channel punjabi
Canada International News North America

ਸੁੱਰਖਿਆ ਪਰਿਸ਼ਦ ਦੀ ਸੀਟ ਗੁਆਉਣ ਦੇ ਬਾਵਜੂਦ ਕੈਨੇਡਾ ਸੰਯੁਕਤ ਰਾਸ਼ਟਰ ਦੇ ਪੀਸਕੀਪਿੰਗ ਮਿਸ਼ਨ ‘ਚ ਸਹਿਯੋਗ ਦੇਣਾ ਰੱਖੇਗਾ ਜਾਰੀ

ਓਟਾਵਾ : ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਵਿੱਚ ਅਸਥਾਈ ਸੀਟ ਹਾਸਲ ਨਾ ਕਰ ਪਾਉਣ ਦੇ ਬਾਵਜੂਦ ਕੈਨੇਡਾ ਸੰਯੁਕਤ ਰਾਸ਼ਟਰ ਦੇ ਪੀਸਕੀਪਿੰਗ ਮਿਸ਼ਨ ਵਿੱਚ ਸਹਿਯੋਗ ਦੇਣਾ ਜਾਰੀ ਰੱਖੇਗਾ| ਇੱਕ ਹੋਰ ਸਾਲ ਵਾਸਤੇ ਕੈਨੇਡਾ ਵੱਲੋਂ ਇਸ ਮਿਸ਼ਨ ਵਿੱਚ ਸਹਿਯੋਗ ਲਈ ਮਿਲਟਰੀ ਟਰਾਂਸਪੋਰਟ ਪਲੇਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ|

ਰੱਖਿਆ ਮੰਤਰੀ ਹਰਜੀਤ ਸੱਜਣ ਦੇ ਆਫਿਸ ਵੱਲੋਂ ਐਤਵਾਰ ਨੂੰ ਇਹ ਪੁਸ਼ਟੀ ਕੀਤੀ ਗਈ ਕਿ ਅਫਰੀਕਾ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਮਿਸ਼ਨ ਵਿੱਚ ਸੀਸੀ-130 ਹਰਕਿਊਲਿਸ ਨੂੰ ਤਾਇਨਾਤ ਰੱਖਿਆ ਜਾਵੇਗਾ| ਇਸ ਫੈਸਲੇ ਨਾਲ ਚਿਰਾਂ ਤੋਂ ਚੱਲੀਆਂ ਆ ਰਹੀਆਂ ਕਨਸੋਆਂ ਨੂੰ ਵੀ ਠੱਲ੍ਹ ਪੈ ਗਈ ਹੈ| ਸੱਜਣ ਦੇ ਬੁਲਾਰੇ ਟੌਡ ਲੇਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਖਿੱਤੇ ਵਿੱਚ ਸੰਯੁਕਤ ਰਾਸ਼ਟਰ ਦੀ ਮਦਦ ਲਈ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਰਸਦ ਤੇ ਹੋਰ ਸਪਲਾਈ ਦੇ ਨਾਲ ਨਾਲ ਕਈ ਤਰ੍ਹਾਂ ਦੀ ਮਦਦ ਮੁਹੱਈਆ ਕਰਵਾ ਰਹੀਆਂ ਹਨ| ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਕੈਨੇਡਾ ਆਪਣੇ ਕੌਮਾਂਤਰੀ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਕੰਮ ਕਰਨ ਦੀ ਅਹਿਮੀਅਤ ਨੂੰ ਜਾਣਦਾ ਹੈ ਤੇ ਇਸੇ ਲਈ ਇੱਕ ਹੋਰ ਸਾਲ ਲਈ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਸਹਿਯੋਗ ਵਿੱਚ ਵਾਧਾ ਕੀਤਾ ਗਿਆ ਹੈ|

ਅਗਸਤ 2019 ਤੋਂ ਹੀ ਮਹੀਨੇ ਦੇ ਪੰਜ ਦਿਨ ਯੂਗਾਂਡਾ ਤੋਂ ਬਾਹਰ ਹਰਕਿਊਲਿਸ ਨੂੰ ਤਾਇਨਾਤ ਕੀਤਾ ਜਾਂਦਾ ਹੈ| ਨਵੰਬਰ 2017 ਵਿੱਚ ਹੋਏ ਪੀਸਕੀਪਿੰਗ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਯੁਕਤ ਰਾਸ਼ਟਰ ਨਾਲ ਕੀਤੇ ਗਏ ਤਿੰਨ ਵਾਅਦਿਆਂ ਵਿੱਚੋਂ ਇਹ ਵੀ ਇੱਕ ਸੀ| ਇਸ ਤੋਂ ਇਲਾਵਾ ਟਰੂਡੋ ਨੇ ਵਾਅਦਾ ਕੀਤਾ ਸੀ ਕਿ ਕੈਨੇਡਾ ਹੈਲੀਕਾਪਟਰ ਟੁਕੜੀ ਮੁਹੱਈਆ ਕਰਾਵੇਗਾ ਜੋ ਕਿ ਜੂਨ 2018 ਤੋਂ ਸਤੰਬਰ 2019 ਤੱਕ ਮਾਲੀ ਵਿੱਚ ਆਪਰੇਟ ਕਰੇਗੀ| ਟਰੂਡੋ ਨੇ 200 ਫੌਜੀ ਭੇਜਣ ਦਾ ਵਾਅਦਾ ਵੀ ਕੀਤਾ ਸੀ ਪਰ ਇਹ ਵਾਅਦਾ ਅਜੇ ਪੂਰਾ ਨਹੀਂ ਹੋ ਸਕਿਆ ਹੈ| ਲੇਨ ਨੇ ਦੱਸਿਆ ਕਿ ਕੋਵਿਡ-19 ਕਾਰਨ ਚਾਰ ਮਹੀਨੇ ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਹਰਕਿਊਲਿਸ ਵੱਲੋਂ ਯੂਗਾਂਡਾ ਲਈ ਉਡਾਨਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Related News

ਕੋਰੋਨਾ ਵਾਇਰਸ: ਓਟਾਵਾ ‘ਚ 14 ਹੋਰ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

2021 ਦੇ ਸਤੰਬਰ ਮਹੀਨੇ ਤੱਕ ਸਾਰੇ ਕੈਨੇਡੀਅਨਾਂ ਦਾ ਟੀਕਾਕਰਣ ਮੁਕੰਮਲ ਹੋਣ ਦਾ ਜਿਹੜਾ ਇੱਕ ਯਕੀਨ ਸੀ ਉਹ ਹੁਣ ਓਨਾ ਮਜ਼ਬੂਤ ਨਹੀਂ ਰਿਹਾ: ਸਰਵੇਖਣ

Rajneet Kaur

CORONA VACCINE : ਉਂਟਾਰੀਓ ਸਰਕਾਰ ਜੂਨ ਦੇ ਅੰਤ ਤੱਕ 8.5 ਮਿਲੀਅਨ ਲੋਕਾਂ ਨੂੰ ਦੇਵੇਗੀ ਕੋਰੋਨਾ ਵੈਕਸੀਨ ਦਾ ਟੀਕਾ

Vivek Sharma

Leave a Comment