈ ਨਿਵਾਸ ਪ੍ਰਾਪਤ ਕਰਨ ਤੋਂ ਬਾਅਦ ਇੱਕ ਮਜ਼ਬੂਤ ਨੌਕਰੀ ਬਾਜ਼ਾਰ ਦੀ ਆਸ ਕਰ ਸਕਦੇ ਹਨ।

Related News

ਫਾਈਜ਼ਰ ਕੋਵਿਡ 19 ਟੀਕਾ ਕੈਨੇਡੀਅਨ ਮਨਜ਼ੂਰੀ ਤੋਂ ਬਾਅਦ 24 ਘੰਟਿਆ ਦੇ ਅੰਦਰ-ਅੰਦਰ ਭੇਜੇ ਜਾ ਸਕਦੇ ਨੇ: BioNTech executive

Rajneet Kaur

ਟੋਰਾਂਟੋ : ਪਬਲਿਕ ਹੈਲਥ ਨੇ ਸੂਬੇ ‘ਚ ਕੁੱਲ 26,266 ਕੋਰੋਨਾ ਵਾਇਰਸ ਮਾਮਲਿਆਂ ਦੀ ਕੀਤੀ ਰਿਪੋਰਟ

Rajneet Kaur

Joe Biden ਪ੍ਰਸ਼ਾਸਨ ‘ਚ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

Vivek Sharma

Leave a Comment