channel punjabi
International News North America

California: ਪਾਰਕ ‘ਚ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਕੁਝ ਸ਼ਰਾਰਤੀ ਅਨਸਰਾਂ ਨੇ ਕੀਤੀ ਭੰਨ-ਤੋੜ

ਕੈਲੀਫੋਰਨਿਆ: ਇੱਕ ਪਾਰਕ ‘ਚ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਕੁਝ ਸ਼ਰਾਰਤੀ ਅਨਸਰਾਂ ਨੇ ਭੰਨ-ਤੋੜ ਕੀਤੀ। ਦਰਅਸਲ 27 ਜਨਵਰੀ ਨੂੰ ਕੁਝ ਅਣਪਛਾਤੇ ਲੋਕਾਂ ਨੇ ਸੈਂਟਰਲ ਪਾਰਕ ‘ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਨਾ ਸਿਰਫ ਭੰਨਤੋੜ ਕੀਤੀ ਬਲਕਿ ਉਸ ਨੂੰ ਹੇਠਾਂ ਸੁੱਟ ਦਿੱਤਾ।ਇਸ ਘਟਨਾ ਤੋਂ ਬਾਅਦ ਅਮਰੀਕੀ-ਭਾਰਤੀ ਲੋਕਾਂ ‘ਚ ਖਾਸਾ ਰੋਸ਼ ਨਜ਼ਰ ਆ ਰਿਹਾ ਹੈ। ਭਾਰਤੀ ਭਾਈਚਾਰੇ ਦੇ ਲੋਕ ਇਸ ਨੂੰ ‘Hate Crime’ਕਹਿ ਰਹੇ ਹਨ ਅਤੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ।

ਪੁਲਿਸ ਨੇ ਦੱਸਿਆ ਕਿ 27 ਜਨਵਰੀ ਦੇ ਤੜਕੇ ਇੱਕ ਪਾਰਕ ਦੇ ਕਰਮਚਾਰੀ ਨੂੰ ਮਹਾਤਮਾ ਗਾਂਧੀ ਦੀ ਟੁੱਟੀ ਮੂਰਤੀ ਮਿਲੀ। ਸਿਟੀ ਆਫ ਡੇਵਿਸ ਦੇ ਕੌਂਸਸਿਲਮੈਨ ਲੂਕਸ ਫ੍ਰੇਰੀਸ਼ ਮੁਤਾਬਿਕ ਮੂਰਤੀ ਹਟਾ ਕੇ ਸੁਰੱਖਿਅਤ ਜਗ੍ਹਾ ਰੱਖ ਦਿੱਤੀ ਗਈ ਹੈ। ਜਾਂਚਕਰਤਾਵਾਂ ਨੂੰ ਅਜੇ ਇਹ ਨਹੀਂ ਪਤਾ ਹੈ ਕਿ ਅਸਲ ਵਿੱਚ ਮੂਰਤੀ ਦੀ ਭੰਨਤੋੜ ਕਦੋਂ ਕੀਤੀ ਗਈ ਸੀ ਅਤੇ ਸ਼ਰਾਰਤੀ ਅਨਸਰਾਂ ਦਾ ਅਜਿਹਾ ਕਰਨ ਦਾ ਮਨੋਰਥ ਕੀ ਸੀ।ਦੱਸ ਦੇਈਏ ਕਿ ਇਹ ਮੂਰਤੀ ਸਾਲ 2016 ‘ਚ ਭਾਰਤ ਸਰਕਾਰ ਨੇ ਡੇਵਿਸ ਸ਼ਹਿਰ ਨੂੰ ਤੋਹਫ਼ੇ ਵਜੋਂ ਦਿੱਤੀ ਸੀ।ਚਾਰ ਸਾਲ ਪਹਿਲਾਂ ਸਿਟੀ ਕੌਂਸਲ ਵੱਲੋਂ ਗਾਂਧੀ ਵਿਰੋਧੀ ਅਤੇ ਭਾਰਤ ਵਿਰੋਧੀ ਸੰਗਠਨਾਂ ਦੇ ਪ੍ਰਦਰਸ਼ਨਾਂ ਦੌਰਾਨ ਇਸ ਬੁੱਤ ਦੀ ਸਥਾਪਨਾ ਕੀਤੀ ਗਈ ਸੀ।ਭਾਰਤ ਸਰਕਾਰ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਡੇਵਿਸ ਦੇ ਮੇਅਰ ਨੇ ਇਸ ਘਟਨਾ ‘ਤੇ ਅਫਸੋਸ ਪ੍ਰਗਟਾਇਆ ਤੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related News

ਕਿਊਬਿਕ ਪ੍ਰੀਮੀਅਰ ਫ੍ਰਾਂਸੀਓਸ ਲੈਗਾਲਟ ਦੀ ਟੈਸਟ ਰਿਪੋਰਟ ਨੈਗੇਟਿਵ, ਕੈਨੇਡਾ ‘ਚ 800 ਨਵੇਂ ਮਾਮਲੇ ਆਏ ਸਾਹਮਣੇ

Vivek Sharma

112 ਦਿਨਾਂ ਬਾਅਦ ਉੱਡਣ ਲੱਗੇ ਉਡਣ ਖਟੋਲੇ

Vivek Sharma

ਕਰੀਬ 9 ਮਹੀਨਿਆਂ ਤੋਂ ਕੋਰੋਨਾ ਨਾਲ ਜੂਝ ਰਹੀ ਹੈ ਮਹਿਲਾ, ਮਾਹਿਰ ਹੈਰਾਨ

Vivek Sharma

Leave a Comment