channel punjabi
Canada International News North America

ਟਰੂਡੋ ਨੇ ਚੀਨ ਦੀ ਬੰਧਕ ਕੂਟਨੀਤੀ ਦਾ ਕੀਤਾ ਪਰਦਾਫਾਸ਼

ਕੈਨੇਡਾ : ਕੈਨੇਡਾ ਅਤੇ ਚੀਨ ਦਰਮਿਆਨ ਚੱਲ ਰਹੇ ਗਰਮ ਸੰਬੰਧਾਂ ਨੂੰ ਕੈਨੇਡਾ ਸਰਕਾਰ ਨੇ ਹੋਰ ਘਟਾ ਦਿੱਤਾ ਹੈ। ਜਿਥੇ ਪਹਿਲਾਂ ਕੈਨੇਡਾ ਨੇ ਚੀਨ ਨਾਲ ਸੰਬੰਧ ਸੀਮਿਤ ਕੀਤੇ ਸਨ ,ਹੁਣ ਉਥੇ ਹੀ ਕੈਨੇਡਾ ਨੇ ਹਾਂਗਕਾਂਗ ਨਾਲ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁਕਰਵਾਰ ਨੂੰ ਕਿਹਾ ਕਿ ‘ਤੁਰੰਤ ਪ੍ਰਭਾਵਸ਼ਾਲੀ ਹੋ ਕੇ ਕੈਨੇਡਾ ਹਾਂਗ ਕਾਂਗ ਨੂੰ ਸੰਵੇਦਨਸ਼ੀਲ ਫੌਜੀ ਵਸਤੂਆਂ ਦੇ ਨਿਰਯਾਤ ਦੀ ਆਗਿਆ ਨਹੀਂ ਦੇਵੇਗਾ’। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਇਹ ਵੀ ਮੰਨ ਲਵੇਗਾ ਕਿ ਹਾਂਗ ਕਾਂਗ ਨੂੰ ਨਿਰਯਾਤ ਕੀਤੀ ਜਾਣ ਵਾਲੀਆਂ ਸਾਰੀਆਂ ਸੰਵੇਦਨਸ਼ੀਲ ਮੁੱਖ ਭੂਮੀ ਚੀਜ਼ਾਂ ਚੀਨ ਲਈ ਹਨ।

ਕੈਨੇਡੀਅਨ ਵਿਦੇਸ਼ ਮੰਤਰੀ ਨੇ ਨਵੇਂ ਕਾਨੂੰਨ ਨੂੰ ਆਜ਼ਾਦੀ ਲਈ ‘ਮਹੱਤਵਪੂਰਨ ਕਦਮ’ ਕਰਾਰ ਦਿੱਤਾ ਹੈ। ਹਾਂਗ ਕਾਂਗ ਦੇ ਅਧਿਕਾਰੀਆਂ ਨੇ ਕੈਨੇਡਾ ਦੇ ਹਵਾਲਗੀ ਸੰਧੀ ‘ਤੇ ਰੋਕ ਲਗਾਉਣ ‘ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ।

ਕੈਨੇਡਾ ਦੇ ਚੀਨ ਨਾਲ ਸੰਬਧ ਉਸ ਸਮੇਂ ਤੋਂ ਵਿਗੜੇ ਹਨ ਜਦੋਂ ਮੇਂਗ ਵਾਂਜ਼ੂ ਨੂੰ ਇਰਾਨ ‘ਤੇ ਵਪਾਰਕ ਪਾਬੰਦੀਆਂ ਦੀ ਸੰਭਾਵਿਤ ੳਲੰਘਣਾ ਨਾਲ ਜੁੜੇ ਅਮਰੀਕੀ ਦੋਸ਼ਾਂ ‘ਤੇ ਦਸੰਬਰ 2018 ‘ਚ ਵੈਨਕੁਵਰ ‘ਚ ਗ੍ਰਿਫਤਾਰ ਕੀਤਾ ਸੀ। ਹੁਵਾਵੇ ਦੀ ਮੁੱਖ ਅਧਿਕਾਰੀ ਦੀ ਗ੍ਰਿਫਤਾਰੀ ਦੇ ਕੁਝ ਦਿਨਾਂ ਬਾਅਦ ਹੀ ਚੀਨ ਨੇ ਵੀ ਦੋ ਕੈਨੇਡੀਅਨਾਂ ਸਾਬਕਾ ਡਿਮਲੋਮੈਟ ਮਾਈਕ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਇਰ ਨੂੰ ਹਿਰਾਸਤ ‘ਚ ਲੈ ਲਿਆ , ਤੇ ਜਾਸੂਸੀ ਦਾ ਮੁਕੱਦਮਾ ਚਲਾਉਣ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ।

