channel punjabi
Canada International News North America

ਓਟਾਵਾ: ਸੰਘੀ ਸਰਕਾਰ ਨੇ COVID-19 ਦੇ ਪ੍ਰਸਾਰ ਨੂੰ ਸੀਮਿਤ ਕਰਨ ਲਈ ਯਾਤਰਾ ਪਾਬੰਦੀਆਂ ਨੂੰ ਇੱਕ ਮਹੀਨੇ ਹੋਰ ਵਧਾਇਆ

ਓਟਾਵਾ:  ਸੰਘੀ ਸਰਕਾਰ ਨੇ COVID-19 ਦੇ ਪ੍ਰਸਾਰ ਨੂੰ ਸੀਮਿਤ ਕਰਨ ਲਈ ਯਾਤਰਾ ਪਾਬੰਦੀਆਂ ਨੂੰ ਇੱਕ ਮਹੀਨੇ ਹੋਰ ਵਧਾ ਰਹੀ ਹੈ। ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਸ਼ੁੱਕਰਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਅੰਤਰਰਾਸ਼ਟਰੀ ਯਾਤਰਾ’ ਤੇ ਕੈਨੇਡਾ ਦੀਆਂ ਮੌਜੂਦਾ ਪਾਬੰਦੀਆਂ 30 ਸਤੰਬਰ ਤੱਕ ਵਧਾ ਦਿੱਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਕੈਨੇਡੀਅਨ ਸਿਟੀਜ਼ਨਸ ਅਤੇ ਪੱਕੇ ਵਸਨੀਕ ਜੋ ਕੈਨੇਡਾ ਵਾਪਸ ਪਰਤ ਰਹੇ ਹਨ , ਉਨ੍ਹਾਂ ਨੂੰ ਇਕਾਂਤਵਾਸ ਦੇ ਸਖਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਫਿਰ ਵੀ ਪੁਛਿਆ ਜਾਵੇਗਾ ਕਿ ਉਨ੍ਹਾਂ ਨੂੰ ਖੰਘ, ਬੁਖਾਰ ਹੈ ਜਾਂ ਸਾਹ ‘ਚ ਤਕਲੀਫ ਤਾਂ ਨਹੀਂ ਹੈ। ਕੈਨੇਡਾ ਆਉਣ ਵਾਲਿਆ ਲਈ 14 ਦਿਨ ਦਾ ਇਕਾਂਤਵਾਸ ਜ਼ਰੂਰੀ ਹੈ।

ਦਸ ਦਈਏ ਕੈਨੇਡਾ ਨੇ ਇਹ ਕਦਮ ਗੈਰ-ਜ਼ਰੂਰੀ ਯਾਤਰਾ ਕਰਨ ਵਾਲੇ ਕੌਮਾਂਤਰੀ ਯਾਤਰੀਆਂ ਨੂੰ ਰੋਕਣ ਲਈ ਚੁੱਕਿਆ ਹੈ ਤਾਂ ਜੋ ਦੇਸ਼ ‘ਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਸੀਮਿਤ ਕੀਤਾ ਜਾ ਸਕੇ।

Related News

ਚੋਣ ਜਿੱਤਿਆ ਤਾਂ ਭਾਰਤ ਨਾਲ ਸਬੰਧਾਂ ਨੂੰ ਹੋਰ ਸੁਧਾਰਾਂਗੇ : ਜੋ ਬਿਡੇਨ

Vivek Sharma

ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਪ੍ਰਕਿਰਿਆ ਵਿੱਚ ਤਬਦੀਲੀਆਂ ਲਈ ਮਤਾ ਪੇਸ਼, ਚੋਣ ਪ੍ਰਕਿਰਿਆ ‘ਚ ਸੁਧਾਰਾਂ ਦੀ ਮੰਗ

Vivek Sharma

ਬੀ.ਸੀ : ਪ੍ਰੀਮੀਅਰ ਜੌਹਨ ਹੌਰਗਨ ਨੇ ਧਾਰਮਿਕ ਨੇਤਾਵਾਂ ਨੂੰ ਇਸ ਸਾਲ ਸਮਾਰੋਹਾਂ ਅਤੇ ਜਸ਼ਨਾਂ ਨੂੰ ਵਰਚੁਅਲ ਕਰਨ ਦੀ ਕੀਤੀ ਅਪੀਲ

Rajneet Kaur

Leave a Comment