ਚੀਨ ਵੱਲੋਂ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (national security law) ਨੂੰ ਇੱਕ ਤਰ੍ਹਾਂ ਤਾਨਾਸ਼ਾਹੀ ਕਾਨੂੰਨ ਕਿਹਾ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹਾਂਗਕਾਂਗ ਪਹਿਲਾਂ ਬ੍ਰਿਟਿਸ਼ ਕੋਲ ਸੀ, 1997 ‘ਚ ਉਸ ਨੇ ਇਸ ਨੂੰ ਚੀਨ ਨੂੰ ਇਕ ਦੇਸ਼ ਦੋ ਸਿਸਟਮ ਦੇ ਸਮਝੌਤੇ ‘ਤੇ ਦਿੱਤਾ ਸੀ, ਜੋ 50 ਸਾਲ ਯਾਨੀ 2047 ਤੱਕ ਲਾਗੂ ਰਹਿਣਾ ਸੀ। ਇਸ ਤਹਿਤ ਹਾਂਗਕਾਂਗ ਦੇ ਲੋਕਾਂ ਨੂੰ ਵਿਸ਼ੇਸ਼ ਆਜ਼ਾਦੀ ਪ੍ਰਾਪਤ ਸੀ, ਜੋ ਮੁੱਖ ਭੂਮੀ ਚੀਨ ‘ਚ ਨਹੀਂ ਹੈ, ਪਰ ਚੀਨ ਨੇ ਇਸ ਦੀ ਉਲੰਘਣਾ ਕਰਕੇ ਹਾਂਗਕਾਂਗ ‘ਤੇ ਜ਼ਬਰਦਸਤੀ ਖੁਦ ਦਾ ਕਾਨੂੰਨ ਥੋਪ ਦਿੱਤਾ ਹੈ। ਇਸ ਨਵੇਂ ਕਾਨੂੰਨ ਤਹਿਤ ਵੱਖਵਾਦੀ, ਅੱਤਵਾਦ, ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਦੇ ਦੋਸ਼ਾਂ ‘ਚ ਉਮਰ ਭਰ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਹ ਹਾਂਗਕਾਂਗ ਦੀ ਹਿਰਾਸਤ ‘ਚ ਰੱਖੇ ਕਿਸੇ ਵੀ ਵਿਅਕਤੀ ਨੂੰ ਮੁੱਖ ਭੂਮੀ ਚੀਨ ‘ਚ ਹਵਾਲਗੀ ਦੀ ਵੀ ਮਨਜ਼ੂਰੀ ਦਿੰਦਾ ਹੈ। ਇਸ ਨੂੰ ਲੈ ਕੇ ਚੀਨ ਦੀ ਸਖ਼ਤ ਨੁਕਤਾਚੀਨੀ ਕੀਤੀ ਜਾ ਰਹੀ ਹੈ।

Related News

ਕੈਨੇਡਾ ਵਿੱਚ ਸਾਊਥ ਏਸ਼ੀਅਨ ਸਿਨੇਮਾ ਦੀ ਆਵਾਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋ ਵੱਲੋਂ IFFSA ਟੇਲੈਂਟ ਫੰਡ ਦੀ ਸ਼ੁਰੁਆਤ

Rajneet Kaur

ਸਟੈਨਲੇ ਪਾਰਕ ਵਿਚ ਕੋਯੋਟ ਇਕ ਔਰਤ ‘ਤੇ ਕੀਤਾ ਹਮਲਾ, ਕੰਜ਼ਰਵੇਸ਼ਨ ਅਫਸਰਾਂ ਨੇ ਜਾਰੀ ਕੀਤੀ ਚਿਤਾਵਨੀ

Rajneet Kaur

ਕਿਸਾਨਾਂ ਨੇ ਮੁੜ ਬਦਲੀ ਰਣਨੀਤੀ, ਪੰਜਾਬ ‘ਚ ਮਹਾਂਪੰਚਾਇਤਾਂ ਰੱਦ, ਸਿੰਘੂ ਬਾਰਡਰ ਅਤੇ ਟੀਕਰੀ ਸਰਹੱਦ ‘ਤੇ ਕਿਸਾਨ ਹੋਣਗੇ ਇਕੱਠੇ

Vivek Sharma

Leave a Comment